ਬੇਸ਼ਰਮੀ ਦੀਆਂ ਹੱਦਾਂ ਪਾਰ, ਹਵਸ ਦੇ ਭੁੱਖਿਆਂ ਨੇ ਜਨਾਨੀ ਨੂੰ ਬਣਾਇਆ ਆਪਣਾ ਸ਼ਿਕਾਰ

Thursday, Nov 05, 2020 - 10:39 AM (IST)

ਬੇਸ਼ਰਮੀ ਦੀਆਂ ਹੱਦਾਂ ਪਾਰ, ਹਵਸ ਦੇ ਭੁੱਖਿਆਂ ਨੇ ਜਨਾਨੀ ਨੂੰ ਬਣਾਇਆ ਆਪਣਾ ਸ਼ਿਕਾਰ

ਤਰਨਤਾਰਨ (ਰਾਜੂ): ਤਰਨਤਾਰਨ 'ਚ ਇਕ ਜਨਾਨੀ ਨਾਲ ਤਿੰਨ ਵਿਅਕਤੀਆਂ ਵਲੋਂ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਸਰਹਾਲੀ ਪੁਲਸ ਨੇ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ : ਜਿਸ ਦੀ ਲੰਮੀ ਉਮਰ ਲਈ ਰੱਖਿਆ ਸੀ ਕਰਵਾ ਚੌਥ ਉਸੇ ਨੂੰ ਚਿੱਟੇ ਕਫ਼ਨ 'ਚ ਲਿਪਟੇ ਵੇਖ ਪਤਨੀ ਦੇ ਉਡੇ ਹੋਸ਼
PunjabKesariਪੁਲਸ ਨੂੰ ਦਰਜ ਕਰਵਾਏ ਬਿਆਨਾਂ 'ਚ ਪੀੜਤਾ ਨੇ ਦੱਸਿਆ ਕਿ ਪਿੰਡ ਦੇ ਹੀ ਸਾਹਿਬ ਉਰਫ਼ ਸੁਰਜੀਤ ਸਿੰਘ, ਨਿਰਮਲ ਸਿੰਘ ਉਰਫ ਬਾਊ ਪੁੱਤਰ ਇੰਦਰ ਸਿੰਘ ਅਤੇ ਇੰਦਰ ਸਿੰਘ ਵਾਸੀਆਨ ਢੋਟੀਆਂ ਨੇ ਮਿਲ ਕੇ ਉਸ ਨਾਲ ਕਥਿਤ ਤੌਰ 'ਤੇ ਜਬਰ-ਜ਼ਿਨਾਹ ਕੀਤਾ। ਜਦ ਉਸ ਨੇ ਵਿਰੋਧ ਕੀਤਾ ਤਾਂ ਉਕਤ ਵਿਅਕਤੀਆਂ ਨੇ ਧਮਕੀ ਦਿੱਤੀ ਕਿ ਜੇਕਰ ਕਿਸੇ ਨੂੰ ਦੱਸਿਆ ਤਾਂ ਜਾਨੋਂ ਮਾਰ ਦਿੱਤਾ ਜਾਵੇਗਾ ਪਰ ਬਾਅਦ 'ਚ ਉਸ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਕਰ ਦਿੱਤੀ। ਇਸ ਸਬੰਧੀ ਏ.ਐੱਸ.ਆਈ. ਕਰਮਜੀਤ ਕੌਰ ਨੇ ਦੱਸਿਆ ਕਿ ਮੁਦਈਆ ਦੇ ਬਿਆਨਾਂ 'ਤੇ ਸਾਹਿਬ ਉਰਫ਼ ਸੁਰਜੀਤ ਸਿੰਘ, ਨਿਰਮਲ ਸਿੰਘ ਉਰਫ ਬਾਊ ਪੁੱਤਰਾਨ ਇੰਦਰ ਸਿੰਘ ਅਤੇ ਇੰਦਰ ਸਿੰਘ ਵਾਸੀ ਢੋਟੀਆਂ ਖਿਲਾਫ ਮੁਕੱਦਮਾ ਨੰਬਰ 266 ਧਾਰਾ 376/457/506/34 ਆਈ.ਪੀ.ਸੀ. ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਕੈਪਟਨ ਨੇ ਉਨ੍ਹਾਂ ਸਮੇਤ ਪਰਿਵਾਰਕ ਮੈਂਬਰਾਂ ਨੂੰ ਈ. ਡੀ. ਤੇ ਆਮਦਨ ਕਰ ਦੇ ਨੋਟਿਸ ਭੇਜਣ ਦੇ ਸਮੇਂ 'ਤੇ ਚੁੱਕੇ ਸਵਾਲ


author

Baljeet Kaur

Content Editor

Related News