ਪਿੰਡ ਵੜਿੰਗ ਸੂਬਾ ਸਿੰਘ ''ਚ ਛਿੜੀ ਪੋਸਟਰ ਵਾਰ, ਚੱਕਰਾਂ ''ਚ ਪਾਈ ਪੁਲਸ

Thursday, Jun 27, 2019 - 02:36 PM (IST)

ਪਿੰਡ ਵੜਿੰਗ ਸੂਬਾ ਸਿੰਘ ''ਚ ਛਿੜੀ ਪੋਸਟਰ ਵਾਰ, ਚੱਕਰਾਂ ''ਚ ਪਾਈ ਪੁਲਸ

ਤਰਨਤਾਰਨ (ਵਿਜੇ ਕੁਮਾਰ) : ਤਰਨਤਾਰਨ ਦੇ ਪਿੰਡ ਵੜਿੰਗ ਸੂਬਾ ਸਿੰਘ 'ਚ ਨਸ਼ੇ ਦੇ ਮੁੱਦੇ 'ਤੇ ਪੋਸਟਰ ਵਾਰ ਸ਼ੁਰੂ ਹੋ ਗਈ ਹੈ। ਇਸ ਪੋਸਟਰ ਵਾਰ ਨੇ ਪੁਲਸ ਪ੍ਰਸ਼ਾਸਨ ਨੂੰ ਚੱਕਰਾ 'ਚ ਪਾ ਦਿੱਤਾ ਹੈ। ਦਰਅਸਲ ਪਿੰਡ ਦੇ ਕੁਝ ਮੁਹਤਬਰਾਂ ਵਲੋਂ ਨਸ਼ਿਆਂ ਖਿਲਾਫ ਕਾਰਵਾਈ ਕਰਦਿਆਂ ਇਕ ਕਮੇਟੀ ਗਠਿਤ ਕੀਤੀ ਗਈ ਤੇ ਉਸ ਕਮੇਟੀ ਦੇ ਮੈਂਬਰਾਂ ਵਲੋਂ ਪਿੰਡ 'ਚ ਨਸ਼ਾ ਵੇਚਣ ਵਾਲੇ ਕੁਝ ਲੋਕਾਂ ਦੇ ਨਾਂ ਪੋਸਟਰਾਂ 'ਚ ਨਸ਼ਰ ਕਰ ਦਿੱਤੇ ਗਏ, ਜਿਸ ਦੇ ਅਗਲੇ ਦਿਨ ਪਿੰਡ 'ਚ ਕੁਝ ਹੋਰ ਪੋਸਟਰ ਵੀ ਦਿਖਾਈ ਦਿੱਤੇ ਜਿਨ੍ਹਾਂ 'ਚ ਕਮੇਟੀ ਦੇ ਮੈਂਬਰਾਂ ਤੇ ਕੁਝ ਹੋਰ ਪਿੰਡ ਵਾਸੀਆਂ ਦਾ ਨਾਂ ਨਸ਼ਾ ਤਸਕਰਾਂ ਦੀ ਸੂਚੀ 'ਚ ਸ਼ਾਮਲ ਕੀਤਾ ਗਿਆ। ਇੰਨਾ ਹੀ ਨਹੀਂ ਦੂਜੀ ਧਿਰ ਵਲੋਂ ਲਗਾਏ ਪੋਸਟਰਾਂ 'ਚ ਉਨ੍ਹਾਂ ਵਿਅਕਤੀਆਂ ਦੇ ਨਾਂ ਵੀ ਸ਼ਾਮਲ ਕਰ ਦਿੱਤੇ ਗਏ ਜੋ ਕਈ ਸਾਲਾਂ ਤੋਂ ਵਿਦੇਸ਼ਾਂ 'ਚ ਰਹਿ ਰਹੇ ਹਨ। ਕਮੇਟੀ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਨਸ਼ਾ ਤਸਕਰਾਂ ਦੀ ਪੋਲ ਖੋਲ੍ਹਣ 'ਤੇ ਉਲਟਾ ਉਨ੍ਹਾਂ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। 

ਪੁਲਸ ਅਧਿਕਾਰੀ ਹਰਜੀਤ ਸਿੰਘ ਮੁਤਾਬਕ ਉਨ੍ਹਾਂ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਜੋ ਵੀ ਦੋਸ਼ੀ ਹੋਵੇਗਾ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। 

ਪਿੰਡ 'ਚ ਚੱਲ ਰਹੀ ਇਸ ਪੋਸਟਰ ਵਾਰ ਨੇ ਕੀਤੇ ਨਾ ਕੀਤੇ ਪੁਲਸ ਪ੍ਰਸ਼ਾਸਨ ਨੂੰ ਚੱਕਰਾਂ 'ਚ ਪਾ ਦਿੱਤਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਪੰਜਾਬ ਪੁਲਸ ਅਸਲ ਦੋਸ਼ੀਆਂ ਨੂੰ ਕਦੋਂ ਤੱਕ ਕਾਬੂ ਕਰ ਪਾਉਂਦੀ ਹੈ। 


author

Baljeet Kaur

Content Editor

Related News