ਸ੍ਰੀ ਦਰਬਾਰ ਸਾਹਿਬ ਜਾ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਹਾਦਸਾ! ਬੱਸ ਦੇ ਉੱਡ ਗਏ ਪਰਖੱਚੇ, 2 ਸ਼ਰਧਾਲੂਆਂ ਦੀ ਮੌਤ

Wednesday, May 22, 2024 - 08:40 AM (IST)

ਸਮਰਾਲਾ (ਸੰਜੇ ਗਰਗ/ਬਿਪਨ ਭਾਰਦਵਾਜ): ਅੱਜ ਤੜਕੇ ਪੰਜ ਤੋਂ ਸਾਢੇ ਪੰਜ ਵਜੇ ਦੇ ਦਰਮਿਆਨ ਸਮਰਾਲਾ ਨੇੜਲੇ ਪਿੰਡ ਚਹਿਲਾਂ ਦੇ ਨੈਸ਼ਨਲ ਹਾਈਵੇ 'ਤੇ ਇੰਦੌਰ ਤੋਂ ਚੱਲੀ ਧਾਰਮਿਕ ਯਾਤਰੀਆਂ ਨਾਲ ਭਰੀ ਇਕ ਬੱਸ ਸੜਕ ਵਿਚਾਲੇ ਖੜ੍ਹੇ ਟਿੱਪਰ ਟਰਾਲੇ ਵਿਚ ਜਾ ਵੱਜੀ। ਇਹ ਸ਼ਰਧਾਲੂ 1 ਮਹੀਨੇ ਦੇ ਧਾਰਮਿਕ ਟੂਰ 'ਤੇ ਸਨ। ਅੱਜ ਇਹ ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਲਈ ਜਾ ਰਹੇ ਸਨ। ਇਹ ਹਾਦਸਾ ਇੰਨਾ ਭਿਆਨਕ ਸਾਬਤ ਹੋਇਆ ਕਿ ਬੱਸ ਦਾ ਇਕ ਪੂਰਾ ਪਾਸਾ ਹੀ ਨੁਕਸਾਨਿਆ ਗਿਆ ਅਤੇ ਬੱਸ ਵਿਚ ਬੈਠੇ ਯਾਤਰੀਆਂ 'ਚ ਚੀਕ ਚਿਹਾੜਾ ਮੱਚ ਗਿਆ।

ਇਹ ਖ਼ਬਰ ਵੀ ਪੜ੍ਹੋ - CM ਮਾਨ ਨੇ 'ਕਿੱਕਲੀ-2' ਨਾਲ ਲਾਇਆ ਵਿਰੋਧੀਆਂ 'ਤੇ ਤਵਾ, ਸੁਖਪਾਲ ਖਹਿਰਾ ਨੂੰ ਵੀ ਦਿੱਤਾ ਜਵਾਬ (ਵੀਡੀਓ)

ਇਸ ਹਾਦਸੇ ਤੋਂ ਬਾਅਦ ਮੌਕੇ 'ਤੇ ਆਸ-ਪਾਸ ਦੇ ਪਿੰਡਾਂ ਦੇ ਲੋਕ ਇਕੱਠੇ ਹੋਏ ਅਤੇ ਉਨ੍ਹਾਂ ਨੇ ਬੱਸ ਵਿਚ ਫਸੇ ਯਾਤਰੀਆਂ ਨੂੰ ਬਾਹਰ ਕੱਢਣ ਲਈ ਰਾਹਤ ਕਾਰਜ ਆਰੰਭੇ। ਮੌਕੇ 'ਤੇ ਸਮਰਾਲਾ ਪੁਲਸ ਵੀ ਪਹੁੰਚ ਗਈ ਸੀ ਅਤੇ ਬੱਸ ਵਿਚੋਂ ਜ਼ਖ਼ਮੀ ਯਾਤਰੀ ਨੂੰ ਕੱਢ ਕੇ ਸਮਰਾਲਾ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ। ਇਸ ਹਾਦਸੇ ਵਿਚ ਦੋ ਮਹਿਲਾ ਯਾਤਰੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਇਕ ਹੋਰ ਯਾਤਰੀ ਦੀ ਹਾਲਤ ਬੜੀ ਨਾਜ਼ੁਕ ਦੱਸੀ ਜਾ ਰਹੀ ਹੈ। ਇਸ ਮੌਕੇ ਰਾਹਤ ਕਾਰਜਾਂ  ਲਈ ਪੁੱਜੇ ਇਕ ਪਿੰਡ ਵਾਸੀ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ 5-5:30 ਵਜੇ ਦੇ ਕਰੀਬ ਹੋਇਆ ਅਤੇ ਹਾਦਸੇ ਦੀ ਆਵਾਜ਼ ਸੁਣ ਕੇ ਪਿੰਡ ਦੇ ਲੋਕ ਬਚਾਅ ਕਾਰਜਾਂ ਲਈ ਤੁਰੰਤ ਮੌਕੇ ਤੇ ਪਹੁੰਚੇ।

ਇਹ ਖ਼ਬਰ ਵੀ ਪੜ੍ਹੋ - PM ਮੋਦੀ ਦੀ ਪੰਜਾਬ ਫੇਰੀ ਦੌਰਾਨ ਸੁਰੱਖਿਆ ਰਹੇਗੀ ਪੁਖ਼ਤਾ, AI ਦੀ ਵੀ ਲਈ ਜਾਵੇਗੀ ਮਦਦ

ਮੌਕੇ 'ਤੇ ਪਹੁੰਚੇ ਡੀ. ਐੱਸ. ਪੀ. ਤਰਲੋਚਨ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੰਦੌਰ ਤੋਂ ਸ਼ੁਰੂ ਹੋਈ ਕਰੀਬ 50 ਤੋਂ 60 ਯਾਤਰੀਆਂ ਦੀ ਧਾਰਮਿਕ ਟੂਰਿਸਟ ਬਸ ਯਾਤਰਾ ਚੱਲ ਰਹੀ ਸੀ। ਜਦੋਂ ਯਾਤਰੀ ਰਾਤੀ ਹਰਿਦਵਾਰ ਤੋਂ ਅੰਮ੍ਰਿਤਸਰ ਨੂੰ ਜਾ ਰਹੇ ਸੀ ਤਾਂ ਸਮਰਾਲਾ ਦੇ ਨੜੇਲੇ ਪਿੰਡ ਰੋਹਲੀਆਂ ਦੇ ਕੋਲ ਸਵੇਰੇ 5.30 ਵਜੇ ਸੜਕ 'ਤੇ ਖੜ੍ਹੇ ਟਰਾਲੇ 'ਚ ਜਾ ਵੱਜੀ ਜਿਸ ਨਾਲ 2 ਸ਼ਰਧਾਲੂਆਂ ਦੀ ਮੌਤ ਹੋ ਗਈ ਤੇ 12 ਦੇ ਕਰੀਬ ਜ਼ਖ਼ਮੀ ਹੋਏ ਨੇ। ਇਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ 'ਚ ਦਾਖ਼ਲ ਕਰਵਾ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News