ਜਾਅਲੀ ਲਾਇਸੈਂਸ ਘਪਲੇ ਵਿਚ ਤਿੰਨ ਡਾਕਟਰਾਂ ਸਮੇਤ 6 ਨੂੰ ਅਦਾਲਤ ਨੇ ਸੁਣਾਈ ਸਜ਼ਾ
Friday, Dec 02, 2022 - 06:26 PM (IST)

ਲੁਧਿਆਣਾ (ਮਹਿਰਾ) : ਜਾਅਲੀ ਲਾਇਸੈਂਸ ਘਪਲੇ ਵਿਚ ਵਧੀਕ ਸੈਸ਼ਨ ਜੱਜ ਡਾ. ਅਜੀਤ ਅੱਤਰੀ ਦੀ ਅਦਾਲਤ ਨੇ ਫਿਰੋਜ਼ਪੁਰ ਰੋਡ ਦੇ ਰਹਿਣ ਵਾਲੇ ਦੇਸਰਾਜ, ਹੈਬੋਵਾਲ ਦੇ ਰਾਜੀਵ ਗੁਪਾਤ ਅਤੇ ਡੀ. ਟੀ. ਓ. ਦੇ ਕਰਮਚਾਰੀ ਵਿਨੋਦ ਕੁਮਾਰ ਨੂੰ 2-2 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਇਸ ਮਾਮਲੇ ਵਿਚ ਡਰਾਇਵਿੰਗ ਲਾਇਸੈਂਸ ਬਣਾਉਂਦੇ ਸਮੇਂ ਝੂਠੀ ਮੈਡੀਕਲ ਰਿਪੋਰਟ ਬਨਾਉਣ ਦੇ ਦੋਸ਼ ਵਿਚ ਫੀਲਡ ਗੰਜ ਨਿਵਾਸੀ ਡਾ. ਪ੍ਰਿਤਪਾਲ ਸਿੰਘ, ਬੀ. ਆਰ. ਐੱਸ. ਨਗਰ ਦੇ ਡਾਕਟਰ ਸੰਤੋਖ ਸਿੰਘ ਅਤੇ ਸਿਵਲ ਲਾਈਨ ਦੇ ਅਸ਼ੋਕ ਕੁਮਾਰ ਨੂੰ ਵੀ ਦੋ-ਦੋ ਸਾਲ ਕੈਦ ਅਤੇ ਜ਼ੁਰਮਾਨਾ ਦੀ ਸਜ਼ਾ ਸੁਣਾਈ ਗਈ ਹੈ। ਇਸ ਮਾਮਲੇ ਵਿਚ ਦੋ ਹੋਰ ਮੁਲਜ਼ਮਾਂ ਬਲਜਿੰਦਰ ਸਿੰਘ ਅਤੇ ਸੁਨੀਲ ਸੂਦ ਦੀ ਕੇਸ ਦੌਰਾਨ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ : ਅਕਾਲੀ ਦਲ ਖ਼ਿਲਾਫ਼ ਮੋਰਚਾ ਖੋਲ੍ਹਣ ਵਾਲੇ ਜਗਮੀਤ ਬਰਾੜ ਨੂੰ ਤਾਲਮੇਲ ਕਮੇਟੀ ਦੀ ਮੀਟਿੰਗ ਤੋਂ ਪਹਿਲਾਂ ਵੱਡਾ ਝਟਕਾ
ਮਾਮਲਾ ਵਿਜੀਲੈਂਸ ਪੁਲਸ ਵਲੋਂ 17 ਸਤੰਬਰ 2014 ਨੂੰ ਦਰਜ ਕੀਤਾ ਗਿਆ ਸੀ। ਜਾਂਚ ਦੌਰਾਨ ਵਿਜੀਲੈਂਸ ਪੁਲਸ ਨੂੰ ਪਤਾ ਲੱਗਾ ਸੀ ਕਿ ਸਾਰੇ ਮੁਲਜ਼ਮ ਆਪਸ ਵਿਚ ਮਿਲ ਕੇ ਲੋਕਾਂ ਦੇ ਜਾਅਲੀ ਲਾਇਸੈਂਸ ਬਣਾਉਂਦੇ ਹਨ। ਜਿਸ ਵਿਚ ਉਕਤ ਡਾਕਟਰ ਝੂਠੇ ਸਰਟੀਫਿਕੇਟ ਤਿਆਰ ਕਰਕੇ ਡੀ. ਟੀ. ਓ. ਕਰਮਚਾਰੀਆਂ ਨੂੰ ਦਿੰਦੇ ਹਨ। ਪੁਲਸ ਨੇ ਮਾਮਲਾ ਦਰਜ ਕਰਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਅਦਾਲਤ ਵਿਚ ਮੁਲਜ਼ਮਾਂ ਨੇ ਖੁਦ ਨੂੰ ਬੇਕਸੂਰ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਨੂੰ ਝੂਠੇ ਕੇਸ ਵਿਚ ਫਸਾਇਆ ਗਿਆ ਹੈ। ਦੋਵੇਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਉਕਤ ਸਜ਼ਾ ਸੁਣਾਈ ਹੈ।
ਇਹ ਵੀ ਪੜ੍ਹੋ : ਅਮਰੀਕਾ ’ਚ ਡਿਟੇਨ ਕੀਤੇ ਗੈਂਗਸਟਰ ਗੋਲਡੀ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।