ਕਲਯੁੱਗੀ ਜਨਾਨੀ ਦੀ ਕਰਤੂਤ: ਨਾਬਾਲਗ ਕੁੜੀ ਨੂੰ ਬਹਾਨੇ ਨਾਲ ਘਰ ਬੁਲਾ ਕੇ ਕੀਤਾ ਪੁੱਤ ਹਵਾਲੇ

Friday, Aug 21, 2020 - 05:33 PM (IST)

ਕਲਯੁੱਗੀ ਜਨਾਨੀ ਦੀ ਕਰਤੂਤ: ਨਾਬਾਲਗ ਕੁੜੀ ਨੂੰ ਬਹਾਨੇ ਨਾਲ ਘਰ ਬੁਲਾ ਕੇ ਕੀਤਾ ਪੁੱਤ ਹਵਾਲੇ

ਤਰਨਤਾਰਨ (ਰਾਜੂ) : ਤਰਨਤਾਰਨ 'ਚ ਇਕ ਜਨਾਨੀ ਵਲੋਂ ਨਾਬਾਲਗ ਕੁੜੀ ਨੂੰ ਬਹਾਨੇ ਨਾਲ ਘਰ ਬੁਲਾ ਆਪਣੇ ਪੁੱਤ ਤੋਂ ਗਲਤ ਕੰਮ ਕਰਵਾਉਣ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਥਾਣਾ ਝਬਾਲ ਪੁਲਸ ਨੇ ਇਸ ਮਾਮਲੇ 'ਚ 1 ਨੌਜਵਾਨ ਸਮੇਤ 3 ਲੋਕਾਂ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋਂ : ਮਾਂ ਦੀ ਗੈਰ-ਹਾਜ਼ਰੀ 'ਚ ਪਿਓ ਨੇ ਧੀ ਨਾਲ ਕੀਤਾ ਗਲਤ ਕੰਮ, ਇੰਝ ਖੁੱਲ੍ਹਿਆ ਭੇਤ

ਪੁਲਸ ਨੂੰ ਦਰਜ ਕਰਵਾਏ ਬਿਆਨਾਂ 'ਚ 16 ਸਾਲਾਂ ਕੁੜੀ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਦੇ ਘਰ ਦਾ ਦਰਵਾਜ਼ਾ ਖੜ੍ਹਕਿਆ ਅਤੇ ਜਦ ਉਹ ਬਾਹਰ ਆਈ ਤਾਂ ਵੇਖਿਆ ਗਲੀ 'ਚ ਬਲਵਿੰਦਰ ਕੌਰ, ਉਸ ਦਾ ਮੁੰਡਾ ਰਾਜਬੀਰ ਸਿੰਘ ਅਤੇ ਜਗਦੀਸ਼ ਸਿੰਘ ਖੜ੍ਹੇ ਸੀ ਜੋ ਉਸ ਨੂੰ ਬਹਾਨੇ ਨਾਲ ਆਪਣੇ ਘਰ ਲੈ ਗਏ। ਜਿੱਥੇ ਜਗਦੀਸ਼ ਸਿੰਘ ਉਸ ਨੂੰ ਫੜ ਕੇ ਆਪਣੇ ਨਾਲ ਕਮਰੇ 'ਚ ਲੈ ਗਿਆ ਅਤੇ ਉਸ ਨਾਲ ਕਥਿਤ ਤੌਰ 'ਤੇ ਗੰਦੀਆਂ ਹਰਕਤਾਂ ਕੀਤੀਆਂ। ਉਸ ਨੇ ਜ਼ੋਰਦਾਰ ਵਿਰੋਧ ਕੀਤਾ ਅਤੇ ਆਪਣੇ ਘਰ ਵਾਪਸ ਆ ਗਈ ਤੇ ਪੁਲਸ ਨੂੰ ਸ਼ਿਕਾਇਤ ਕਰ ਦਿੱਤੀ। ਇਸ ਸਬੰਧੀ ਸਬ ਇੰਸਪੈਕਟਰ ਕੁਲਵਿੰਦਰ ਕੌਰ ਨੇ ਦੱਸਿਆ ਕਿ ਬਲਵਿੰਦਰ ਕੌਰ, ਰਾਜਬੀਰ ਸਿੰਘ ਵਾਸੀਆਨ ਪੰਡੋਰੀ ਗੋਲਾ ਅਤੇ ਜਗਦੀਸ਼ ਸਿੰਘ ਵਾਸੀ ਮੰਡੀ ਕੋਟਲੀ ਮੱਲੀਆ (ਅੰਮ੍ਰਿਤਸਰ) ਖਿਲਾਫ ਮੁਕੱਦਮਾ ਨੰਬਰ 324 ਧਾਰਾ 354/120ਬੀ (8) ਪਾਸਕੋ ਐਕਟ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋਂ : ਹਵਸ ਦੇ ਭੁੱਖੇ ਪਿਓ ਨੇ ਟੱਪੀਆਂ ਦਰਿੰਦਗੀ ਦੀਆਂ ਹੱਦਾਂ, 13 ਸਾਲਾ ਧੀ ਨਾਲ ਕੀਤਾ ਜਬਰ-ਜ਼ਿਨਾਹ


author

Baljeet Kaur

Content Editor

Related News