ਦਾਦੀ ਦੀ ਘਿਨੌਣੀ ਕਰਤੂਤ, ਚਾਚਿਆਂ ਤੋਂ ਕਰਵਾਇਆ ਭਤੀਜੀ ਨਾਲ ਜਬਰ-ਜ਼ਨਾਹ

Thursday, Feb 27, 2020 - 11:27 AM (IST)

ਦਾਦੀ ਦੀ ਘਿਨੌਣੀ ਕਰਤੂਤ, ਚਾਚਿਆਂ ਤੋਂ ਕਰਵਾਇਆ ਭਤੀਜੀ ਨਾਲ ਜਬਰ-ਜ਼ਨਾਹ

ਤਰਨਤਾਰਨ (ਰਮਨ) : ਰਿਸ਼ਤਿਆਂ ਨੂੰ ਤਾਰ-ਤਾਰ ਕਰਦਾ ਤਰਨਤਾਰਨ 'ਚ ਇਕ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਹਰ ਇਕ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ। ਤਰਨਤਾਰਨ 'ਚ ਰਿਸ਼ਤੇ 'ਚ ਲੱਗਦੇ ਦੋ ਚਾਚਿਆਂ ਵਲੋਂ ਆਪਣੀ ਹੀ 15 ਸਾਲ ਦੀ ਭਤੀਜੀ ਨਾਲ ਜਬਰ-ਜ਼ਨਾਹ ਕੀਤਾ। ਇਸ ਘਿਨੌਣੀ ਕਰਤੂਤ 'ਚ ਦੋਵੇਂ ਚਾਚਿਆਂ ਦੀ ਮਾਂ ਵੀ ਸ਼ਾਮਲ ਸੀ। ਪੁਲਸ ਨੇ ਪੀੜਤਾ ਦੇ ਬਿਆਨ 'ਤੇ ਦਾਦੀ ਅਤੇ ਦੋਵੇਂ ਚਾਚਿਆਂ ਸਮੇਤ 5 ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀੜਤਾ ਨੇ ਦੱਸਿਆ ਕਿ 12 ਫਰਵਰੀ ਨੂੰ ਉਹ ਸਕੂਲ ਪੜ੍ਹਨ ਜਾ ਰਹੀ ਸੀ। ਇਸੇ ਦੌਰਾਨ ਰਾਸਤੇ 'ਚ ਰਿਸ਼ਤੇ 'ਚ ਲੱਗਦੀ ਦਾਦੀ ਨੇ ਆਪਣੇ ਦੋਵੇਂ ਬੇਟਿਆਂ ਨੂੰ ਉਸ ਨੂੰ ਗੱਡੀ 'ਚ ਸਕੂਲ ਛੱਡ ਕੇ ਆਉਣ ਲਈ ਕਿਹਾ। ਜਦੋਂ ਉਹ ਗੱਡੀ 'ਚ ਬੈਠੀ ਤਾਂ ਦਾਦੀ ਨੇ ਕੋਲਡ੍ਰਿਕ ਪਿਲਾ ਦਿੱਤੀ, ਜਿਸ ਤੋਂ ਬਾਅਦ ਉਹ ਬੇਹੋਸ਼ ਹੋ ਗਈ। ਜਦੋਂ ਉਸ ਨੂੰ ਹੋਸ਼ ਆਇਆ ਤਾਂ ਕਮਰੇ 'ਚ ਬਿਨ੍ਹਾਂ ਕੱਪੜਿਆਂ ਤੋਂ ਬੰਦ ਸੀ ਅਤੇ ਉਸ ਦੇ ਬਹੁਤ ਜ਼ਿਆਦਾ ਦਰਦ ਹੋ ਰਹੀ ਸੀ।  ਉਕਤ ਦੋਵੇਂ ਨੌਜਵਾਨਾਂ ਸਮੇਤ ਉਥੇ ਉਨ੍ਹਾਂ ਦੇ ਦੋਸਤ ਵੀ ਮੌਜੂਦ ਸਨ। ਇਸ ਤੋਂ ਬਾਅਦ ਉਹ ਫਿਰ ਪੀੜਤਾ ਨੂੰ ਗੱਡੀ 'ਚ ਬਿਠਾ ਕੇ ਪਿੰਡ ਛੱਡ ਆਏ।

ਪੀੜਤਾ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਦੋਸ਼ੀਆਂ ਨੇ ਉਸ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੰਦਿਆਂ ਕਿਹਾ ਕਿ ਜੇਕਰ ਕਿਸੇ ਨੂੰ ਵੀ ਇਸ ਬਾਰੇ ਦੱਸਿਆ ਤਾਂ ਉਹ ਉਸ ਦੇ ਪਰਿਵਾਰ ਨੂੰ ਮਾਰ ਦੇਣਗੇ। ਡਰ ਕਾਰਨ ਇਸ ਘਟਨਾ ਸਬੰਧੀ ਉਸ ਨੇ ਕਿਸੇ ਨੂੰ ਨਹੀਂ ਦੱਸਿਆ। ਬਾਅਦ 'ਚ ਜਦੋਂ ਉਸ ਦੇ ਪੇਟ 'ਚ ਦਰਦ ਲੱਗਾ ਤਾਂ ਉਸ ਨੇ ਆਪਣੇ ਮਾਤਾ-ਪਿਤਾ ਨੂੰ ਇਸ ਘਟਨਾ ਦੇ ਬਾਰੇ 'ਚ ਦੱਸਿਆ ਕਿ ਉਸ ਦੀ ਦਾਦੀ ਨੇ ਚਾਚਿਆਂ ਤੋਂ ਜਬਰ-ਜ਼ਨਾਹ ਕਰਵਾਇਆ ਹੈ।


author

Baljeet Kaur

Content Editor

Related News