Breaking: ਮਸ਼ਹੂਰ ਪੰਜਾਬੀ ਗਾਇਕ ਜਾਨੀ ਦਾ ਮੋਹਾਲੀ 'ਚ ਭਿਆਨਕ ਐਕਸੀਡੈਂਟ
Tuesday, Jul 19, 2022 - 08:20 PM (IST)
ਮੋਹਾਲੀ : ਪੰਜਾਬ ਦੇ ਮਸ਼ਹੂਰ ਗਾਇਕ ਅਤੇ ਗੀਤਕਾਰ ਜਾਨੀ ਦੀ ਕਾਰ ਅੱਜ ਮੋਹਾਲੀ 'ਚ ਹਾਦਸਾਗ੍ਰਸਤ ਹੋ ਗਈ। ਜਾਨੀ ਸਮੇਤ ਕਾਰ 'ਚ 2 ਲੋਕ ਸਵਾਰ ਸਨ, ਕਾਰ ਦੀ ਰਫਤਾਰ ਕਾਫੀ ਤੇਜ਼ ਸੀ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਪਲਟੀਆਂ ਖਾਂਦੀ ਉਲਟ ਗਈ। ਇਸ ਦੌਰਾਨ ਗੱਡੀ ਦੇ ਏਅਰਬੈਗ ਖੁੱਲ੍ਹ ਗਏ, ਜਿਸ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਇਹ ਵੀ ਪੜ੍ਹੋ : ਰੇਲਵੇ ਸਟੇਸ਼ਨ ਲੋਹੀਆਂ ਨੇੜੇ ਸਿਲੰਡਰ ਫਟਣ ਨਾਲ ਵਾਪਰਿਆ ਭਿਆਨਕ ਹਾਦਸਾ, 2 ਦੀ ਮੌਤ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।