ਗੋਇੰਦਵਾਲ ਸਾਹਿਬ ਵਿਖੇ ਨਾਕੇ 'ਤੇ ਤਾਇਨਾਤ ASI ਦੀ ਗੋਲ਼ੀ ਲੱਗਣ ਨਾਲ ਹੋਈ ਮੌਤ

06/23/2022 10:13:19 AM

ਤਰਨਤਾਰਨ/ ਸ੍ਰੀ ਗੋਇੰਦਵਾਲ ਸਾਹਿਬ (ਰਮਨ, ਪੰਛੀ) - ਅੱਜ ਸਵੇਰੇ 8 ਵਜੇ ਕਪੂਰਥਲਾ ਚੌਕ ਗੋਇੰਦਵਾਲ ਸਾਹਿਬ (ਜ਼ਿਲ੍ਹਾ ਤਰਨਤਾਰਨ) ਵਿਖੇ ਨਾਕੇ ’ਤੇ ਤਾਇਨਾਤ ਇਕ ਲੋਕਲ ਰੈਂਕ ਥਾਣੇਦਾਰ ਦੀ ਅਚਾਨਕ ਗੋਲੀ ਲੱਗਣ ਨਾਲ ਮੌਕੇ ’ਤੇ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਇਸ ਘਟਨਾ ਦੇ ਸਬੰਧ ’ਚ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ ਸਬ ਡਿਵੀਜ਼ਨ ਗੋਇੰਦਵਾਲ ਸਾਹਿਬ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਲੋਕਲ ਰੈਂਕ ਏ.ਐੱਸ.ਆਈ ਬਖਸ਼ੀਸ਼ ਸਿੰਘ (45) ਅੱਜ ਸਵੇਰੇ ਅੱਠ ਵਜੇ ਕਪੂਰਥਲਾ ਚੌਂਕ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਨਾਕੇ ’ਤੇ ਡਿਊਟੀ ਦੇਣ ਲਈ ਪੁੱਜੇ ਸਨ।

ਪੜ੍ਹੋ ਇਹ ਵੀ ਖ਼ਬਰ:  ਦੁਖਦ ਖ਼ਬਰ: 3 ਦਿਨ ਤੋਂ ਲਾਪਤਾ ਅਜਨਾਲਾ ਦੇ ਨੌਜਵਾਨ ਦੀ ਮਿਲੀ ਲਾਸ਼, ਘਰ ’ਚ ਪਿਆ ਚੀਕ ਚਿਹਾੜਾ

ਡਿਊਟੀ ਦੌਰਾਨ ਕਮਰੇ ਅੰਦਰ ਮੌਜੂਦ ਐੱਸ.ਐੱਲ.ਆਰ ਰਾਈਫਲ ਦੀ ਗਰਦਨ ਦੇ ਨਜ਼ਦੀਕ ਗੋਲੀ ਲੱਗਣ ਨਾਲ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਬਖਸ਼ੀਸ਼ ਸਿੰਘ ਨਾਲ ਇਹ ਹਾਦਸਾ ਸਵੇਰ ਦੀ ਡਿਊਟੀ ਸ਼ਿਫਟ ਸ਼ੁਰੂ ਹੋਣ ਦੌਰਾਨ ਵਾਪਰਿਆ ਹੈ। ਉਨ੍ਹਾਂ ਦੱਸਿਆ ਕਿ ਏ.ਐੱਸ.ਆਈ ਬਹੁਤ ਹੀ ਹੋਣਹਾਰ ਅਤੇ ਇਮਾਨਦਾਰ ਇਨਸਾਨ ਸੀ। ਮੌਕ ਤੋਂ ਬਾਅਦ ਉਨ੍ਹਾਂ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ।

ਪੜ੍ਹੋ ਇਹ ਵੀ ਖ਼ਬਰ: ਅਕਾਲੀ ਦਲ ਦੇ ਸਾਬਕਾ ਵਿਧਾਇਕ ਬੋਨੀ ਅਜਨਾਲਾ ਤੋਂ ਗੈਂਗਸਟਰਾਂ ਨੇ ਮੰਗੀ ਲੱਖਾਂ ਦੀ ਫਿਰੌਤੀ


rajwinder kaur

Content Editor

Related News