ਸੁਨੀਲ ਸ਼ੈੱਟੀ ਪਤਨੀ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ (ਦੇਖੋ ਤਸਵੀਰਾਂ)
Friday, Oct 28, 2022 - 07:56 PM (IST)

ਅੰਮ੍ਰਿਤਸਰ (ਸਰਬਜੀਤ) : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੁਨੀਲ ਸ਼ੈੱਟੀ ਆਪਣੀ ਪਤਨੀ ਮਾਨਾ ਸ਼ੈੱਟੀ ਨਾਲ ਅੱਜ ਸ੍ਰੀ ਅੰਮ੍ਰਿਤਸਰ ਵਿਖੇ ਪਹੁੰਚੇ। ਇਸ ਦੌਰਾਨ ਉਹ ਸ਼ਾਮ ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ।
ਇਹ ਖ਼ਬਰ ਵੀ ਪੜ੍ਹੋ : ਵਿਦੇਸ਼ ਤੋਂ ਆਈ ਕੁੜੀ ਤੇ ਉਸ ਦੀ ਮਾਂ ’ਤੇ ਗੁਆਂਢੀ ਨੇ ਚਲਾਈ ਗੋਲ਼ੀ
ਇਹ ਖ਼ਬਰ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੇ ਸੰਕੇਤ, ਪੰਜਾਬ ’ਚ ਬੰਦ ਹੋਣਗੇ ਟੋਲ ਪਲਾਜ਼ਾ
ਸੁਨੀਲ ਸ਼ੈੱਟੀ ਕੱਲ੍ਹ ਸਵੇਰੇ ਬੀ. ਐੱਸ. ਐੱਫ. ਵੱਲੋਂ ਅੰਮ੍ਰਿਤਸਰ ਦੇ ਗੋਲਡਨ ਗੇਟ ਤੋਂ ਵਾਹਗਾ ਬਾਰਡਰ ਤੱਕ ਕਰਵਾਈ ਜਾ ਰਹੀ ਮੈਰਾਥਨ ਦੌੜ ’ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਲਈ ਆਏ ਹਨ। ਇਸ ਦੌਰਾਨ ਉਹ ਦੌੜ ’ਚ ਨੌਜਵਾਨਾਂ ਦੀ ਹੌਸਲਾ ਅਫ਼ਜ਼ਾਈ ਵੀ ਕਰਨਗੇ।