ਪੁਲਵਾਮਾ ਹਮਲੇ ਦੇ ਸ਼ਹੀਦ ਦੀ ਅਣਦੇਖੀ 'ਤੇ ਬੋਲੇ ਸੁਖਬੀਰ, ਕੈਪਟਨ ਨੂੰ ਘੇਰਿਆ

02/13/2020 3:57:24 PM

ਤਰਨਤਾਰਨ : ਪਿਛਲੇ ਸਾਲ ਪੁਲਵਾਮਾ ਹਮਲੇ 'ਚ ਸ਼ਹੀਦ ਹੋਏ ਸੀ.ਆਰ.ਪੀ.ਐੱਫ. ਦੇ ਜਵਾਨ ਸੁਖਜਿੰਦਰ ਸਿੰਘ ਦੀ ਅਣਦੇਖੀ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੈਪਟਨ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਨੇ ਆਪਣੀ ਫੇਸਬੁੱਕ 'ਤੇ ਇਕ ਪੋਸਟ ਸ਼ੇਅਰ ਕਰਦਿਆਂ ਲਿਖਿਆ ਕਿ ਸ਼ਹੀਦਾਂ ਦੇ ਪਰਿਵਾਰਾਂ ਨਾਲ ਜੇਕਰ ਕੈਪਟਨ ਸਰਕਾਰ ਦਾ ਇਹ ਰਵੱਈਆ ਹੈ ਤਾਂ ਆਮ ਲੋਕਾਂ ਦਾ ਕੀ ਹੋਵੇਗਾ? ਪਿੰਡ ਗੰਡੀਵਿੰਡ ਦੇ ਵਾਸੀ ਸੁਖਜਿੰਦਰ ਸਿੰਘ ਪਿਛਲੇ ਸਾਲ 14 ਫਰਵਰੀ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ 'ਚ ਸ਼ਹੀਦ ਹੋ ਗਏ ਸਨ। ਕੈਪਟਨ ਸਰਕਾਰ ਨੇ ਸ਼ਹੀਦ ਦੇ ਪਰਿਵਾਰ ਨੂੰ ਨੂੰ 12 ਲੱਖ ਰੁਪਏ ਅਤੇ ਉਸ ਦੀ ਪਤਨੀ ਨੂੰ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ। ਪਰਿਵਾਰ ਨੂੰ ਹੁਣ ਤਕ ਸਿਰਫ ਪੰਜ ਲੱਖ ਰੁਪਏ ਹੀ ਮਿਲੇ ਹਨ ਜਦਕਿ ਨੌਕਰੀ ਦੇ ਨਾਮ 'ਤੇ ਸ਼ਹੀਦ ਦੀ ਪਤਨੀ ਨੂੰ ਚਪੜਾਸੀ ਬਣਾਇਆ ਜਾ ਰਿਹਾ ਹੈ ਪਰਿਵਾਰ ਨੇ ਪਿਛਲੇ ਦਿਨਾਂ 'ਚ ਇਸ ਗੱਲ 'ਤੇ ਰੋਸ ਜਤਾਇਆ ਸੀ।
 


Baljeet Kaur

Content Editor

Related News