ਸੰਨੀ ਦਿਓਲ ਨੇ ਕੈਪਟਨ ਨੂੰ ਲਿਖਿਆ ਪੱਤਰ, ਜ਼ਹਿਰੀਲੀ ਸ਼ਰਾਬ ਮਾਮਲੇ 'ਚ ਕੀਤੀ ਇਹ ਮੰਗ

08/04/2020 9:49:29 PM

ਪਠਾਨਕੋਟ,(ਸ਼ਾਰਦਾ)-ਲੋਕ ਸਭਾ ਹਲਕਾ ਗੁਰਦਾਸਪੁਰ ਦੇ ਸਾਂਸਦ ਸੰਨੀ ਦਿਓਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੇ ਪੱਤਰ 'ਚ ਕਿਹਾ ਕਿ ਸਾਰਾ ਦੇਸ਼ ਪੰਜਾਬ 'ਚ ਜ਼ਹਿਰੀਲੀ ਸ਼ਰਾਬ ਕਾਰਣ ਹੋਈ ਮੌਤਾਂ ਨੂੰ ਦੇਖ ਦੇ ਹੈਰਾਨ ਰਹਿ ਗਿਆ ਹੈ ਅਤੇ ਇਸ ਘਟਨਾ 'ਚ 100 ਤੋਂ ਜ਼ਿਆਦਾ ਲੋਕਾਂ ਨੇ ਆਪਣੀ ਜਾਨ ਤੋਂ ਹੱਥ ਧੋ ਲਿਆ ਹੈ, ਜੋ ਕਿ ਪੰਜਾਬ 'ਚ ਸੁਰੱਖਿਆ ਏਜੰਸੀਆਂ ਆਪਣੀ ਇੰਟੈਲੀਜੈਂਸ 'ਚ ਪੂਰੀ ਤਰ੍ਹਾਂ ਅਸਫਲ ਹੋਈਆਂ ਹਨ। ਉਨ੍ਹਾਂ ਜਾਨ ਲੇਵਾ ਸ਼ਰਾਬ ਦਾ ਕੰਮ ਕਰਨ ਵਾਲੇ ਗੈਰ-ਸਮਾਜਿਕ ਅਨਸਰ ਜੋ ਕਥਿਤ ਤੌਰ 'ਤੇ ਸਤਾਧਾਰੀ 'ਚ ਕੁਝ ਸ਼ਰਾਰਤੀ ਨੇਤਾਵਾਂ ਅਤੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਸਾਰੇ ਕੰਮ ਨੂੰ ਅੰਜਾਮ ਦਿੰਦੇ ਜਾ ਰਹੇ ਸਨ, ਦੇ ਬਾਰੇ 'ਚ ਮੁੱਖ ਮੰਤਰੀ ਨੂੰ ਯਾਦ ਦਿਵਾਉਂਦੇ ਹੋਏ ਕਿਹਾ ਕਿ ਪਿਛਲੇ ਸਾਲ ਬਟਾਲਾ ਨਗਰ ਦੇ ਵਿਚਕਾਰ ਸਥਿਤ ਇਕ ਨਾਜਾਇਜ਼ ਪਟਾਕਾ ਫੈਕਟਰੀ 'ਚ ਵਿਸਫੋਟ ਹੋਣ ਨਾਲ ਕਈ ਜਾਨਾਂ ਗਈਆਂ ਸਨ, ਉਸਦੇ ਪਿਛੇ ਵੀ ਇਨ੍ਹਾਂ ਕੁਝ ਅਧਿਕਾਰੀਆਂ ਨੇ ਬਹੁਤ ਹੀ ਗੰਭੀਰ ਚੂਕ ਕੀ ਹੈ। ਇਸ ਵਾਰ ਵੀ ਜੋ ਮੀਡੀਆ ਤੋਂ ਰਿਪੋਰਟ ਆਈ ਹੈ ਕਿ ਇਸ ਨਾਜਾਇਜ਼ ਸ਼ਰਾਬ ਮਾਫੀਆ ਦਾ ਕਿੰਗਪਿਨ (ਸਰਗਨਾ) ਬਟਾਲਾ 'ਚ ਪਿਛਲੇਕਾਫੀ ਲੰਬੇ ਸਮੇਂ ਤੋਂ ਸਰਗਰਮ ਹੈ। ਇਹ ਗੱਲ ਹਜ਼ਮ ਨਹੀਂ ਹੋ ਰਹੀ ਕਿ ਉਹ ਆਪਣਾ ਕੰਮ ਨਿੱਡਰ ਹੋ ਕੇ ਕਥਿਤ ਤੌਰ 'ਤੇ ਕੁਝ ਅਧਿਕਾਰੀਆਂ ਅਤੇ ਨੇਤਾਵਾਂ ਦੀ ਛੱਤਰਛਾਇਆ ਦੇ ਬਿਨ੍ਹਾਂ ਕਰ ਰਿਹਾ ਹੋਵੇਗਾ। ਇਸ ਘਟਨਾ ਤੋਂ ਇਹ ਵੀ ਸੰਦੇਸ਼ ਗਿਆ ਹੈ ਕਿ ਕਾਨੂੰਨ ਨੂੰ ਲਾਗੂ ਕਰਨ ਵਾਲੀਆਂ ਏਜੰਸੀਆਂ ਕੁਝ ਰਾਜ ਨੇਤਾਵਾਂ ਨਾਲ ਮਿਲੀਭੁਗਤ ਨਾਲ ਕੰਮ ਕਰ ਰਹੀਆਂ ਹਨ ਅਤੇ ਨਿਸ਼ਚਿਤ ਤੌਰ 'ਤੇ ਇਸ ਨੂੰ ਆਰਥਿਕ ਲਾਭ ਹੁੰਦਾ ਹੋਵੇਗਾ ਅਤੇ ਲੋਕਾਂ ਦਾ ਜਿਨ੍ਹਾਂ ਕੋਈ ਕਸੂਰ ਨਹੀਂ ਹੈ, ਉਨ੍ਹਾਂ ਦੀਆਂ ਜਾਨਾਂ ਜਾ ਰਹੀਆਂ ਹਨ।

ਮੁੱਖ ਮੰਤਰੀ ਜੀ ਤੁਸੀਂ ਜੋ ਮੈਜਿਸਟਰੇਟ ਜਾਂਚ ਦੇ ਹੁਕਮ ਦਿੱਤੇ ਹਨ ਉਹ ਇਕ ਪਾਸੇ ਦਾ ਘਟਨਾ ਤੋਂ ਧਿਆਨ ਹਟਾਉਣ ਦੇ ਸਮਾਨ ਹਨ, ਜਦੋਂ ਤੱਕ ਇਕ ਵਿਸਥਾਰ ਜਾਂਚ ਨਹੀਂ ਹੁੰਦੀ, ਜਦੋਂ ਤੱਕ ਦੋਸ਼ੀਆਂ ਅਤੇ ਜਿਨ੍ਹਾਂ ਅਧਿਕਾਰੀਆਂ ਦੀ ਗਲਤੀ ਨਾਲ ਇਹ ਸਭ ਹੋਇਆ ਹੈ, ਉਨ੍ਹਾਂ 'ਤੇ ਸਖ਼ਤ ਕਾਰਵਾਈ ਨਹੀਂ ਹੋਵੇਗੀ, ਉਦੋਂ ਤੱਕ ਗੱਲ ਨਹੀਂ ਬਣੇਗੀ। ਇਸ ਲਈ ਤੁਹਾਡੇ ਅਪੀਲ ਹੈ ਕਿ ਘੱਟ ਤੋਂ ਘੱਟ ਇਸ ਵਾਰ ਸਖ਼ਤ ਹੁਕਮ ਆਪ ਜੀ ਵੱਲੋਂ ਜਾਰੀ ਹੋਣੇ ਚਾਹੀਦੇ ਹਨ, ਜਿਸ ਕਾਰਣ ਪ੍ਰਦੇਸ਼ ਦਾ ਪ੍ਰਸ਼ਾਸਨ ਜਾਗੇ ਅਤੇ ਇਸ ਗੱਲ ਨੂੰ ਯਕੀਨੀ ਕਰੇ ਕਿ ਕੋਈ ਵੀ ਵਿਅਕਤੀ ਜੋ ਨਾਜਾਇਜ਼ ਸ਼ਰਾਬ ਦੇ ਕੰਮਾਂ 'ਚ ਸ਼ਾਮਲ ਹੈ ਜਾਂ ਨਸ਼ੇ ਦੇ ਕਾਰੋਬਾਰ ਨੂੰ ਅੰਜਾਮ ਦਿੰਦਾ ਆ ਰਿਹਾ ਹੈ, ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆਂ ਨਾ ਜਾਵੇ, ਉਦੋਂ ਪੰਜਾਬ ਦੀ ਜਨਤਾ 'ਚ ਇਕ ਸਕਰਾਤਮਕ ਸੰਦੇਸ਼ ਜਾਵੇਗਾ।

 


Deepak Kumar

Content Editor

Related News