ਤਖ਼ਤ ਸਾਹਿਬ ’ਤੇ ਬੇਅਦਬੀ ਦੀ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਪਿੱਛੇ ਕਿਹੜੀਆਂ ਤਾਕਤਾਂ : ਜਥੇਦਾਰ (ਵੀਡੀਓ)

Wednesday, Sep 15, 2021 - 03:30 AM (IST)

ਤਖ਼ਤ ਸਾਹਿਬ ’ਤੇ ਬੇਅਦਬੀ ਦੀ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਪਿੱਛੇ ਕਿਹੜੀਆਂ ਤਾਕਤਾਂ : ਜਥੇਦਾਰ (ਵੀਡੀਓ)

ਅੰਮ੍ਰਿਤਸਰ(ਜ.ਬ, ਸੁਮਿਤ ਖੰਨਾ)- ਤਖ਼ਤ ਸਾਹਿਬ ’ਤੇ ਸ਼ਰਮਨਾਕ ਘਟਨਾ ਨੂੰ ਅੰਜਾਮ ਦੇਣ ਵਾਲਾ ਸੌਧਾ ਸਾਧ ਦਾ ਚੇਲਾ ਹੈ ਤੇ ਇਸ ਦਾ ਬਾਪ ਸਾਧ ਦੇ ਡੇਰੇ ਦੀ 7 ਮੈਂਬਰੀ ਕਮੇਟੀ ਦਾ ਮੈਂਬਰ ਹੈ ਜੋ ਇਸ ਨੂੰ ਅਜਿਹੀਆਂ ਕਾਰਵਾਈਆਂ ਕਰਨ ਲਈ ਅਮਰੀਕਾ ਤੋਂ ਪੈਸੇ ਪਹੁੰਚਾਉਂਦਾ ਹੈ।

ਇਹ ਵੀ ਪੜ੍ਹੋ- ਅਮਿਤ ਸ਼ਾਹ ਦੇ ਆਦਮੀ ਹਨ ਕੈਪਟਨ ਅਮਰਿੰਦਰ: ਸ਼ੁਸ਼ੀਲ ਗੁਪਤਾ
ਜਦ ਇਹ ਇਸ ਘਟਨਾ ਨੂੰ ਅੰਜਾਮ ਦੇਣ ਲਈ 9 ਵਜੇ ਆਪਣੇ ਘਰੋਂ ਨਿਕਲਿਆ ਤਾਂ ਇਸ ਦੇ ਮੋਬਾਇਲ ’ਤੇ ਇਸ ਦਾ ਸੰਪਰਕ ਸਿੱਧਾ ਇਸ ਦੀ ਘਰਵਾਲੀ ਨਾਲ ਸੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਦੇਰ ਰਾਤ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪ੍ਰੈਸ ਦੇ ਨਾਮ ਇਕ ਵੀਡੀਓ ਜਾਰੀ ਕਰਦਿਆਂ ਕੀਤਾ। ਉਨ੍ਹਾਂ ਕਿਹਾ ਸਰਕਾਰ ਦੱਸੇ ਕਿ ਬੇਅਦਬੀ ਦੀ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਇਸ ਵਿਅਕਤੀ ਪਿੱਛੇ ਕਿਹਡ਼ੀਆਂ ਤਾਕਤਾਂ ਦਾ ਹੱਥ ਹੈ। ਜੇ ਇਸਦੇ ਪਿੱਛੇ ਸੌਧਾ ਸਾਧ ਦਾ ਹੱਥ ਹੈ ਤਾਂ ਸਰਕਾਰ ਸੌਧਾ ਸਾਧ ਤੇ ਉਸ ਦੇ ਡੇਰੇ ਦੀ ਪ੍ਰਬੰਧਕੀ ਕਮੇਟੀ ’ਤੇ ਵੀ ਕੇਸ ਦਰਜ ਕਰੇ।


author

Bharat Thapa

Content Editor

Related News