ਫਤਿਹਗੜ੍ਹ ਸਾਹਿਬ ''ਚ ਸਵਾਈਨ ਫਲੂ ਦਾ ਕਹਿਰ, ਹੁਣ ਤੱਕ ਪੰਜ ਮੌਤਾਂ (ਵੀਡੀਓ)
Saturday, Feb 02, 2019 - 05:44 PM (IST)
ਫਤਿਹਗੜ੍ਹ ਸਾਹਿਬ (ਵਿਪਨ)—ਜ਼ਿਲਾ ਫਤਿਹਗੜ੍ਹ ਸਾਹਿਬ 'ਚ ਸਵਾਈਨ ਫਲੂ ਦਾ ਕਹਿਰ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਸਵਾਈਨ ਫਲੂ ਨਾਲ ਤਿੰਨ ਔਰਤਾ ਸਮੇਤ ਪੰਜ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ ਚਾਰ ਸਾਲ ਦੇ ਬੱਚੇ ਸਮੇਤ ਛੇ ਮਰੀਜ਼ ਵੱਖ-ਵੱਖ ਹਸਪਤਾਲਾਂ 'ਚ ਇਲਾਜ ਅਧੀਨ ਹਨ।
ਸਿਵਲ ਸਰਜਨ ਐੱਨ.ਕੇ. ਅਗਰਵਾਲ ਨੇ ਦੱਸਿਆ ਕਿ ਜ਼ਿਲੇ 'ਚ ਸਵਾਈਨ ਫਲੂ ਦੇ 11 ਮਰੀਜ਼ ਆਏ ਹਨ, ਜਿਨ੍ਹਾਂ 'ਚੋਂ ਰੇਖਾ ਮੰਡੀਗੋਬਿੰਦਗੜ੍ਹ ਜਿਸ ਦੀ ਚੰਡੀਗੜ੍ਹ ਹਸਪਤਾਲ, ਲਖਵੀਰ ਸਿੰਘ ਵਾਸੀ ਖਮਾਣੋ ਖੁਰਦ ਜਿਸ ਦੀ ਰਾਜਿੰਦਰਾ ਹਸਪਤਾਲ ਪਟਿਆਲਾ, ਸਰਬਜੀਤ ਕੌਰ ਵਾਸੀ ਰੱਤੋਂ ਜਿਸ ਦੀ ਚੰਡੀਗੜ੍ਹ ਹਸਪਤਾਲ,ਹਰਪਾਲ ਕੌਰ ਵਾਸੀ ਰਾਜਗੜ੍ਹ ਛੱਨਾ ਰਾਜਿੰਦਰਾ ਹਸਪਤਾਲ ਪਟਿਲਾਲਾ ਅਤੇ ਮਲਕੀਤ ਸਿੰਘ ਵਾਸੀ ਈਸ਼ਰਹੇਲ ਦੀ ਮੌਤ ਹੋ ਚੁੱਕੀ ਹੈ। ਜਦੋ ਕਿ ਸੁਖਵਿੰਦਰ ਸਿੰਘ ਵਾਸੀ ਹੱਲੋਤਾਲੀ ,ਅਮਰਜੀਤ ਸਿੰਘ ਵਾਸੀ ਰੰਗੇੜੀ ਖੁਰਦ, ਸਤਵੰਤ ਸਿੰਘ ਵਾਸੀ ਸਾਨੀਪੁਰ ਤਿੰਨੋ ਰਾਜਿੰਦਰਾ ਹਸਪਤਾਲ ਪਟਿਆਲਾ,ਪ੍ਰੀਤਮ ਚੰਦ ਵਾਸੀ ਬੱਸੀ ਪਠਾਣਾ ਨਿਜੀ ਹਸਪਤਾਲ ਮੋਹਾਲੀ,ਹਰਮਿੰਦਰ ਵਾਸੀ ਖਇਆਣ ਅਤੇ ਮਨਰਾਜ (4) ਵਾਸੀ ਫਤਿਹਗੜ੍ਹ ਸਾਹਿਬ ਦੋਵੇਂ ਚੰਡੀਗੜ੍ਹ ਸਰਕਾਰੀ ਹਸਪਤਾਲ ਵਿਖੇ ਇਲਾਜ ਅਧੀਨ ਹਨ। ਐੱਨ.ਕੇ. ਅਗਰਵਾਲ ਨੇ ਦੱਸਿਆ ਕਿ ਜ਼ਿਲੇ 'ਚ 2018 ਨੂੰ ਦੋ ਮੌਤਾਂ ਹੋਈਆ ਸਨ।
ਸਵਾਈਨ ਫਲੂ ਦੇ ਲੱਛਣ
ਸਵਾਈਨ ਫਲੂ ਦੇ ਰੋਗੀ ਨੂੰ ਸਰਦੀ-ਜ਼ੁਕਾਮ ਰਹਿੰਦਾ ਹੈ। ਸਰੀਰ ਦੇ ਪੱਠਿਆਂ 'ਚ ਦਰਦ ਤੇ ਅਕੜਨ ਬਣੀ ਰਹਿੰਦੀ ਹੈ,ਤੇਜ਼ ਸਿਰ ਦਰਦ ਤੇ ਲਗਾਤਾਰ ਖੰਘ ਆਉਂਦੀ ਹੈ। ਇਲਾਜ ਦੇ ਬਾਵਜੂਦ ਬੁਖਾਰ ਠੀਕ ਨਹੀਂ ਹੁੰਦਾ ਗਲੇ ਵਿੱਚ ਖਰਾਸ਼ ਹੋ ਜਾਂਦੀ ਹੈ ਤੇ ਬਹੁਤ ਜ਼ਿਆਦਾ ਥਕਾਵਟ ਹੁੰਦੀ ਹੈ।