ਸਤਲੁਜ ਦਰਿਆ ਦੇ ਏਰੀਆ ’ਚ ਐਕਸਾਈਜ ਵਿਭਾਗ ਦੀ ਵੱਡੀ ਰੇਡ, 25000 ਲੀਟਰ ਲਾਹਣ ਸਣੇ ਹੋਰ ਸਮਾਨ ਬਰਾਮਦ

Wednesday, Nov 24, 2021 - 10:34 AM (IST)

ਸਤਲੁਜ ਦਰਿਆ ਦੇ ਏਰੀਆ ’ਚ ਐਕਸਾਈਜ ਵਿਭਾਗ ਦੀ ਵੱਡੀ ਰੇਡ, 25000 ਲੀਟਰ ਲਾਹਣ ਸਣੇ ਹੋਰ ਸਮਾਨ ਬਰਾਮਦ

ਫ਼ਿਰੋਜ਼ਪੁਰ (ਕੁਮਾਰ) - ਫਿਰੋਜ਼ਪੁਰ ਭਾਰਤ-ਪਾਕਿ ਬਾਰਡਰ ’ਤੇ ਸਥਿਤ ਸਤਲੁਜ ਦਰਿਆ ਦੇ ਇਲਾਕੇ ’ਚ ਅੱਜ ਐਕਸਾਈਜ ਵਿਭਾਗ ਨੇ ਵੱਡੀ ਰੇਡ ਮਾਰੀ। ਇਸ ਰੇਡ ਦੌਰਾਨ ਸਰਹੱਦੀ ਪਿੰਡਾਂ ਅਲੀ ਕੇ, ਚਾਂਦੀਵਾਲਾ ਅਤੇ ਹਬੀਬ ਕੇ ’ਚ ਤਿਆਰ ਕੀਤੀ ਜਾਂਦੀ ਲਾਹਣ ਤੇ ਨਾਜਾਇਜ਼ ਨਜਾਇਜ਼ ਸ਼ਰਾਬ ਸਮੇਤ ਹੋਰ ਸਮਾਨ ਬਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਇਹ ਜਾਣਕਾਰੀ ਦਿੰਦਿਆਂ ਐਕਸਾਈਜ ਇੰਸਪੈਕਟਰ ਸਤਿੰਦਰ ਮੱਲੀ ਨੇ ਦੱਸਿਆ ਕਿ ਐਕਸਾਈਜ ਵਿਭਾਗ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦਰਿਆ ਦੇ ਏਰੀਆ ’ਚ ਵੱਡੇ ਪੱਧਰ ’ਤੇ ਨਾਜਾਇਜ਼ ਸ਼ਰਾਬ ਤਿਆਰ ਕੀਤੀ ਜਾ ਰਹੀ ਹੈ। 

ਪੜ੍ਹੋ ਇਹ ਵੀ ਖ਼ਬਰ ਵੱਡੀ ਖ਼ਬਰ: ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਅਧਿਆਪਕਾਂ ਨੂੰ ਦਿੱਤੀਆਂ 8 ਗਾਰੰਟੀਆਂ

ਇਸ ਗੁਪਤ ਸੂਚਨਾ ਦੇ ਆਧਾਰ ’ਤੇ ਐਕਸਾਈਜ ਵਿਭਾਗ ਦੀ ਟੀਮ ਨੇ ਛਾਪਾ ਮਾਰ ਕੇ 24 ਹਜ਼ਾਰ ਲੀਟਰ ਲਾਹਣ, ਨਾਜਾਇਜ਼ ਸ਼ਰਾਬ ਦੀਆਂ 1900 ਬੋਤਲਾਂ, 13 ਤਰਪਾਲਾਂ, 13 ਰਬੜ ਨਾਲ ਭਰੀਆਂ ਟਿਊਬਾਂ, 4 ਖਾਲੀ ਟਿਊਬਾਂ, 4 ਐਲੂਮੀਨੀਅਮ ਦੇ ਡਰੰਮ ਅਤੇ ਨਾਜਾਇਜ਼ ਸ਼ਰਾਬ ਬਣਾਉਣ ਵਾਲੀ ਭੱਠੀ ਬਰਾਮਦ ਕਰ ਲਈ। ਉਨ੍ਹਾਂ ਦੱਸਿਆ ਕਿ ਐਕਸਾਈਜ ਵਿਭਾਗ ਦੀ ਟੀਮ ਨੂੰ ਦੇਖ ਕੇ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲੇ ਵਿਅਕਤੀ ਉਥੋਂ ਭੱਜ ਗਏ ਅਤੇ ਬਰਾਮਦ ਹੋਈ ਲਾਹਣ ਅਤੇ ਨਾਜਾਇਜ਼ ਸ਼ਰਾਬ ਨੂੰ ਉਥੇ ਹੀ ਨਸ਼ਟ ਕਰ ਦਿੱਤਾ। 

ਪੜ੍ਹੋ ਇਹ ਵੀ ਖ਼ਬਰ - ਦੁਖ਼ਦ ਖ਼ਬਰ : ਸਕੂਲ ਤੋਂ ਲਾਪਤਾ ਵਿਦਿਆਰਥੀ ਦੀ 5 ਦਿਨਾਂ ਬਾਅਦ ਸਿਧਵਾਂ ਨਹਿਰ ’ਚੋਂ ਤੈਰਦੀ ਹੋਈ ਮਿਲੀ ਲਾਸ਼


author

rajwinder kaur

Content Editor

Related News