ਸੰਘਰਸ਼ ਭਰਿਆ ਰਿਹਾ ਸੁਰਿੰਦਰ ਸਿੰਘ ਭੁੱਲੇਵਾਲ ਦਾ ਜੀਵਨ, ‘ਨੇਤਾ ਜੀ ਸਤਿ ਸ੍ਰੀ ਅਕਾਲ’ ’ਚ ਹਰ ਮੁੱਦੇ ’ਤੇ ਕੀਤੀ ਗੱਲਬਾਤ
Thursday, Feb 17, 2022 - 01:20 PM (IST)
ਗੜ੍ਹਸ਼ੰਕਰ (ਵੈੱਬ ਡੈਸਕ)— ਪੰਜਾਬ ’ਚ 20 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਹਰ ਸਿਆਸੀ ਪਾਰਟੀ ਵੱਲੋਂ ਚੋਣ ਪ੍ਰਚਾਰ ’ਚ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ। ਗੜ੍ਹਸ਼ੰਕਰ ਤੋਂ ਅਕਾਲੀ-ਬਸਪਾ ਵੱਲੋਂ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੂੰ ਉਮੀਦਵਾਰ ਬਣਾਇਆ ਹੈ। ‘ਜਗ ਬਾਣੀ’ ਦੇ ਸ਼ੋਅ ‘ਨੇਤਾ ਜੀ ਸਤਿ ਸ੍ਰੀ ਅਕਾਲ’ ਦੇ ਤਹਿਤ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਦੇ ਨਾਲ ਸੁਰਿੰਦਰ ਸਿੰਘ ਵੱਲੋਂ ਗੱਲਬਾਤ ਕੀਤੀ ਗਈ। ਇਸ ਦੌਰਾਨ ਜਿੱਥੇ ਸੁਰਿੰਦਰ ਸਿੰਘ ਰਾਠਾਂ ਨੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਦੱਸਿਆ, ਉਥੇ ਹੀ ਉਨ੍ਹਾਂ ਨੇ ਪੰਜਾਬ ’ਚ ਭਖਦੇ ਸਿਆਸੀ ਮੁੱਦਿਆਂ ’ਤੇ ਵੀ ਖੁੱਲ੍ਹ ਕੇ ਗੱਲਬਾਤ ਕੀਤੀ। ਸੁਰਿੰਦਰ ਸਿੰਘ ਨੇ ਆਪਣੇ ਸਿਆਸੀ ਕੈਰੀਅਰ ਦੀ ਸ਼ੁਰੂਆਤ ਬਤੌਰ ਸਰਪੰਚ ਦੇ ਤੌਰ ’ਤੇ ਸ਼ੁਰੂ ਕੀਤੀ ਸੀ ਅਤੇ ਬਾਅਦ ’ਚ ਵਿਧਾਇਕ ਦੀ ਚੋਣ ਲੜ ਕੇ ਵਿਧਾਇਕ ਵੀ ਬਣੇ।
ਇਹ ਵੀ ਪੜ੍ਹੋ: ਆਰ. ਪੀ. ਸਿੰਘ ਦਾ ਵੱਡਾ ਦਾਅਵਾ, ਪੰਜਾਬ ’ਚ ਭਾਜਪਾ ਦੇ ਸਹਿਯੋਗ ਤੋਂ ਬਿਨਾਂ ਨਹੀਂ ਬਣ ਸਕੇਗੀ ਕੋਈ ਵੀ ਸਰਕਾਰ
15 ਸਾਲ ਦੀ ਉਮਰ ’ਚ ਕੈਂਸਰ ਨਾਲ ਹੋਇਆ ਸੀ ਪਿਤਾ ਦਾ ਦਿਹਾਂਤ
ਆਪਣੀ ਨਿੱਜੀ ਜ਼ਿੰਦਗੀ ਬਾਰੇ ਗੱਲਬਾਤ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਜੀਵਨ ਬੇਹੱਦ ਸੰਘਰਸ਼ ਨਾਲ ਭਰਿਆ ਰਿਹਾ ਹੈ। ਜਦੋਂ ਉਹ 12 ਸਾਲ ਦੀ ਉਮਰ ਦੇ ਸਨ, ਉਨ੍ਹਾਂ ਦੇ ਪਿਤਾ ਨੂੰ ਕੈਂਸਰ ਵਰਗੀ ਗੰਭੀਰ ਬੀਮਾਰੀ ਨੇ ਜਕੜ ਲਿਆ ਸੀ। 3 ਸਾਲ ਤੱਕ ਉਨ੍ਹਾਂ ਦਾ ਇਲਾਜ ਚੱਲਿਆ ਅਤੇ ਫਿਰ 1970 ’ਚ ਉਨ੍ਹਾਂ ਦਾ ਇਸ ਗੰਭੀਰ ਬੀਮਾਰੀ ਕਰਕੇ ਦਿਹਾਂਤ ਹੋ ਗਿਆ। ਉਦੋਂ ਉਨ੍ਹਾਂ ਦੀ ਉਮਰ 15 ਸਾਲ ਦੀ ਸੀ। ਇਸ ਦੇ ਬਾਅਦ ਘਰ ਦੀ ਸਾਰੀ ਜ਼ਿੰਮੇਵਾਰੀ ਉਨ੍ਹਾਂ ਦੇ ਸਿਰ ’ਤੇ ਪੈ ਗਈ। ਸੁਰਿੰਦਰ ਸਿੰਘ 12 ਸਾਲ ਦੀ ਉਮਰ ਤੋਂ ਸਖ਼ਤ ਮਿਹਨਤ ਕਰਦੇ ਆਏ ਹਾਂ। ਫਿਰ ਉਨ੍ਹਾਂ ਨੇ 1977 ’ਚ ਭੱਠੇ ਦਾ ਕੰਮ ਸ਼ੁਰੂ ਕੀਤਾ। ਭੱਠਿਆਂ ਦਾ ਕਾਰੋਬਾਰ ਕਰਕੇ ਜਾਇਦਾਦ ਖ਼ਰੀਦੀ। 1972 ’ਚ ਉਨ੍ਹਾਂ ਦਾ ਵਿਆਹ ਹੋਇਆ ਅਤੇ ਫਿਰ 1977 ’ਚ ਭੈਣ ਦਾ ਵਿਆਹ ਕੀਤਾ। ਉਦੋਂ ਉਨ੍ਹਾਂ ਦੇ ਭਰਾ ਛੋਟੇ ਸਨ। ਦੋਹਾਂ ਦੇ ਵਿਆਹਾਂ ਤੋਂ ਬਾਅਦ ਉਨ੍ਹਾਂ ਨੇ ਆਪਣੇ ਭਰਾ ਨੂੰ ਅਮਰੀਕਾ ਭੇਜਿਆ, ਜਿੱਥੇ ਉਨ੍ਹਾਂ ਦੇ ਭਰਾ ਨੇ ਬੇਹੱਦ ਸਖ਼ਤ ਮਿਹਨਤ ਕੀਤੀ। ਸੁਰਿੰਦਰ ਸਿੰਘ ਦੋ ਬੇਟੇ ਅਤੇ ਦੋ ਬੇਟੀਆਂ ਹਨ, ਜੋਕਿ ਟੋਰਾਂਟੋ ’ਚ ਸੈਟਲ ਹਨ। ਦੋ ਕੋਲਡ ਸਟੋਰ, 5 ਭੱਠਿਆਂ ਦਾ ਕਾਰੋਬਾਰ ਕਰਨ ਦੇ ਨਾਲ-ਨਾਲ ਇਕ ਵਿਦਿਅਕ ਅਦਾਰਾ ਵੀ ਸ਼ੁਰੂ ਕੀਤਾ ਹੋਇਆ ਹੈ। ਕੈਨੇਡਾ ’ਚ 2001 ’ਚ ਸੁਰਿੰਦਰ ਸਿੰਘ ਰਾਠਾਂ ਵੀ ਗਏ ਅਤੇ ਪੀ. ਆਰ. ਹਾਸਲ ਕੀਤੀ। ਫਿਰ ਇਥੇ ਭੱਠਿਆਂ ਦਾ ਕਾਰੋਬਾਰ ਹੋਣ ਕਰਕੇ ਅਤੇ ਆਲੂ ਦੀ ਖੇਤੀ ਕਰਦਿਆਂ ਦੋ ਕੋਲਡ ਸਟੋਰ ਖੋਲ੍ਹੇ ਹੋਣ ਕਰਕੇ ਮੁੜ ਇਥੇ ਆ ਗਏ।
ਇਹ ਵੀ ਪੜ੍ਹੋ: CM ਚੰਨੀ ਦਾ ਵੱਡਾ ਦਾਅਵਾ, ਕੇਜਰੀਵਾਲ ਦਾ ਰਾਜਨੀਤਕ ਵਿਸ਼ਲੇਸ਼ਣ ਹਮੇਸ਼ਾ ਗ਼ਲਤ ਸਾਬਿਤ ਹੋਇਆ, ਇਸ ਵਾਰ ਵੀ ਹੋਵੇਗਾ
1983 ’ਚ ਸ਼ੁਰੂ ਕੀਤੀ ਸਿਆਸੀ ਕਰੀਅਰ ਦੀ ਸ਼ੁਰੂਆਤ
1983 ’ਚ ਉਨ੍ਹਾਂ ਨੇ ਸਰਪੰਚ ਦੇ ਤੌਰ ’ਤੇ ਸਿਆਸੀ ਕਰੀਅਰ ਦੀ ਸ਼ੁਰੂਆਤ ਕੀਤੀ। ਸਿਆਸਤ ਬਾਰੇ ਗੱਲਬਾਤ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਸਾਰੇ ਪਿੰਡ ਵਾਸੀਆਂ ਨੇ ਕਹਿ ਕੇ ਸਰਪੰਚ ਦੀ ਚੋਣ ਲੜਾਈ ਅਤੇ ਮੈਨੂੰ ਸਰਪੰਚ ਬਣਾਇਆ। ਫਿਰ 20 ਸਾਲ ਤੱਕ ਪਿੰਡ ਦੀ ਸਰਪੰਚੀ ਕੀਤੀ। ਫਿਰ ਬੇਅੰਤ ਸਿੰਘ ਦੀ ਸਰਕਾਰ ਵੇਲੇ ਬਲਾਕ ਸਮਿਤੀ ਦੀ ਚੋਣ ਲੜੀ ਅਤੇ 20 ਵਿਚੋਂ 14 ਸੀਟਾਂ ਮਾਹਿਲਪੁਰ ਜਿੱਤੇ। ਕਾਂਗਰਸ ਦਾ ਰਾਜ ਹੋਣ ਕਰਕੇ ਇਹ ਸੀਟ ਰਾਂਖਵੀ ਸੀ। ਹੌਲੀ-ਹੌਲੀ ਫਿਰ ਸਿਆਸਤ ’ਚ ਨਾਂ ਬਣਦਾ ਗਿਆ। ਚੈਅਰਮੈਨੀ ਦੇ ਅਧਿਕਾਰ ਵੀ ਦੋ ਸਾਲ ਤੱਕ ਮੇਰੇ ਕੋਲ ਰਹੇ। ਕੈਨੇਡਾ ਛੱਡ ਕੇ ਮੁੜ ਗੜ੍ਹਸ਼ੰਕਰ ਪਰਤੇ ਸੁਰਿੰਦਰ ਸਿੰਘ ਡੁਲੇਵਾਲ ਨੇ ਕਿਹਾ ਕਿ ਉਹ ਗੜ੍ਹਸ਼ੰਕਰ ਦਾ ਵਿਕਾਸ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਸ਼ੁਰੂ ਤੋਂ ਅਕਾਲੀ ਰਹੇ ਹਾਂ। ਬੇਸ਼ੱਕ ਸਾਡਾ ਹਲਕਾ ਕਾਂਗਰਸ ਜਿੱਤਦੀ ਰਹੀ ਹੈ ਪਰ ਅਸੀਂ ਅਕਾਲੀ ਰਹੇ। ਸਾਡੇ ਪਿਤਾ ਸਰਦਾਰ ਬਾਵਾ ਸਿੰਘ ਸਮੇਤ ਪੂਰੇ ਪਰਿਵਾਰ ਨੂੰ ਇਲਾਕੇ ਨੂੰ ਬੇਹੱਦ ਸਨਮਾਨ ਦਿੱਤਾ ਹੈ।
ਇਹ ਵੀ ਪੜ੍ਹੋ: ਛੱਤੀਸਗੜ ਦੇ CM ਭੁਪੇਸ਼ ਬਘੇਲ ਦੇ ਵਿਰੋਧੀਆਂ ’ਤੇ ਰਗੜੇ, PM ਮੋਦੀ ਨੂੰ ਕੀਤੇ ਤਿੱਖੇ ਸਵਾਲ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ