ਕਾਰੋਬਾਰੀਆਂ ਨਾਲ ਮੀਟਿੰਗ ਦੌਰਾਨ ਬੋਲੇ ਤਰੁਣ ਚੁੱਘ, ਮਾਨ ਸਰਕਾਰ ਕੋਲ ਉਦਯੋਗਿਕ ਵਿਕਾਸ ਦਾ ਕੋਈ ਰੋਡਮੈਪ ਨਹੀਂ
Monday, Jul 31, 2023 - 01:23 PM (IST)

ਲੁਧਿਆਣਾ (ਵੈੱਬ ਡੈਸਕ, ਗੁਪਤਾ) : ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਾਰੋਬਾਰੀਆਂ ਨਾਲ ਬੈਠਕ 'ਚ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਕੋਲ ਉਦਯੋਗਿਕ ਵਿਕਾਸ ਦਾ ਕੋਈ ਰੋਡਮੈਪ ਨਹੀਂ ਹੈ। ਕੋਈ ਉਦਯੋਗਿਕ ਨੀਤੀ ਨਾ ਹੋਣ ਕਾਰਨ ਸੂਬੇ ਦਾ ਉਦਯੋਗ ਪਲਾਇਨ ਕਰਕੇ ਉੱਤਰ ਪ੍ਰਦੇਸ਼ ਅਤੇ ਹੋਰ ਸੂਬਿਆਂ ਵੱਲ ਜਾ ਰਿਹਾ ਹੈ।
ਇਸ ਨਾਲ ਪੰਜਾਬ ਦੀ ਆਰਥਿਕਤਾ ਨੂੰ ਡੂੰਘਾ ਨੁਕਸਾਨ ਹੋ ਰਿਹਾ ਹੈ ਪਰ ਮੁੱਖ ਮੰਤਰੀ ਸੂਬੇ ਦੇ ਉਦਯੋਗਿਕ ਹਿੱਤਾਂ ਨੂੰ ਦੇਖਣ ਦੀ ਬਜਾਏ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਦੇਸ਼ ਭਰ ਦੇ ਦੌਰੇ ਕਰ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਹੀ ਪੰਜਾਬ ਦੇ ਉਦਯੋਗਾਂ ਨੂੰ ਵਿਕਾਸ ਦੇ ਮਾਰਗ 'ਤੇ ਚਲਾ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਸੂਬੇ 'ਚ 2024 ਦੀਆਂ ਲੋਕ ਸਭਾ ਚੋਣਾਂ 'ਚ ਭਾਜਪਾ ਦੇ ਉਮੀਦਵਾਰਾਂ ਨੂੰ ਸੰਸਦ 'ਚ ਭੇਜੋ ਤਾਂ ਜੋ ਉਹ ਪੰਜਾਬ ਦੇ ਉਦਯੋਗਿਕ ਵਿਕਾਸ ਲਈ ਕੇਂਦਰ ਸਰਕਾਰ ਤੋਂ ਪੈਕੇਜ ਲੈ ਕੇ ਪੰਜਾਬ ਆ ਸਕਣ।