ਪੰਜਾਬ 'ਚ ਸੈਰ-ਸਪਾਟੇ ਦੀ ਉੱਨਤੀ ਤੇ ਸੱਭਿਆਚਾਰਕ ਖੇਤਰ ਦੀ ਪ੍ਰਫੁੱਲਤਾ ਲਈ ਕੀਤੇ ਅਹਿਮ ਕਾਰਜ : ਸੌਂਧ

Wednesday, Dec 25, 2024 - 03:33 PM (IST)

ਪੰਜਾਬ 'ਚ ਸੈਰ-ਸਪਾਟੇ ਦੀ ਉੱਨਤੀ ਤੇ ਸੱਭਿਆਚਾਰਕ ਖੇਤਰ ਦੀ ਪ੍ਰਫੁੱਲਤਾ ਲਈ ਕੀਤੇ ਅਹਿਮ ਕਾਰਜ : ਸੌਂਧ

ਚੰਡੀਗੜ੍ਹ (ਅੰਕੁਰ) : ਪੰਜਾਬ 'ਚ ਸੈਰ-ਸਪਾਟੇ ਦੀ ਉੱਨਤੀ ਅਤੇ ਸੱਭਿਆਚਾਰਕ ਖੇਤਰ ਦੀ ਪ੍ਰਫੁੱਲਤਾ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸਾਲ 2024 ਦੌਰਾਨ ਬਹੁਤ ਸਾਰੀਆਂ ਪਹਿਲ ਕਦਮੀਆਂ ਅਮਲ 'ਚ ਲਿਆਂਦੀਆਂ ਹਨ। ਇਸ ਬਾਬਤ ਜਾਣਕਾਰੀ ਦਿੰਦਿਆਂ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰੁਣਪ੍ਰੀਤ ਸਿੰਘ ਸੌਂਧ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਾਲ 2024 ਦੌਰਾਨ ਸੈਰ-ਸਪਾਟੇ ਨਾਲ ਸਬੰਧਿਤ ਅਤੇ ਸੱਭਿਆਚਾਰ ਨਾਲ ਜੁੜੀਆਂ ਪੁਰਾਤਨ ਤੇ ਇਤਿਹਾਸਕ ਇਮਾਰਤਾਂ ਦੀ ਸਾਂਭ-ਸੰਭਾਲ, ਨਵੀਨਤਾ ਅਤੇ ਆਧੁਨਿਕੀਕਰਨ ਲਈ 73.57 ਕਰੋੜ ਰੁਪਏ ਖ਼ਰਚੇ ਗਏ ਹਨ। ਬਹੁਤ ਸਾਰੇ ਨਵੇਂ ਪ੍ਰਾਜੈਕਟਾਂ ਦੇ ਇਸ ਸਾਲ ਉਦਘਾਟਨ ਕੀਤੇ ਗਏ ਅਤੇ ਸੈਰ-ਸਪਾਟੇ ਦੀ ਪ੍ਰਫੁੱਲਤਾ ਤੇ ਉੱਨਤੀ ਲਈ ਕਈ ਨਵੇਂ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ ਗਈ।

ਇਹ ਵੀ ਪੜ੍ਹੋ : ਪੰਜਾਬ ਦੇ ਲੱਖਾਂ ਲੋਕਾਂ ਨੂੰ ਨਵੇਂ ਸਾਲ ਦਾ ਵੱਡਾ ਤੋਹਫ਼ਾ, ਲਾਹਾ ਲੈਣ ਲਈ ਜਲਦੀ ਕਰ ਲਓ Apply

 ਇਹ ਪਹਿਲ ਕਦਮੀਆਂ ਪੰਜਾਬ ਦੀ ਅਮੀਰ ਵਿਰਾਸਤ ਨੂੰ ਸੁਰਜੀਤ ਕਰਨ ਅਤੇ ਇਸ ਨੂੰ ਸੈਰ-ਸਪਾਟਾ ਸਥਾਨ ਵਜੋਂ ਵਿਕਸਿਤ ਕਰਨ ਦੀ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ, ਜਿਸ ਵਿੱਚ ਸ਼ਹੀਦ ਭਗਤ ਸਿੰਘ ਅਜਾਇਬ ਘਰ ਦਾ ਅਪਗ੍ਰੇਡੇਸ਼ਨ ਅਤੇ ਨਵੀਨੀਕਰਨ ਅਤੇ ਖਟਕੜ ਕਲਾਂ ਵਿਖੇ ਲਾਈਟ ਐਂਡ ਸਾਊਂਡ ਸ਼ੋਅ, ਸ੍ਰੀ ਚਮਕੌਰ ਸਾਹਿਬ ਵਿਖੇ ਅਤਿ-ਆਧੁਨਿਕ ਬੱਸ ਟਰਮੀਨਲ ਅਤੇ ਇੰਟਰਪ੍ਰੀਟੇਸ਼ਨ ਸੈਂਟਰ, ਸ੍ਰੀ ਅਨੰਦਪੁਰ ਸਾਹਿਬ ਵਿਖੇ ਨੇਚਰ ਪਾਰਕ ਅਤੇ ਸੈਲਾਨੀ ਸੁਵਿਧਾ ਕੇਂਦਰ, ਨੈਣਾ ਦੇਵੀ ਰੋਡ ਦਾ ਸੁੰਦਰੀਕਰਨ, ਵਿਰਾਸਤ-ਏ-ਖਾਲਸਾ ਰੋਡ ਦਾ ਸੁੰਦਰੀਕਰਨ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਭਾਈ ਜੈਤਾ ਜੀ ਮੈਮੋਰੀਅਲ (ਪਹਿਲੇ ਪੜਾਅ) ਦਾ ਉਦਘਾਟਨ (ਸਿਰਫ਼ ਇਮਾਰਤ), ਖੰਨਾ ਨੇੜੇ ਸਰਾਏ ਲਸ਼ਕਰ ਖਾਂ ਦੀ ਸਾਂਭ-ਸੰਭਾਲ ਅਤੇ ਨਵੀਨੀਕਰਨ ਕਰਨ ਸਬੰਧੀ ਉਦਘਾਟਨ, ਫਿਰੋਜ਼ਪੁਰ ਵਿਖੇ ਸਾਰਾਗੜ੍ਹੀ ਅਜਾਇਬ ਘਰ ਦਾ ਉਦਘਾਟਨ, ਸਰਦ ਖਾਨਾ ਅਤੇ ਪਟਿਆਲਾ ਵਿਖੇ ਦਰਬਾਰ ਹਾਲ ਫਸਾਡ ਲਾਈਟਿੰਗ ਦਾ ਉਦਘਾਟਨ ਕਰਨਾ ਸ਼ਾਮਲ ਹਨ।

ਇਹ ਵੀ ਪੜ੍ਹੋ : ਪੰਜਾਬ ਦੇ ਡਾਕਟਰਾਂ ਲਈ ਆ ਗਏ ਸਖ਼ਤ ਹੁਕਮ, ਕਰਨਾ ਪਵੇਗਾ ਆਹ ਕੰਮ

ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਨੇ 17 ਅਕਤੂਬਰ, 2024 ਨੂੰ ਭਗਵਾਨ ਵਾਲਮੀਕਿ ਜੀ ਪਨੋਰਮਾ ਦਾ ਉਦਘਾਟਨ ਵੀ ਕੀਤਾ ਅਤੇ ਸੈਰ-ਸਪਾਟਾ ਵਿਭਾਗ ਨੇ ਸੂਬੇ ਦੇ ਬਹਾਦਰ ਯੋਧਿਆਂ ਨੂੰ ਯਾਦ ਕਰਨ ਲਈ ਅੰਮ੍ਰਿਤਸਰ ਵਿਖੇ ਰੰਗਲਾ ਪੰਜਾਬ ਫੈਸਟੀਵਲ ਦੌਰਾਨ ਰਾਮ ਬਾਗ ਅੰਮ੍ਰਿਤਸਰ ਵਿਖੇ ਮਹਾਰਾਜਾ ਰਣਜੀਤ ਸਿੰਘ ਸਮਰ ਪੈਲੇਸ ਵਿੱਚ 2.76 ਕਰੋੜ ਰੁਪਏ ਦੀ ਲਾਗਤ ਨਾਲ ਕਰੀਬ 80 ਲੋਕਾਂ ਦੇ ਬੈਠਣ ਦੀ ਸਮਰੱਥਾ ਵਾਲੇ ਸਥਾਨ ‘ਤੇ 20 ਮਿੰਟਾਂ ਦੇ ਸਥਾਈ ਲਾਈਟ ਅਤੇ ਸਾਊਂਡ ਦੀ ਸ਼ੁਰੂਆਤ ਕੀਤੀ। ਸੌਂਧ ਨੇ ਕਿਹਾ ਕਿ ਸਾਲ 2024 ਦੌਰਾਨ ਵਿਭਾਗ ਨੇ ਆਪਣੇ ਅਮੀਰ ਸੱਭਿਆਚਾਰ ਅਤੇ ਵਿਰਾਸਤ ਨੂੰ ਪ੍ਰਫੁੱਲਿਤ ਕਰਨ ਲਈ ਰਾਜ ਵਿੱਚ 21 ਮੇਲੇ ਅਤੇ ਤਿਉਹਾਰ ਮਨਾਏ ਹਨ।

ਇਨ੍ਹਾਂ ਵਿੱਚ ਫਿਰੋਜ਼ਪੁਰ ਵਿਖੇ ਬਸੰਤ ਫੈਸਟੀਵਲ, ਬਠਿੰਡਾ ਵਿਰਾਸਤੀ ਮੇਲਾ, ਕਿਲ੍ਹਾ ਰਾਏਪੁਰ ਪੇਂਡੂ ਉਲੰਪਿਕ, ਕਪੂਰਥਲਾ ਹੈਰੀਟੇਜ ਫੈਸਟੀਵਲ, ਕੁਦਰਤ ਉਤਸਵ, ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ ਮੁਹੱਲਾ ਅਤੇ ਨਿਹੰਗ ਫੈਸਟੀਵਲ ਆਦਿ ਸ਼ਾਮਲ ਹਨ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਵਿਭਾਗ ਵੱਲੋਂ 23 ਤੋਂ 29 ਫਰਵਰੀ 2024 ਤੱਕ ਅੰਮ੍ਰਿਤਸਰ ਵਿਖੇ ਹੈਰੀਟੇਜ ਫੈਸਟੀਵਲ ਰੰਗਲਾ ਪੰਜਾਬ ਮਨਾਇਆ ਗਿਆ। ਰੰਗਲਾ ਪੰਜਾਬ ਫੈਸਟੀਵਲ ਦਾ ਮੁੱਖ ਮਕਸਦ ਪੰਜਾਬ ਦੇ ਸੈਰ-ਸਪਾਟਾ ਸੈਕਟਰ ਨੂੰ ਉਤਸ਼ਾਹਿਤ ਕਰਨਾ ਸੀ ਤਾਂ ਜੋ ਸੂਬੇ ਨੂੰ ਵਿਸ਼ਵ ਪੱਧਰ 'ਤੇ ਮੋਹਰੀ ਸੈਰ-ਸਪਾਟਾ ਵਜੋਂ ਪ੍ਰਮੁੱਖ ਸਥਾਨ ਵੱਜੋਂ ਉਭਾਰਿਆ ਜਾ ਸਕੇ। ਇਸ ਫੈਸਟੀਵਲ ਦੇ ਇੱਕ ਹਫ਼ਤੇ ਦੌਰਾਨ ਸਮਾਗਮਾਂ ਦੀ ਲੜੀ ਵਿੱਚ ਪੰਜਾਬ ਦੇ ਨਾਟਕ ਅਤੇ ਸਾਹਿਤ ਨੂੰ ਉਜਾਗਰ ਕਰਨ ਵਾਲੀਆਂ ਗਤੀਵਿਧੀਆਂ, ਗ੍ਰੈਂਡ ਸ਼ਾਪਿੰਗ ਫੈਸਟੀਵਲ, ਗ੍ਰੀਨਨਾਥਨ, ਕਲਚਰਲ ਸਟ੍ਰੀਟ ਪ੍ਰਦਰਸ਼ਨ, ਡਿਜੀਟਲ ਪੰਜਾਬ, ਸੰਗੀਤ ਸਮਾਰੋਹ, ਸੇਵਾ ਸਟਰੀਟ ਅਤੇ ਆਰਟ ਵਾਕ ਆਦਿ ਗਤੀਵਿਧੀਆਂ ਕਰਵਾਈਆਂ ਗਈਆਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 




 


author

Babita

Content Editor

Related News