ਸੁਖਜਿੰਦਰ ਰੰਧਾਵਾ ਦਾ ਨਵਜੋਤ ਸਿੱਧੂ ''ਤੇ ਵੱਡਾ ਖੁਲਾਸਾ

Wednesday, Jul 10, 2019 - 06:30 PM (IST)

ਸੁਖਜਿੰਦਰ ਰੰਧਾਵਾ ਦਾ ਨਵਜੋਤ ਸਿੱਧੂ ''ਤੇ ਵੱਡਾ ਖੁਲਾਸਾ

ਫਿਰੋਜ਼ਪੁਰ : ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਕੋਈ ਵਿਭਾਗ ਨਹੀਂ ਛੱਡਿਆ ਹੈ ਅਤੇ ਉਨ੍ਹਾਂ ਕੋਲ ਵਿਭਾਗ ਦੀਆਂ ਫਾਈਲਾਂ ਜਾਂਦੀਆਂ ਹਨ, ਜਿਸ ਦੀ ਦੇਖ-ਰੇਖ ਹੋ ਰਹੀ ਹੈ। ਇਹ ਖੁਲਾਸਾ ਖੁਦ ਜੇਲ ਅਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੀਤਾ ਹੈ। ਭਾਵੇਂ ਇਕ ਮਹੀਨੇ ਬਾਅਦ ਵੀ ਨਵਜੋਤ ਸਿੱਧੂ ਨੇ ਅਜੇ ਤਕ ਬਿਜਲੀ ਮਹਿਕਮਾ ਨਹੀਂ ਸੰਭਾਲਿਆ ਹੈ, ਬਾਵਜੂਦ ਇਸ ਦੇ ਰੰਧਾਵਾ ਨੇ ਕਿਹਾ ਕਿ ਕੋਈ ਵੀ ਮੰਤਰੀ ਚਾਰਜ ਨਹੀਂ ਸੰਭਾਲਦਾ ਜਦਕਿ ਮੰਤਰੀ ਕੋਲ ਸਿਰਫ ਫਾਈਲ ਹੀ ਜਾਂਦੀ ਹੈ, ਇਹ ਕੋਈ ਡੀ. ਸੀ. ਦਾ ਅਹੁਦਾ ਨਹੀਂ ਹੈ ਕਿ ਚਾਰਜ ਸੰਭਾਲਿਆ ਜਾਵੇ। 

ਦੱਸਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਨਾਲ ਵਿਵਾਦ ਦੇ ਹੱਲ ਲਈ ਰਾਹੁਲ ਗਾਂਧੀ ਨੇ ਅਹਿਮਦ ਪਟੇਲ ਨੂੰ ਜ਼ਿੰਮੇਵਾਰੀ ਸੌਂਪੀ ਹੈ ਪਰ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਤਿੰਨ ਮੰਤਰੀ ਵਲੋਂ ਮੁਲਾਕਾਤ ਕਰਨ ਦੇ ਬਾਵਜੂਦ ਵੀ ਇਹ ਮਸਲਾ ਅਜੇ ਤਕ ਹੱਲ ਨਹੀਂ ਹੋ ਸਕਿਆ ਹੈ। ਮਹਿਕਮਾ ਬਦਲੇ ਜਾਣ ਤੋਂ ਨਾਰਾਜ਼ ਨਵਜੋਤ ਸਿੱਧੂ ਵਲੋਂ ਪਾਰਟੀ ਹਾਈਕਮਾਨ ਕੋਲ ਪਹੁੰਚ ਜ਼ਰੂਰ ਕੀਤੀ ਗਈ ਸੀ ਪਰ ਸੁਣਵਾਈ ਨਾ ਹੋਣ ਕਾਰਨ ਨਵਜੋਤ ਸਿੱਧੂ ਬੇਰੰਗ ਪਰਤ ਆਏ ਅਤੇ ਉਦੋਂ ਤੋਂ ਹੀ ਸਰਗਰਮ ਸਿਆਸਤ ਤੋਂ ਦੂਰ ਹਨ।


author

Gurminder Singh

Content Editor

Related News