ਇੰਡੀਅਨ ਐਕਸਸਰਵਿਸ ਲੀਗ ਵੱਲੋਂ ਮੋਹਣਪੁਰਾ ਵਿਖੇ ਮਨਾਇਆ ਸੈਨਾ ਦਿਵਸ
Thursday, Jan 17, 2019 - 11:11 AM (IST)
ਤਰਨਤਾਰਨ (ਮਨਜੀਤ)-ਇੰਡੀਅਨ ਐਕਸਸਰਵਿਸ ਲੀਗ ਬਲਾਕ ਚੋਹਲਾ ਸਾਹਿਬ ਵੱਲੋਂ ਸੈਨਾ (ਆਰਮੀ) ਦਿਵਸ ਇਥੋਂ ਨੇਡ਼ਲੇ ਪਿੰਡ ਮੋਹਣਪੁਰਾ ਵਿਖੇ ਬਡ਼ੀ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ। ਇਸ ਮੌਕੇ ਇੰਡੀਅਨ ਐਕਸਸਰਵਿਸ ਲੀਗ ਇੰਡੀਆ ਦੇ ਮੀਤ ਪ੍ਰਧਾਨ ਬ੍ਰਿਗੇਡੀਅਰ ਇੰਦਰ ਮੋਹਨ ਸਿੰਘ ਜੋ ਵਿਸ਼ੇਸ਼ ਤੌਰ ’ਤੇ ਪੁੱਜੇ ਸਨ ਉਨ੍ਹਾਂ ਨੇ ਕੈਪਟਨ ਮੇਵਾ ਸਿੰਘ ਸੂਬਾ ਮੀਤ ਪ੍ਰਧਾਨ, ਸੂਬੇਦਾਰ ਰਛਪਾਲ ਸਿੰਘ ਚੰਬਾ ਹਵੇਲੀਆਂ ਬਲਾਕ ਪ੍ਰਧਾਨ ਨਾਲ ਤਾਡ਼ੀਆਂ ਦੀ ਗੂੰਜ ’ਚ ਆਪਣੇ ਸ਼ੁੱਭ ਕਰ ਕਮਲਾਂ ਨਾਲ ਤਿਰੰਗਾ ਝੰਗਾ ਝੁਲਾਇਆ ਅਤੇ ਦੱਸਿਆ ਕਿ ਭਾਰਤ ’ਚ ਅੱਜ ਤੋਂ 70 ਸਾਲ ਪਹਿਲਾਂ ਭਾਰਤੀ ਸੈਨਾ ਦਾ ਮੁੱਢ ਬੰਨ੍ਹਿਆ ਸੀ ਉਸ ਤੋਂ ਬਾਅਦ ਭਾਰਤ ਦੀ ਸੈਨਾ ਨੇ ਆਪਣੇ ਦੁਸ਼ਮਣ ਦੇਸ਼ ਦੀ ਸੈਨਾ ’ਤੇ ਹਮੇਸ਼ਾ ਜਿੱਤਾਂ ਹਾਸਲ ਕੀਤੀਆਂ ਜਿਸ ਕਰ ਕੇ ਅੱਜ ਦਾ ਦਿਨ ਸਮੁੱਚੇ ਭਾਰਤ ਵਿਚ ਸੈਨਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਉਨ੍ਹਾਂ ਸਮੂਹ ਸਾਬਕਾ ਸੈਨਿਕਾਂ ਨੂੰ ਆਪੋ-ਆਪਣੇ ਬੱਚਿਆਂ ਨੂੰ ਦੇਸ਼ ਦੀ ਸੇਵਾ ਕਰਨ ਲਈ ਫੌਜ ’ਚ ਭਰਤੀ ਕਰਵਾਉਣ ’ਤੇ ਜ਼ੋਰ ਦਿੱਤਾ ਕਿਉਂਕਿ ਫੌਜ ਦੀ ਨੌਕਰੀ ਸਭ ਨੌਕਰੀਆਂ ਨਾਲੋਂ ਵਧੀਆ ਹੈ। ਇਸ ਮੌਕੇ ਕੈਪਟਨ ਸਵਰਨ ਸਿੰਘ ਪੱਖੋਪੁਰ, ਸੂਬੇਦਾਰ ਲਖਮੀਰ ਸਿੰਘ ਸਟੇਜ ਸਕੈਟਰੀ, ਕਰਨਲ ਜੀ. ਐੱਸ. ਢਿੱਲੋਂ ਘਡ਼ਕਾ, ਸੂਬੇਦਾਰ ਜਗਤਾਰ ਸਿੰਘ ਮੋਹਨਪੁਰਾ, ਕਰਨਲ ਇੰਦਰਪਾਲ ਸਿੰਘ ਮੋਹਣਪੁਰਾ, ਸੁਰਜੀਤ ਸਿੰਘ ਰੱਤੋਕੇ, ਕੈਪਟਨ ਦਿਆਲ ਸਿੰਘ ਪੱਟੀ, ਸੂਬੇਦਾਰ ਹਰਬੰਸ ਸਿੰਘ ਸਾਬਕਾ ਬਲਾਕ ਪ੍ਰਧਾਨ, ਕੈਪਟਨ ਚੈਂਚਲ ਸਿੰਘ ਖਾਰਾ, ਸੂਬੇਦਾਰ ਮੁਖਤਿਆਰ ਸਿੰਘ ਚੋਹਲਾ, ਹੌਲਦਾਰ ਰੇਸ਼ਮ ਸਿੰਘ ਚੋਹਲਾ, ਕੈਪਟਨ ਸਵਰਨ ਸਿੰਘ ਰੂਡ਼ੀਵਾਲਾ, ਨਾਇਕ ਸੁਖਦੇਵ ਸਿੰਘ ਚੰਬਾ ਹਵੇਲੀਆਂ, ਹੌਲਦਾਰ ਜਗਰੂਪ ਸਿੰਘ ਚੰਬਾ ਜੀ. ਓ. ਜੀ., ਹੌਲਦਾਰ ਨਿਰਵੈਰ ਸਿੰਘ ਧੁੰਨ ਆਦਿ ਤੋਂ ਇਲਾਵਾ ਪਹਿਲਵਾਨ ਤੇਜਿੰਦਰ ਸਿੰਘ ਸਰਪੰਚ ਮੋਹਣਪੁਰਾ, ਮੰਗਲ ਸਿੰਘ ਮੋਹਨਪੁਰਾ, ਕੁਲਦੀਪ ਸਿੰਘ ਮੋਹਣਪੁਰਾ, ਪ੍ਰਧਾਨ ਦਲਜੀਤ ਸਿੰਘ ਆਦਿ ਲੀਗ ਨਾਲ ਸਬੰਧਤ ਤੇ ਪਿੰਡ ਦੀ ਗ੍ਰਾਮ ਪੰਚਾਇਤ ਨੇ ਵੀ ਸੈਨਾ ਦਿਵਸ ਬਾਰੇ ਬਡ਼ੇ ਵਿਸਥਾਰ ਨਾਲ ਭਰਪੂਰ ਜਾਣਕਾਰੀ ਦਿੱਤੀ ਤੇ ਕਿਹਾ ਕਿ ਅੱਜ ਸਮੁੱਚੇ ਭਾਰਤ ਵਾਸੀ ਭਾਰਤੀ ਸੈਨਾ ਕਰ ਕੇ ਆਪਣੇ-ਆਪ ਨੂੰ ਸੁਰੱਖਿਅਤ ਸਮਝਦੇ ਹਨ। ਦੁਸ਼ਮਣ ਦੇਸ਼ ਨੂੰ ਭਾਰਤ ਦੀ ਸੈਨਾ ਦਾ ਪੂਰਾ ਡਰ ਹੈ। ਇਸ ਮੌਕੇ ਲੀਗ ਵੱਲੋਂ ਸੂਬੇਦਾਰ ਰਛਪਾਲ ਸਿੰਘ ਚੰਬਾ ਬਲਾਕ ਪ੍ਰਧਾਨ ਵਲੋਂ ਉਚੇਚੇ ਤੌਰ ’ਤੇ ਪੁੱਜੇ ਲੀਗ ਦੇ ਆਗੂਆਂ ਤੇ ਪਤਵੰਤਿਆ ਨੂੰ ਸੁੰਦਰ ਯਾਦਗਾਰੀ ਚਿੰਨ ਦੇ ਕੇ ਸਨਮਾਨਤ ਕੀਤਾ।