ਢੀਂਡਸਾ ਦੇ ਅਸਤੀਫੇ ਤੋਂ ਬਾਅਦ ਅਕਾਲੀ ਦਲ ਨੇ ਸਪੱਸ਼ਟ ਕੀਤਾ ਆਪਣਾ ਰੁਖ

10/19/2019 6:11:53 PM

ਜਲੰਧਰ— ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਵੱਲੋਂ ਰਾਜ ਸਭਾ 'ਚੋਂ ਅਕਾਲੀ ਦਲ ਦੇ ਗਰੁੱਪ ਲੀਡਰ ਵਜੋਂ ਅਸਤੀਫਾ ਦੇਣ 'ਤੇ ਅਕਾਲੀ ਦਲ ਨੇ ਆਪਣਾ ਜਵਾਬ ਸਪਸ਼ੱਟ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਇਸ ਸਬੰਧੀ ਇਕ ਪੱਤਰ ਵਾਇਰਲ ਕਰਕੇ ਦਾਅਵਾ ਕੀਤਾ ਹੈ ਕਿ ਪਾਰਟੀ ਵੱਲੋਂ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਨੂੰ ਇਸ ਤੋਂ ਪਹਿਲਾਂ ਹੀ ਰਾਜ ਸਭਾ 'ਚ ਪਾਰਟੀ ਦਾ ਨੇਤਾ ਨਿਯੁਕਤ ਕੀਤਾ ਜਾ ਚੁੱਕਾ ਹੈ। ਉੱਪ ਰਾਸ਼ਟਰਪਤੀ ਨੂੰ 12 ਜੂਨ ਨੂੰ ਲਿਖੇ ਗਏ ਪੱਤਰ 'ਚ ਭੂੰਦੜ ਨੂੰ ਗਰੁੱਪ ਲੀਡਰ ਨਿਯੁਕਤ ਕੀਤੇ ਜਾਣ ਦੇ ਨਾਲ ਨਰੇਸ਼ ਗੁਜਰਾਲ ਨੂੰ ਉੱਪ ਨੇਤਾ ਨਿਯੁਕਤ ਕੀਤਾ ਗਿਆ ਹੈ। ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਕਿਹਾ ਕਿਹਾ ਕਿ ਇਸ ਦੀ ਇਕ ਕਾਪੀ ਰਾਜ ਸਭਾ ਜਨਰਲ ਸਕੱਤਰ ਨੂੰ ਭੇਜ ਦਿੱਤੀ ਗਈ ਹੈ।


PunjabKesariਜ਼ਿਕਰਯੋਗ ਹੈਰ ਕਿ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵਲੋਂ ਰਾਜ ਸਭਾ 'ਚ ਅਕਾਲੀ ਦਲ ਦੇ ਗਰੁੱਪ ਲੀਡਰ ਵਜੋਂ ਅਸਤੀਫਾ ਦੇ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਅਕਾਲੀ ਦਲ ਤੋਂ ਨਾਰਾਜ਼ ਸੁਖਦੇਵ ਸਿੰਘ ਢੀਂਡਸਾ ਨੇ ਪਿਛਲੇ ਸਾਲ 29 ਸਤੰਬਰ ਨੂੰ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੀ, ਹਾਲਾਂਕਿ ਉਨ੍ਹਾਂ ਨੇ ਅਸਤੀਫਾ ਦੇਣ ਦਾ ਕਾਰਨ ਆਪਣੀ ਖਰਾਬ ਰਹਿੰਦੀ ਸਿਹਤ ਨੂੰ ਦੱਸਿਆ ਸੀ।

PunjabKesariਸੁਖਦੇਵ ਸਿੰਘ ਢੀਂਡਸਾ ਅਪ੍ਰੈਲ, 2010 ਤੋਂ ਅਕਾਲੀ ਦਲ ਵਲੋਂ ਰਾਜ ਸਭਾ ਮੈਂਬਰ ਚੱਲੇ ਆ ਰਹੇ ਹਨ ਅਤੇ ਮੌਜੂਦਾ ਮੈਂਬਰੀ ਉਨ੍ਹਾਂ ਦਾ ਦੂਜਾ ਕਾਰਜਕਾਲ ਹੈ, ਜੋ ਕਿ 2022 'ਚ ਖਤਮ ਹੋਵੇਗਾ। ਢੀਂਡਸਾ ਨੇ ਅਕਾਲੀ ਦਲ ਦੇ ਇਸ ਪੱਤਰ ਬਾਰੇ ਕਿਸੇ ਵੀ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਸਾਫ ਨਾਂਹ ਕਰਦਿਆਂ ਕਿਹਾ ਕਿ ਇਸ ਬਾਰੇ ਉਨ੍ਹਾਂ ਨੂੰ ਪਤਾ ਨਹੀਂ ਪਰ ਉਨ੍ਹਾਂ ਬੀਤੇ ਕੱਲ੍ਹ ਉਪ ਰਾਸ਼ਟਰਪਤੀ ਨੂੰ ਆਪਣਾ ਅਸਤੀਫਾ ਦਿੱਤਾ ਹੈ। ਹਾਲਾਂਕਿ ਅਕਾਲੀ ਦਲ ਵੱਲੋਂ ਅੱਜ ਵਾਇਰਲ ਕੀਤੇ ਪੱਤਰ ਬਾਰੇ ਸਵਾਲ ਇਸ ਕਰਕੇ ਵੀ ਉਠੇ ਹਨ ਕਿ ਢੀਂਡਸਾ ਪਿਛਲੇ ਦਿਨੀਂ ਰਾਜ ਸਭਾ 'ਚ ਸੈਸ਼ਨ ਦੌਰਾਨ ਨੇਤਾ ਵਜੋਂ ਭਾਗ ਲੈਂਦੇ ਰਹੇ ਪਰ ਉਸ ਸਮੇਂ ਇਹ ਜਾਣਕਾਰੀ ਕਿਉਂ ਨਹੀਂ ਦਿੱਤੀ ਗਈ ਜਦਕਿ ਰਾਜ ਸਭਾ 'ਚ ਢੀਂਡਸਾ ਨੂੰ ਪਾਰਟੀ ਦੇ ਲੀਡਰ ਵਜੋਂ ਹੀ ਸਰਕਾਰੀ ਤੌਰ 'ਤੇ ਸੱਦਿਆ ਜਾਂਦਾ ਰਿਹਾ ਹੈ।


shivani attri

Content Editor

Related News