ਸਰਹੱਦੀ ਇਲਾਕੇ ''ਚ ਇਕ ਵਾਰ ਫ਼ਿਰ ਦਿਖੇ ਸ਼ੱਕੀ, ਪੁਲਸ ਤੇ ਕਮਾਂਡੋ ਫੋਰਸ ਅਲਰਟ ਮੋਡ ''ਤੇ

Saturday, Aug 10, 2024 - 03:25 AM (IST)

ਬਮਿਆਲ/ਪਠਾਨਕੋਟ (ਮੁਨੀਸ਼, ਅਦਿਤਿਆ)- ਪਾਕਿਸਤਾਨ ਨਾਲ ਲੱਗਦੇ ਸਰਹੱਦੀ ਇਲਾਕੇ 'ਚ ਸ਼ੱਕੀ ਵਿਅਕਤੀ ਦੇਖੇ ਜਾਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਹੁਣ ਇਕ ਵਾਰ ਫ਼ਿਰ ਤੋਂ ਬਮਿਆਲ ਦੇ ਪਿੰਡ ਰਮਕਾਲਵਾਂ ’ਚ ਪਿਛਲੀ ਰਾਤ ਫਿਰ ਇਕ ਸ਼ੱਕੀ ਵਿਅਕਤੀ ਦੇਖੇ ਜਾਣ ਦੀ ਸੂਚਨਾ ਮਿਲਣ ’ਤੇ ਪੁਲਸ ਫਿਰ ਤੋਂ ਅਲਰਟ ਮੋਡ ’ਤੇ ਆ ਗਈ ਹੈ। ਪੁਲਸ ਨੇ ਫਿਰ ਤੋਂ ਕਮਾਂਡੋ ਫੋਰਸ ਨਾਲ ਖੇਤਰ ’ਚ ਤਲਾਸ਼ੀ ਮੁਹਿੰਮ ਚਲਾ ਕੇ ਸ਼ੱਕੀਆਂ ਦੀ ਭਾਲ ਆਰੰਭ ਕੀਤੀ, ਪਰ ਸਮਾਚਾਰ ਲਿਖੇ ਜਾਣ ਤੱਕ ਉਕਤ ਸ਼ੱਕੀਆਂ ਦਾ ਕੋਈ ਵੀ ਸੁਰਾਗ ਨਹੀਂ ਲੱਗ ਸਕਿਆ।

ਇਹ ਵੀ ਪੜ੍ਹੋ- ਡਿਪੂ 'ਚੋਂ ਸਸਤਾ ਰਾਸ਼ਨ ਲੈਣ ਵਾਲੇ ਜ਼ਰੂਰ ਪੜ੍ਹੋ ਇਹ ਖ਼ਬਰ, ਜਾਰੀ ਹੋ ਗਈਆਂ ਸਖ਼ਤ ਹਦਾਇਤਾਂ

ਜ਼ਿਕਰਯੋਗ ਹੈ ਕਿ ਪਿਛਲੀ ਦੇਰ ਰਾਤ ਭਾਰਤ-ਪਾਕਿਸਤਾਨ ਦੀ ਅੰਤਰਰਾਸ਼ਟਰੀ ਸਰਹੱਦ ਨਾਲ ਲੱਗਦੇ ਮਹੱਤਵਪੂਰਨ ਕਸਬਾ ਬਮਿਆਲ ਅਧੀਨ ਪੈਂਦੇ ਪਿੰਡ ਰਮਕਾਲਵਾਂ ’ਚ 3 ਸ਼ੱਕੀ ਵਿਅਕਤੀ ਦੇਖੇ ਜਾਣ ਦੀ ਸੂਚਨਾ ਬਾਅਦ ਜ਼ਿਲ੍ਹਾ ਪੁਲਸ ਵੱਲੋਂ ਤੁਰੰਤ ਹਰਕਤ ’ਚ ਆਉਂਦੇ ਹੋਏ ਕਮਾਂਡੋ ਫੋਰਸ ਨਾਲ ਪੂਰੇ ਏਰੀਆ ਦੀ ਘੇਰਾਬੰਦੀ ਕਰ ਕੇ ਖੇਤਰ ਦਾ ਚੱਪਾ-ਚੱਪਾ ਖੰਗਾਲਿਆ ਜਾ ਰਿਹਾ ਸੀ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News