ਪ੍ਰੇਮ ਕਹਾਣੀ ਦਾ ਦਰਦਨਾਕ ਅੰਤ, ਲਵ ਮੈਰਿਜ ਕਰਵਾ ਕੁੜੀ ਨੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਪਾਏ ਭਾਵੁਕ Status

Tuesday, Mar 12, 2024 - 02:22 PM (IST)

ਪ੍ਰੇਮ ਕਹਾਣੀ ਦਾ ਦਰਦਨਾਕ ਅੰਤ, ਲਵ ਮੈਰਿਜ ਕਰਵਾ ਕੁੜੀ ਨੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਪਾਏ ਭਾਵੁਕ Status

ਮਾਛੀਵਾੜਾ ਸਾਹਿਬ (ਟੱਕਰ) : ਕੁਹਾੜਾ ਰੋਡ ’ਤੇ ਸਥਿਤ ਇੱਕ ਧਾਗਾ ਫੈਕਟਰੀ 'ਚ ਕੰਮ ਕਰਦੀ ਨਵ-ਵਿਆਹੁਤਾ ਰੂਪਮਾ (21) ਨੇ ਮਿੱਲ ਦੇ ਕੁਆਰਟਰ 'ਚ ਫ਼ਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਰੂਪਮਾ ਤੇ ਉਸਦਾ ਪਤੀ ਸੌਰਵ ਕੁਮਾਰ ਇਸ ਧਾਗਾ ਫੈਕਟਰੀ 'ਚ ਕੰਮ ਕਰਦੇ ਸਨ ਅਤੇ ਇੱਥੇ ਹੀ ਮਿੱਲ ਅੰਦਰ ਬਣੇ ਕੁਆਰਟਰਾਂ ’ਚ ਰਹਿੰਦੇ ਸਨ। ਬੀਤੀ ਦੇਰ ਸ਼ਾਮ ਜਦੋਂ ਪਰਿਵਾਰਕ ਮੈਂਬਰਾਂ ਨੇ ਉਸ ਦੇ ਕੁਆਰਟਰ ਦਾ ਦਰਵਾਜ਼ਾ ਖੜਕਾਇਆ ਤਾਂ ਅੰਦਰੋਂ ਕੁੰਡੀ ਲੱਗੀ ਹੋਈ ਸੀ ਅਤੇ ਵਾਰ-ਵਾਰ ਦਰਵਾਜ਼ਾ ਖੜਕਾਉਣ ’ਤੇ ਵੀ ਉਸ ਨੇ ਨਾ ਖੋਲ੍ਹਿਆ ਤਾਂ ਆਸ-ਪਾਸ ਦੇ ਗੁਆਂਢੀਆਂ ਨੇ ਮਿਲ ਕੇ ਦਰਵਾਜ਼ਾ ਤੋੜ ਦਿੱਤਾ।

ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨਾਲ ਜੁੜੀ ਵੱਡੀ ਖ਼ਬਰ, Alert ਹੋ ਜਾਣ ਲੋਕ, ਵਿਭਾਗ ਵਲੋਂ ਜਾਰੀ ਹੋ ਗਈ ਐਡਵਾਈਜ਼ਰੀ (ਵੀਡੀਓ)

ਕਮਰੇ ਅੰਦਰਲਾ ਦ੍ਰਿਸ਼ ਦੇਖ ਕੇ ਸਾਰੇ ਦਹਿਲ ਗਏ ਕਿਉਂਕਿ ਰੂਪਮਾ ਨੇ ਫ਼ਾਹਾ ਲਾਇਆ ਹੋਇਆ ਸੀ। ਫਿਲਹਾਲ ਪੁਲਸ ਵਲੋਂ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭਿਜਵਾ ਦਿੱਤਾ ਗਿਆ। ਪੁਲਸ ਥਾਣੇ 'ਚ ਵਿਆਹੁਤਾ ਦੇ ਮਾਪੇ ਅਤੇ ਉਸ ਦੇ ਪਤੀ ਸਮੇਤ ਪਰਿਵਾਰਕ ਮੈਂਬਰ ਵੀ ਮੌਜੂਦ ਸਨ, ਜਿਨ੍ਹਾਂ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਰੂਪਮਾ ਪਿਛਲੇ ਕੁੱਝ ਦਿਨਾਂ ਤੋਂ ਮਾਨਸਿਕ ਤੌਰ ’ਤੇ ਪਰੇਸ਼ਾਨ ਚੱਲ ਰਹੀ ਸੀ। ਇਸ ਕਾਰਨ ਉਸਨੇ ਖ਼ੁਦਕੁਸ਼ੀ ਕਰ ਲਈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਰਵਨੀਤ ਬਿੱਟੂ ਨੂੰ ਘਰ ਅੰਦਰ ਕੀਤਾ ਗਿਆ ਨਜ਼ਰਬੰਦ, ਹਰ ਪਾਸੇ ਪੁਲਸ ਹੀ ਪੁਲਸ (ਵੀਡੀਓ)

ਮਰਨ ਤੋਂ 2 ਦਿਨ ਪਹਿਲਾਂ ਰੂਪਮਾ ਨੇ ਬੜੇ ਭਾਵੁਕ 2 ਸਟੇਟਸ ਲਗਾਏ ਹੋਏ ਸੀ, ਜਿਸ ਵਿਚ ਉਸਨੇ ਆਪਣੀ ਫੋਟੋ ਲਗਾ ਕੇ ਲਿਖਿਆ ਸੀ ਕਿ ‘ਚਲਤੇ ਰਹੇਂਗੇ ਕਾਫਿਲੇ ਮੇਰੇ ਬਗੈਰ ਵੀ ਜਹਾਂ, ਏਕ ਸਿਤਾਰਾ ਟੂਟ ਜਾਨੇ ਸੇ ਆਸਮਾਂ ਸੂਨਾ ਨਹੀਂ ਹੋਤਾ’। ਦੂਜੇ ਸਟੇਟਸ 'ਚ ਉਸਨੇ ਲਿਖਿਆ ਸੀ ਕਿ ‘ਏਕ ਦਿਨ ਹਮ ਵੀ ਕਫ਼ਨ ਓੜ ਜਾਏਂਗੇ, ਸਭ ਰਿਸ਼ਤੇ ਇਸ ਜਮੀਨ ਕੇ ਤੋੜ ਜਾਏਂਗੇ, ਜਿਤਨਾ ਵੀ ਚਾਹੇ ਸਤਾ ਲੋ ਮੁਝ ਕੋ ਏਕ ਦਿਨ ਰੋਤਾ ਹੁਆ ਸਭ ਕੋ ਛੋਡ ਜਾਏਂਗੇ’।

ਜ਼ਿਕਰਯੋਗ ਹੈ ਕਿ ਵਿਆਹੁਤਾ ਰੂਪਮਾ ਨੇ ਕਰੀਬ 1 ਸਾਲ 2 ਮਹੀਨੇ ਪਹਿਲਾਂ ਫੈਕਟਰੀ 'ਚ ਹੀ ਕੰਮ ਕਰਦੇ ਮੁੰਡੇ ਸੌਰਵ ਕੁਮਾਰ ਨਾਲ ਲਵ ਮੈਰਿਜ ਕਰਵਾਈ ਸੀ ਪਰ ਇਸ ਪ੍ਰੇਮ ਕਹਾਣੀ ਦਾ ਅੰਤ ਮਾੜਾ ਹੋਇਆ। ਫਿਲਹਾਲ ਪੁਲਸ ਵਲੋਂ ਰੂਪਮਾ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8



 
 


author

Babita

Content Editor

Related News