Love Marriage ਦਾ ਖ਼ੌਫ਼ਨਾਕ ਅੰਤ! ਇੱਕੋ ਝਟਕੇ ''ਚ ਉੱਜੜ ਗਿਆ ਪਰਿਵਾਰ (ਵੀਡੀਓ)

Friday, Aug 09, 2024 - 03:43 PM (IST)

Love Marriage ਦਾ ਖ਼ੌਫ਼ਨਾਕ ਅੰਤ! ਇੱਕੋ ਝਟਕੇ ''ਚ ਉੱਜੜ ਗਿਆ ਪਰਿਵਾਰ (ਵੀਡੀਓ)

ਪਟਿਆਲਾ (ਵੈੱਬ ਡੈਸਕ): ਪਟਿਆਲਾ ਦੇ ਪਿੰਡ ਸੀਲ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਲਵ ਮੈਰਿਜ ਤੋਂ ਡੇਢ ਸਾਲ ਬਾਅਦ ਹੀ ਨੌਜਵਾਨ ਨੇ ਨਹਿਰ ਵਿਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਉਕਤ ਨੌਜਵਾਨ ਵੱਲੋਂ ਮਰਨ ਤੋਂ ਪਹਿਲਾਂ ਆਪਣੇ ਸਹੁਰਾ ਪਰਿਵਾਰ 'ਤੇ ਗੰਭੀਰ ਦੋਸ਼ ਲਗਾਏ ਗਏ ਹਨ। ਇਸ ਦੇ ਨਾਲ ਹੀ ਆਪਣੀ ਪਤਨੀ ਦੇ ਵੀ ਉਨ੍ਹਾਂ ਨਾਲ ਰਲ਼ੇ ਹੋਣ ਦੀ ਗੱਲ ਕਹੀ ਹੈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਕਿਉਂ ਵਧਾਏ ਜਾ ਰਹੇ ਜ਼ਮੀਨਾਂ ਦੇ ਕੁਲੈਕਟਰ ਰੇਟ? ਵਿੱਤ ਮੰਤਰੀ ਨੇ ਦੱਸੀ ਅਸਲ ਵਜ੍ਹਾ (ਵੀਡੀਓ)

ਜਾਣਕਾਰੀ ਮੁਤਾਬਕ ਮ੍ਰਿਤਕ ਬਚਿੱਤਰ ਸਿੰਘ ਪਟਿਆਲਾ ਦੇ ਪਿੰਡ ਸੀਲ ਦਾ ਰਹਿਣ ਵਾਲਾ ਸੀ। ਉਸ ਨੇ ਡੇਢ ਸਾਲ ਪਹਿਲਾਂ ਹੀ ਲਵ ਮੈਰਿਜ ਕਰਵਾਈ ਸੀ। ਬੀਤੇ ਦਿਨੀਂ ਉਸ ਨੇ ਗੰਢਾ ਖੇੜੀ ਨਹਿਰ ਦੇ ਵਿਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਸ ਮਾਮਲੇ ਵਿਚ ਪੁਲਸ ਨੂੰ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ, ਜਿਸ ਵਿਚ ਬਚਿੱਤਰ ਨੇ ਆਪਣੇ ਸਹੁਰਾ ਪਰਿਵਾਰ 'ਤੇ ਗੰਭੀਰ ਦੋਸ਼ ਲਗਾਏ ਹਨ। 

ਇਹ ਖ਼ਬਰ ਵੀ ਪੜ੍ਹੋ - ਓਲੰਪਿਕ ਮੈਡਲ ਜਿੱਤਣ ਵਾਲੇ DSP ਹਰਮਨਪ੍ਰੀਤ ਸਿੰਘ ਦੀ ਔਰਤਾਂ ਨੂੰ ਖ਼ਾਸ ਅਪੀਲ, DGP ਨੇ ਸਾਂਝੀ ਕੀਤੀ ਵੀਡੀਓ

ਬਚਿੱਤਰ ਸਿੰਘ ਨੇ ਲਿਖਿਆ ਹੈ ਕਿ ਉਸ ਦੇ ਸਹੁਰਾ ਪਰਿਵਾਰ ਉਸ ਨੂੰ ਲਗਾਤਾਰ ਤੰਗ ਪਰੇਸ਼ਾਨ ਕਰਦਾ ਸੀ। ਹੋਰ ਤਾਂ ਹੋਰ ਉਸ ਦੀ ਪਤਨੀ ਵੀ ਉਨ੍ਹਾਂ ਨਾਲ ਹੀ ਰਲ਼ੀ ਹੋਈ ਸੀ। ਜਦੋਂ ਉਹ ਕੰਮ 'ਤੇ ਜਾਂਦਾ ਸੀ ਤਾਂ ਸਹੁਰਾ ਪਰਿਵਾਰ ਵੱਲੋਂ ਉਸ ਨੂੰ ਰਾਹ ਵਿਚ ਰੋਕ ਕੇ ਜਾਨੋਂ ਮਾਰਨ ਦੀ ਧਮਕੀਆਂ ਦਿੱਤੀਆਂ ਜਾਂਦੀਆਂ ਸਨ। ਫ਼ਿਲਹਾਲ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News