ਪੰਜਾਬ ਵਿਧਾਨ ਸਭਾ ''ਚ ਗੂੰਜਿਆ ''ਸੁਖਪਾਲ ਖਹਿਰਾ'' ਦਾ ਮੁੱਦਾ, ਜਾਣੋ ਕਿਸ ਆਗੂ ਨੇ ਕੀ ਬਿਆਨ ਦਿੱਤਾ

Tuesday, Mar 09, 2021 - 08:55 PM (IST)

ਪੰਜਾਬ ਵਿਧਾਨ ਸਭਾ ''ਚ ਗੂੰਜਿਆ ''ਸੁਖਪਾਲ ਖਹਿਰਾ'' ਦਾ ਮੁੱਦਾ, ਜਾਣੋ ਕਿਸ ਆਗੂ ਨੇ ਕੀ ਬਿਆਨ ਦਿੱਤਾ

ਚੰਡੀਗੜ੍ਹ (ਰਮਨਜੀਤ) : ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਘਰ ਮੰਗਲਵਾਰ ਤੜਕੇ ਸਵੇਰੇ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵੱਲੋਂ ਕੀਤੀ ਗਈ ਛਾਪੇਮਾਰੀ 'ਤੇ ਸੂਬੇ ਦਾ ਸਿਆਸੀ ਮਾਹੌਲ ਗਰਮ ਹੋ ਗਿਆ ਹੈ। ਇਸ ਮੁੱਦੇ 'ਤੇ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਕਿਹਾ ਕਿ ਜੇਕਰ ਸੁਖਪਾਲ ਖਹਿਰਾ ਨੇ ਕੋਈ ਗਲਤ ਕੰਮ ਕੀਤਾ ਹੈ ਤਾਂ ਅਸੀਂ ਉਨ੍ਹਾਂ ਦੀ ਮਦਦ ਕਿਉਂ ਕਰਾਂਗੇ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਮਨੀ ਲਾਂਡਰਿੰਗ ਮਾਮਲੇ 'ਚ 'ਸੁਖਪਾਲ ਖਹਿਰਾ' ਦੇ ਘਰ ED ਵੱਲੋਂ ਛਾਪੇਮਾਰੀ

ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਸੱਚਾਈ ਸਾਹਮਣੇ ਆ ਲੈਣ ਦਿਓ, ਉਸ ਤੋਂ ਬਾਅਦ ਜੇਕਰ ਸੁਖਪਾਲ ਖਹਿਰਾ ਨਾਲ ਨਾਜਾਇਜ਼ ਹੋਵੇਗੀ ਤਾਂ ਫਿਰ ਉਹ ਦੇਖਣਗੇ ਕਿ ਉਨ੍ਹਾਂ ਦੀ ਮਦਦ ਕਰਨੀ ਹੈ ਜਾਂ ਨਹੀਂ। ਇਹ ਮੁੱਦਾ ਅੱਜ ਪੰਜਾਬ ਵਿਧਾਨ ਸਭਾ ਅੰਦਰ ਵੀ ਗੂੰਜਿਆ। ਪੰਜਾਬ ਵਿਧਾਨ ਸਭਾ ਅੰਦਰ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਸਿਫ਼ਰ ਕਾਲ ਦੌਰਾਨ ਸੁਖਪਾਲ ਸਿੰਘ ਖਹਿਰਾ ਦੇ ਘਰ ਹੋਈ ਈ. ਡੀ. ਦੀ ਛਾਪੇਮਾਰੀ ਦਾ ਮਾਮਲਾ ਚੁੱਕਦਿਆਂ ਕਿਹਾ ਕਿ ਕੇਂਦਰ ਖ਼ਿਲਾਫ਼ ਬੋਲਣ ਵਾਲਿਆਂ ਖ਼ਿਲਾਫ਼ ਈ. ਡੀ. ਨੂੰ ਹਥਿਆਰ ਵੱਜੋਂ ਵਰਤਿਆ ਜਾ ਰਿਹਾ ਹੈ, ਜਿਸ ਦਾ ਸਾਨੂੰ ਵਿਰੋਧ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ : ਦਰਦਨਾਕ : ਅਵਾਰਾ ਕੁੱਤਿਆਂ ਨੇ ਨੋਚ-ਨੋਚ ਖਾਧੀ ਮਾਂ ਕੋਲ ਜਾ ਰਹੀ ਮਾਸੂਮ ਬੱਚੀ, ਮੌਤ

ਇਸ ਦੇ ਨਾਲ ਹੀ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬੋਲਦਿਆਂ ਕਿਹਾ ਕਿ ਗਲਤ ਤਰੀਕੇ ਨਾਲ ਲੋਕ ਨੁਮਾਇੰਦਿਆਂ ਨੂੰ ਦਬਾਇਆ ਜਾ ਰਿਹਾ ਹੈ ਅਤੇ ਸਾਨੂੰ ਇਸ ਦੇ ਖ਼ਿਲਾਫ਼ ਮਤਾ ਲਿਆਉਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਖੇਮਕਰਨ 'ਚ ਵੱਡੀ ਵਾਰਦਾਤ, ਗੁੱਸੇ 'ਚ ਆਏ ਜਵਾਈ ਨੇ ਬੇਰਹਿਮੀ ਨਾਲ ਕਤਲ ਕੀਤਾ ਸਹੁਰਾ

ਜ਼ਿਕਰਯੋਗ ਹੈ ਕਿ ਮੰਗਲਵਾਰ ਸਵੇਰੇ ਸੁਖਪਾਲ ਖਹਿਰਾ ਦੇ ਘਰ ਦਿੱਲੀ ਤੋਂ ਆਈ ਈ. ਡੀ. ਦੀ ਟੀਮ ਵੱਲੋਂ ਛਾਪੇਮਾਰੀ ਕੀਤੀ ਗਈ ਅਤੇ ਉਨ੍ਹਾਂ ਦੇ ਘਰ ਨੂੰ ਸੀਲ ਕਰ ਦਿੱਤਾ ਗਿਆ। ਸੁਖਪਾਲ ਖਹਿਰਾ 'ਤੇ ਮਨੀ ਲਾਂਡਰਿੰਗ ਦੇ ਦੋਸ਼ ਲੱਗ ਰਹੇ ਹਨ, ਜਦੋਂ ਕਿ ਇਸ ਮੁੱਦੇ ਨੂੰ ਕਿਸਾਨੀ ਅੰਦੋਲਨ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ।
ਨੋਟ : ਸੁਖਪਾਲ ਖਹਿਰਾ ਮਾਮਲੇ 'ਤੇ ਉਪਰੋਕਤ ਆਗੂਆਂ ਵੱਲੋਂ ਦਿੱਤੇ ਬਿਆਨਾਂ ਬਾਰੇ ਦਿਓ ਆਪਣੀ ਰਾਏ


 


author

Babita

Content Editor

Related News