ਤਰਨਤਾਰਨ 'ਚ ਜ਼ਬਰਦਸਤ ਧਮਾਕਾ, 2 ਦੀ ਮੌਤ

Thursday, Sep 05, 2019 - 01:01 AM (IST)

ਤਰਨਤਾਰਨ 'ਚ ਜ਼ਬਰਦਸਤ ਧਮਾਕਾ, 2 ਦੀ ਮੌਤ

ਤਰਨਤਾਰਨ,(ਰਾਜੂ): ਤਰਨਤਾਰਨ ਦੇ ਨੇੜੇ ਪਿੰਡ ਪੰਡੋਰੀ ਗੋਲਾ 'ਚ ਬੁੱਧਵਾਰ ਦੇਰ ਰਾਤ ਸੜਕ ਦੇ ਕੰਢੇ ਖਾਲੀ ਪਲਾਟ 'ਚ ਜ਼ਬਰਦਸਤ ਧਮਾਕਾ ਹੋਣ ਨਾਲ ਦੋ ਵਿਅਕਤੀਆਂ ਦੀ ਮੌਤ ਤੇ ਇਕ ਵਿਅਕਤੀ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਘਟਨਾ ਦਾ ਸਮਾਚਾਰ ਸੁਣਦੇ ਹੀ ਪੁਲਸ ਫੋਰਸ ਪਹੁੰਚ ਗਈ। 

ਜਾਣਕਾਰੀ ਮੁਤਾਬਕ ਪਿੰਡ ਪੰਡੋਰੀ ਗੋਲਾ ਦੇ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਜਦੋਂ ਧਮਾਕੇ ਦੀ ਆਵਾਜ਼ ਆਈ ਤਾਂ ਅਸੀਂ ਬਾਹਰ ਆਏ ਤਾਂ ਦੇਖਿਆ ਕਿ ਬੁਰੀ ਤਰ੍ਹਾਂ ਜ਼ਖਮੀ ਹਾਲਤ ਵਿਚ ਇਕ ਵਿਅਕਤੀ ਸੜਕ 'ਤੇ ਖੜ੍ਹਾ ਸੀ। ਉਸ ਨੂੰ ਤਰਨਤਾਰਨ ਪ੍ਰਾਈਵੇਟ ਹਸਪਤਾਲ ਦਾਖਲ ਕਰਵਾਉਣ ਦੌਰਾਨ ਵਾਪਸ ਆਏ ਤਾਂ ਟਾਰਚ ਦੀ ਸਹਾਇਤਾ ਨਾਲ ਦੇਖਿਆ ਕਿ ਖਾਲੀ ਪਲਾਟ 'ਚ ਦੋ ਲਾਸ਼ਾਂ ਪਈਆਂ ਹੋਈਆਂ ਸਨ ਤੇ ਨਜ਼ਦੀਕ ਹੀ ਇਕ ਵੱਡਾ ਸਾਰਾ ਟੋਇਆ ਪਿਆ ਹੋਇਆ ਸੀ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹ ਤਿੰਨੋਂ ਵਿਅਕਤੀ ਜਾਂ ਤਾਂ ਬੰੰਬ ਦੱਬਣ ਆਏ ਸੀ ਜਾਂ ਪਹਿਲਾਂ ਤੋਂ ਦੱਬੇ ਬੰਬ ਨੂੰ ਪੁੱਟਣ ਆਏ ਸੀ। ਸਮਾਚਾਰ ਲਿਖੇ ਜਾਣ ਤਕ ਪੁਲਸ ਵੱਖ-ਵੱਖ ਥਿਊਰੀਆਂ 'ਤੇ ਕੰਮ ਕਰ ਰਹੀ ਸੀ।


author

Deepak Kumar

Content Editor

Related News