ਕੇਂਦਰ ਨੇ ਸਖਤੀ ਵਧਾਉਣੀ ਹੈ ਤਾਂ ਬਾਰਡਰ ’ਤੇ ਵਧਾਏ ਜਿੱਥੇ ਰੋਜ਼ਾਨਾ ਡਰੋਨ, ਨਸ਼ੇ ਤੇ ਬੰਬ ਬਰਾਮਦ ਹੁੰਦੇ ਹਨ : ਰੰਧਾਵਾ

Sunday, Oct 17, 2021 - 01:25 AM (IST)

ਜਲੰਧਰ(ਧਵਨ)– ਪੰਜਾਬ ਦੇ ਉਪ-ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਜਿਨ੍ਹਾਂ ਕੋਲ ਗ੍ਰਹਿ ਵਿਭਾਗ ਹੈ, ਨੇ ਕੇਂਦਰ ਸਰਕਾਰ ’ਤੇ ਵੱਡਾ ਹਮਲਾ ਬੋਲਦਿਆਂ ਕਿਹਾ ਕਿ ਉਹ ਆਪਣੇ ਸਿਆਸੀ ਲਾਭ ਲਈ ਪੰਜਾਬ ਦਾ ਗਲਾ ਘੁੱਟਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਕਿਹਾ ਕਿ ਜੇ ਸਖਤੀ ਵਧਾਉਣੀ ਹੈ ਤਾਂ ਬਾਰਡਰ ’ਤੇ ਵਧਾਓ, ਜਿੱਥੇ ਹਰ ਰੋਜ਼ ਡਰੋਨ, ਨਸ਼ੇ ਤੇ ਬੰਬ ਬਰਾਮਦ ਹੋ ਰਹੇ ਹਨ।

ਇਹ ਵੀ ਪੜ੍ਹੋ- ਕੋਲੇ ਦੀ ਕਮੀ ਦੇ ਚਲਦਿਆਂ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੇ ਸਾਰੇ ਯੂਨਿਟ ਹੋਏ ਬੰਦ

ਉਹ ਅੱਜ ਕੇਂਦਰ ਸਰਕਾਰ ਵਲੋਂ ਪੰਜਾਬ ਸਮੇਤ ਕੁਝ ਸੂਬਿਆਂ ਵਿਚ ਬੀ. ਐੱਸ. ਐੱਫ. ਦਾ ਸਰਹੱਦ ਨੇੜੇ ਅਧਿਕਾਰ ਖੇਤਰ ਵਧਾਉਣ ਦੇ ਮਾਮਲੇ ’ਚ ਟਿੱਪਣੀ ਕਰ ਰਹੇ ਸਨ।

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਬੀ. ਐੱਸ. ਐੱਫ. ਦਾ ਅਧਿਕਾਰ ਖੇਤਰ ਵਧਾ ਕੇ ਅਤੇ ਪੰਜਾਬ ’ਤੇ ਕਬਜ਼ਾ ਕਰ ਕੇ ਪੰਜਾਬੀਆਂ ਦੀ ਸ਼ਾਂਤੀ, ਆਜ਼ਾਦੀ ਤੇ ਹੱਕਾਂ ਨੂੰ ਦਬਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਬੰਦਰਗਾਹਾਂ ’ਤੇ ਸਖਤੀ ਵਧਾਉਣੀ ਚਾਹੀਦੀ ਹੈ ਜਿੱਥੇ ਹਜ਼ਾਰਾਂ-ਕਰੋੜਾਂ ਦਾ ਨਸ਼ਾ ਬਰਾਮਦ ਹੋ ਰਿਹਾ ਹੈ।


Bharat Thapa

Content Editor

Related News