ਢੀਂਡਸਾ ਦੇ ਕਦਮ ਨਾਲ ਟਕਸਾਲੀ ਦਲ ਦਾ ਭਵਿੱਖ ਖਤਰੇ ''ਚ

Wednesday, Jul 08, 2020 - 04:55 PM (IST)

ਢੀਂਡਸਾ ਦੇ ਕਦਮ ਨਾਲ ਟਕਸਾਲੀ ਦਲ ਦਾ ਭਵਿੱਖ ਖਤਰੇ ''ਚ

ਜਲੰਧਰ/ਚੰਡੀਗੜ੍ਹ: ਸਾਂਸਦ ਸੁਖਦੇਵ ਸਿੰਘ ਢੀਂਡਸਾ ਨੇ ਆਪਣੇ ਸਮਰਥਕਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਗਠਨ ਕਰਕੇ ਪੰਜਾਬ ਦੀ ਰਾਜਨੀਤੀ 'ਚ ਬਾਦਲ ਪਰਿਵਾਰ ਨੂੰ ਇਕ ਚੁਣੌਤੀ ਦੇਣ ਦੀ ਕੋਸ਼ਿਸ਼ ਕੀਤੀ ਹੈ। ਢੀਂਡਸਾ ਐੱਸ.ਜੀ.ਪੀ.ਸੀ. ਅਤੇ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਸ਼੍ਰੋਅਦ (ਬਾਦਲ) ਨੂੰ ਕਿੰਨਾ ਰਾਜਨੀਤੀਕ ਨੁਕਸਾਨ ਪਹੁੰਚਾ ਸਕਦੇ ਹਨ, ਇਹ ਤਾਂ ਸਮਾਂ ਹੀ ਤੈਅ ਕਰੇਗਾ ਪਰ ਹੁਣ ਸਾਬਕਾ ਸਾਂਸਦ ਰਣਜੀਤ ਸਿੰਘ ਬ੍ਰਹਮਪੁਰਾ ਦੀ ਸ਼੍ਰੋਅਦ (ਟਕਸਾਲੀ) ਦਾ ਭਵਿੱਖ ਕਮਜ਼ੋਰ ਪੈ ਸਕਦਾ ਹੈ।

ਇਹ ਵੀ ਪੜ੍ਹੋ: ਕੌਮਾਂਤਰੀ ਸਰਹੱਦ ਤੋਂ ਬੀ.ਐੱਸ.ਐੱਫ.ਵਲੋਂ 35 ਕਰੋੜ ਤੋਂ ਵੱਧ ਹੈਰੋਇਨ ਬਰਾਮਦ, ਹਥਿਆਰ ਵੀ ਮਿਲੇ

PunjabKesari

ਇਸ ਪਾਰਟੀ ਦੀ ਘੋਸ਼ਣਾ ਕਰਦੇ ਸਮੇਂ ਕਈ ਨੇਤਾ ਵੀ ਮੌਜੂਦ ਸਨ, ਜੋ ਬ੍ਰਹਮਪੁਰਾ ਵਲੋਂ ਘੋਸ਼ਿਤ ਸ਼੍ਰੋਅਦ (ਟਕਸਾਲੀ) ਦੀ ਸਥਾਪਨਾ ਦੇ ਸਮੇਂ ਵੀ ਨਾਲ ਸਨ। ਪਿਛਲੇ ਕੁਝ ਸਮੇਂ ਤੋਂ ਬ੍ਰਹਮਪੁਰਾ ਅਤੇ ਢੀਂਡਸਾ ਦੇ ਵਿਚਕਾਰ ਮਤਭੇਦਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਅਤੇ ਟਕਸਾਲੀ ਅਕਾਲੀ ਦਲ ਦੇ ਸੀਨੀਅਰ ਨੇਤਾ ਸੇਵਾ ਸਿੰਘ ਸੇਖਵਾਂ ਵੀ ਮੌਜੂਦ ਸਨ। ਬ੍ਰਹਮਪੁਰਾ ਦੇ ਸਮਰਥਨ 'ਚ ਆਏ ਅਤੇ ਆਪਣੀ ਨਵੀਂ ਪਾਰਟੀ ਬਣਾਉਣ ਵਾਲੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ ਵੀ ਢੀਂਡਸਾ ਦੇ ਸਮਰਥਨ 'ਚ ਆ ਗਏ ਹਨ। ਬ੍ਰਹਮਪੁਰਾ ਦੀਆਂ ਕਈ ਬੈਠਕਾਂ 'ਚ ਮੌਜੂਦ ਰਹੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਵੀ ਢੀਂਡਸਾ ਦੇ ਨਾਲ ਸਨ। ਇਸ ਤੋਂ ਸਪੱਸ਼ਟ ਹੈ ਕਿ ਸ਼੍ਰੋਅਦ (ਟਕਸਾਲੀ) ਦਾ ਭਵਿੱਖ ਕਮਜ਼ੋਰ ਪੈ ਜਾਵੇਗਾ। ਸ਼੍ਰੋਅਦ (ਟਕਸਾਲੀ) ਦੇ ਸੰਸਥਾਪਕ ਮੈਂਬਰ ਅਤੇ ਸਾਂਸਦ ਡਾ. ਰਤਨ ਸਿੰਘ ਅਜਨਾਲਾ ਨੇ ਕਿਹਾ ਕਿ ਢੀਂਡਸਾ ਨੂੰ ਨਵੀਂ ਪਾਰਟੀ ਸਥਾਪਿਤ ਕਰਨ ਦੇ ਸਥਾਨ 'ਚੇ ਸ਼੍ਰੋਅਦ (ਟ) ਦੀ ਅਗਵਾਈ ਕਰਨੀ ਚਾਹੀਦੀ ਸੀ।

ਇਹ ਵੀ ਪੜ੍ਹੋ: ਕੋਟਕਪੂਰਾ ਗੋਲੀਕਾਂਡ: ਸਾਬਕਾ ਐੱਸ.ਐੱਚ.ਓ. ਦੀ ਜ਼ਮਾਨਤ 14 ਤੱਕ ਮੁਲਤਵੀ

ਆਪਣੀ ਸਥਾਪਨਾ ਦੀ ਸ਼ਤਾਬਦੀ 'ਚ ਕਈ ਵਾਰ ਟੁੱਟਿਆ ਹੈ ਸ਼੍ਰੋਮਣੀ ਅਕਾਲੀ ਦਲ
ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਅਦ (ਬਾਦਲ) ਦੀ ਵਾਗਡੋਰ ਸੌਂਪਣ ਦੇ ਲਈ ਜਿਹੜੇ ਨੇਤਾ ਨੇ ਉਨ੍ਹਾਂ ਦੇ ਨਾਂ ਦੇ ਜੈਕਾਰੇ ਲਗਾਏ ਸਨ, ਹੁਣ ਉਹ ਹੀ ਢੀਂਡਸਾ ਨੇ ਸੁਖਬੀਰ ਦੇ ਲਈ ਨਵੀਂਆਂ ਰਾਜਨੀਤੀਕ ਚੁਣੌਤੀਆਂ ਖੜ੍ਹੀਆਂ ਕਰ ਦਿੱਤੀਆਂ ਹਨ। ਕੇਵਲ ਦੋ ਸਾਲ ਦੇ ਅੰਦਰ ਹੀ ਸ਼੍ਰੋਅਦ (ਬਾਦਲ) ਤੋਂ ਬਾਗੀ ਹੋਏ ਪੰਥਕ ਨੇਤਾਵਾਂ ਨੇ ਦੋ ਸ਼੍ਰੋਅਦਲਾਂ ਦੀ ਸਥਾਪਨਾ ਕਰ ਦਿੱਤੀ ਹੈ। ਸਥਾਪਨਾ ਦੀ ਇਕ ਸ਼ਤਾਬਦੀ ਦੌਰਾਨ ਸ਼੍ਰੋਅਦ ਕਈ ਵਾਰ ਟੁੱਟਿਆ, ਕਈ ਵਾਰ ਵੱਖ-ਵੱਖ ਗੁੱਟ ਇਕੱਠੇ ਆਏ। ਆਪਰੇਸ਼ਨ ਬਲੂ ਸਟਾਰ ਦੇ ਬਾਅਦ ਪ੍ਰਕਾਸ਼ ਸਿੰਘ ਬਾਦਲ ਦੇ ਬਣਾਏ ਅਕਾਲੀ ਦਲ ਨੇ ਨਾ ਕੇਵਲ 3 ਵਾਰ ਸੱਤਾ ਹਾਸਲ ਕੀਤੀ, ਸਗੋਂ ਤਿੰਨ ਵਾਰ ਐੱਸ.ਜੀ.ਪੀ.ਸੀ. 'ਚ ਵੀ ਆਪਣਾ ਕਬਜ਼ਾ ਬਰਕਰਾਰ ਰੱਖਿਆ। ਹਾਲਾਂਕਿ ਸੁਖਬੀਰ ਸਿੰਘ ਬਾਦਲ ਦੀ ਕਾਰਜ ਪ੍ਰਣਾਲੀ ਨੂੰ ਲੈ ਕੇ ਅਕਾਲੀ ਦਲ ਦੇ ਸੀਨੀਅਰ ਆਗੂਆਂ ਵਲੋਂ ਕੀਤੇ ਗਏ ਵਿਰੋਧ ਦੇ ਬਾਅਦ ਬਣੇ ਦੋ ਨਵੇਂ ਅਕਾਲੀ ਦਲਾਂ ਨੂੰ ਜ਼ਮੀਨੀ ਵਰਕਰਾਂ ਦਾ ਸਮਰਥਨ ਮਿਲ ਸਕਣਾ ਕੋਈ ਸੌਖਾ ਕੰਮ ਨਹੀਂ ਹੈ। ਅਕਾਲੀ ਦਲ ਦੀ ਲੀਡਰਸ਼ਿਪ ਪਾਰਟੀ ਵਰਕਰਾਂ ਦੇ 'ਚ ਇਹ ਪ੍ਰਚਾਰ ਕਰ ਰਹੀ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਸ਼੍ਰੋਅਦ ਦੀ ਸਰਕਾਰ ਦੀ ਸਥਾਪਨਾ ਹੋਣੀ ਹੈ। ਵਰਕਰ ਸੱਤਾ 'ਤੇ ਕਾਬਜ ਹੋਣ ਦੇ ਲਾਲਚ ਵੀ ਸੁਖਬੀਰ ਸਿੰਘ ਬਾਦਲ ਦੇ ਨਾਲ ਖੜ੍ਹੇ ਦਿਖਾਈ ਦੇ ਰਹੇ ਹਨ ਪਰ ਬੇਅਦਬੀ ਅਤੇ ਬਹਿਬਲ ਕਲਾਂ ਕਾਂਡ ਨੇ ਸੁਖਬੀਰ ਬਾਦਲ ਦੀ ਪੰਥਕ ਪਰਛਾਈ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ। ਇਸ ਮੁੱਦੇ ਨੇ ਸ਼ਿਅਦ ਨੂੰ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਕਰਾਰੀ ਹਾਰ ਦਿੱਤੀ ਸੀ।


author

Shyna

Content Editor

Related News