ਟ੍ਰੈਫਿਕ ਪੁਲਸ ਦਾ ਯੂ-ਟਰਨ, ਖੋਲ੍ਹਿਆ ''ਸੰਡੇ ਬਾਜ਼ਾਰ'', ਕੋਰੋਨਾ ਦੀ ਵੀ ਹੋਈ ਖੂਬ ਵੰਡ

Monday, Nov 23, 2020 - 12:23 PM (IST)

ਟ੍ਰੈਫਿਕ ਪੁਲਸ ਦਾ ਯੂ-ਟਰਨ, ਖੋਲ੍ਹਿਆ ''ਸੰਡੇ ਬਾਜ਼ਾਰ'', ਕੋਰੋਨਾ ਦੀ ਵੀ ਹੋਈ ਖੂਬ ਵੰਡ

ਜਲੰਧਰ (ਖੁਰਾਣਾ)— ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ ਅਤੇ ਇਸ ਲਾਗ ਦੀ ਬੀਮਾਰੀ ਕਾਰਨ ਮਰਨ ਵਾਲਿਆਂ ਦੀ ਗਿਣਤੀ 'ਚ ਵੀ ਵਾਧਾ ਦਰਜ ਕੀਤਾ ਜਾ ਰਿਹਾ ਹੈ। ਕੋਰੋਨਾ ਵਾਇਰਸ ਦੀ ਦੂਜੀ ਲਹਿਰ ਆਉਣ ਤੋਂ ਚਿੰਤਤ ਪ੍ਰਸ਼ਾਸਨ ਅਤੇ ਪੁਲਸ ਅਧਿਕਾਰੀਆਂ ਨੇ ਬੀਤੇ ਦਿਨ ਵਿਧਾਇਕ ਰਾਜਿੰਦਰ ਬੇਰੀ ਨਾਲ ਇਕ ਬੈਠਕ ਦੌਰਾਨ ਫ਼ੈਸਲਾ ਲਿਆ ਸੀ ਕਿ ਐਤਵਾਰ ਨੂੰ ਰੈਣਕ ਬਾਜ਼ਾਰ ਅਤੇ ਆਸਪਾਸ ਦੇ ਖੇਤਰਾਂ 'ਚ ਲੱਗਣ ਵਾਲੇ 'ਸੰਡੇ ਬਾਜ਼ਾਰ' 'ਤੇ ਰੋਕ ਲਗਾ ਦਿੱਤੀ ਜਾਵੇ ਕਿਉਂਕਿ ਇਨ੍ਹਾਂ ਬਾਜ਼ਾਰਾਂ 'ਚ ਅਚਾਨਕ ਕਾਫ਼ੀ ਭੀੜ ਇਕੱਠੀ ਹੋ ਜਾਂਦੀ ਹੈ ।

ਇਹ ਵੀ ਪੜ੍ਹੋ:  ਲਗਜ਼ਰੀ ਗੱਡੀਆਂ ਦੇ ਸ਼ੌਕੀਨ 'ਡਰੱਗ ਕਿੰਗ' ਗੁਰਦੀਪ ਰਾਣੋ ਦੀ ਪਾਰਟਨਰ ਬੀਬੀ ਹਿਮਾਚਲ ਤੋਂ ਗ੍ਰਿਫ਼ਤਾਰ

PunjabKesari
ਇਸ ਫ਼ੈਸਲੇ ਕਾਰਨ ਸ਼ਨੀਵਾਰ ਨੂੰ ਟ੍ਰੈਫਿਕ ਪੁਲਸ ਦੇ ਅਧਿਕਾਰੀਆਂ ਨੇ 'ਸੰਡੇ ਬਾਜ਼ਾਰ' ਦੇ ਖੇਤਰਾਂ 'ਚ ਮੁਨਾਦੀ ਵੀ ਕਰਵਾ ਦਿੱਤੀ ਕਿ ਐਤਵਾਰ ਨੂੰ ਇਥੇ ਅਸਥਾਈ ਫੜੀਆਂ ਆਦਿ ਨਹੀਂ ਲੱਗਣ ਦਿੱਤੀਆਂ ਜਾਣਗੀਆਂ ਪਰ ਸ਼ਾਮ ਨੂੰ ਟ੍ਰੈਫਿਕ ਪੁਲਸ ਦੇ ਅਧਿਕਾਰੀਆਂ ਨੇ ਯੂ-ਟਰਨ ਲੈਂਦੇ ਫ਼ੈਸਲਾ ਆਪਣੇ ਉੱਚ-ਅਧਿਕਾਰੀਆਂ 'ਤੇ ਛੱਡ ਦਿੱਤਾ, ਜਿਸ ਦੇ ਚਲਦੇ ਐਤਵਾਰ ਨੂੰ ਰੈਣਕ ਬਾਜ਼ਾਰ, ਸ਼ੇਖਾਂ ਬਾਜ਼ਾਰ ਅਤੇ ਆਸ-ਪਾਸ ਦੇ ਵੱਡੇ ਖੇਤਰ 'ਚ ਸੰਡੇ ਬਾਜ਼ਾਰ ਦਾ ਪ੍ਰਬੰਧ ਹੋਇਆ, ਜਿਸ ਨੂੰ ਨਾ ਤਾਂ ਟ੍ਰੈਫਿਕ ਪੁਲਸ ਨੇ ਰੋਕਿਆ ਅਤੇ ਨਾ ਹੀ ਨਗਰ ਨਿਗਮ ਦੀ ਤਹਿਬਾਜ਼ਾਰੀ ਟੀਮ ਹੀ ਵਿਖਾਈ ਦਿੱਤੀ।

ਇਹ ਵੀ ਪੜ੍ਹੋ​​​​​​​:  ਆਕਾਸ਼ਵਾਣੀ ਦਾ ਜਲੰਧਰ ਕੇਂਦਰ ਬੰਦ ਹੋਣ ਦੀ ਖਬਰ ਵਾਇਰਲ, ਜਾਣੋ ਸੱਚਾਈ

ਨਿਯਮਾਂ ਦੀਆਂ ਉੱਡੀਆਂ ਖੂਬ ਧੱਜੀਆਂ
'ਸੰਡੇ ਬਾਜ਼ਾਰ' 'ਚ ਹਾਲਤ ਇਹ ਸੀ ਕਿ ਅਣਗਿਣਤ ਲੋਕ ਬਿਨਾਂ ਮਾਸਕ ਦੇ ਇਧਰ-ਉੱਧਰ ਘੁੰਮਦੇ ਵੇਖੇ ਗਏ। ਸੋਸ਼ਲ ਡਿਸਟੈਂਸਿੰਗ ਦੀਆਂ ਖੂਬ ਧੱਜੀਆਂ ਉੱਡੀਆਂ ਅਤੇ ਲੋਕਾਂ ਨੇ ਕੋਰੋਨਾ ਵਾਇਰਸ ਵੱਲੋਂ ਸਬੰਧਤ ਕਿਸੇ ਨਿਯਮ ਦੀ ਪਾਲਣਾ ਨਹੀਂ ਕੀਤੀ। ਅਜਿਹੇ ਲੋਕਾਂ ਨੂੰ ਰੋਕਣ ਵਾਲਾ ਕੋਈ ਵੀ ਸਰਕਾਰੀ ਮਹਿਕਮਾ ਇਸ ਖੇਤਰ 'ਚ ਮੌਜੂਦ ਨਹੀਂ ਸੀ, ਜਿਸ ਨਾਲ ਮੰਨਿਆ ਜਾ ਰਿਹਾ ਹੈ ਕਿ 'ਸੰਡੇ ਬਾਜ਼ਾਰ' ਦੇ ਲੱਗਣ ਨਾਲ ਲੋਕਾਂ 'ਚ ਕੋਰੋਨਾ ਵਾਇਰਸ ਵੀ ਖੂਬ ਵੰਡਿਆ ਗਿਆ।

PunjabKesari
ਗਾਹਕਾਂ ਤਾਂ ਕੀ, ਦੁਕਾਨਦਾਰਾਂ ਤੱਕ ਨੇ ਨਹੀਂ ਪਹਿਨੇ ਮਾਸਕ
ਕੋਰੋਨਾ ਦੇ ਮਾਮਲੇ 'ਚ ਆਮ ਕਿਹਾ ਜਾਂਦਾ ਹੈ ਕਿ ਜਦੋਂ ਤੱਕ ਇਸ ਦੀ ਵੈਕਸਿਨ ਨਹੀਂ ਆਉਂਦੀ ਉਦੋਂ ਤੱਕ ਮਾਸਕ ਹੀ ਇਸ ਦੀ ਦਵਾਈ ਹੈ ਪਰ ਇਸ ਸੰਦੇਸ਼ ਦਾ ਵੀ ਜਮ ਕੇ ਮਜ਼ਾਕ ਉੱਡਿਆ। ਸੰਡੇ ਬਾਜ਼ਾਰ 'ਚ ਗਾਹਕਾਂ ਨੇ ਤਾਂ ਕੀ ਕਈ ਦੁਕਾਨਦਾਰਾਂ ਤੱਕ ਨੇ ਮਾਸਕ ਨਹੀਂ ਪਹਿਨੇ ਹੋਏ ਸਨ। ਉਨ੍ਹਾਂ ਨੂੰ ਰੋਕਣ-ਟੋਕਣ ਵਾਲਾ ਵੀ ਕੋਈ ਨਹੀਂ ਦਿਸਿਆ।
 ਇਹ ਵੀ ਪੜ੍ਹੋ​​​​​​​: ​​​​​​​ ਭਾਣਜੀ ਤੋਂ ਵੱਧ ਪਿਆਰੇ ਹੋਏ ਪੈਸੇ, ਮਾਮੀ ਦੇ ਸ਼ਰਮਨਾਕ ਕਾਰੇ ਨੂੰ ਜਾਣ ਹੋਵੋਗੇ ਤੁਸੀਂ ਵੀ ਹੈਰਾਨ


author

shivani attri

Content Editor

Related News