ਢੀਂਡਸਾ ਦੇ ਨਿਸ਼ਾਨੇ ''ਤੇ ਬਾਦਲ, ਸੁਣਾਈਆਂ ਖਰੀਆਂ-ਖਰੀਆਂ

12/11/2019 6:35:23 PM

ਚੰਡੀਗੜ੍ਹ : ਅਕਾਲੀ ਦਲ 'ਚੋਂ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਚੁੱਕੇ ਸੁਖਦੇਵ ਸਿੰਘ ਢੀਂਡਸਾ ਨੇ ਮੁੜ ਬਾਦਲ ਪਰਿਵਾਰ 'ਤੇ ਹਮਲਾ ਬੋਲਿਆ ਹੈ। ਢੀਂਡਸਾ ਨੇ ਸਾਫ ਕੀਤਾ ਹੈ ਕਿ ਉਹ ਅਕਾਲੀ ਸੀ, ਹੈ ਅਤੇ ਭਵਿੱਖ ਵਿਚ ਵੀ ਅਕਾਲੀ ਹੀ ਰਹਿਣਗੇ। ਉਨ੍ਹਾਂ ਕਿਹਾ ਕਿ ਕਿਸੇ ਵੀ ਟਕਸਾਲੀ ਨੇ ਪਾਰਟੀ ਨਹੀਂ ਛੱਡੀ ਸਗੋਂ ਉਨ੍ਹਾਂ ਨੂੰ ਪਾਰਟੀ 'ਚੋਂ ਕੱਢਿਆ ਗਿਆ ਹੈ। ਢੀਂਡਸਾ ਨੇ ਆਖਿਆ ਕਿ ਅਕਾਲੀ ਦਲ 'ਤੇ ਇਕੋ ਪਰਿਵਾਰ ਹਾਵੀ ਅਤੇ ਇਸੇ ਪਰਿਵਾਰ ਨੇ ਅਕਾਲੀ ਦਲ ਨੂੰ ਕਮਜ਼ੋਰ ਕੀਤਾ ਹੈ। ਢੀਂਡਸਾ ਨੇ ਕਿਹਾ ਕਿ ਉਨ੍ਹਾਂ ਪਾਰਟੀ ਨਹੀਂ ਛੱਡੀ ਸਗੋਂ ਉਨ੍ਹਾਂ ਵਲੋਂ ਆਪਣੀ ਗੱਲ ਰੱਖਣ 'ਤੇ ਪਾਰਟੀ 'ਚੋਂ ਕੱਢਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਅਤੇ ਐੱਸ. ਜੀ. ਪੀ. ਸੀ. 'ਚ ਵੀ ਬਾਦਲ ਪਰਿਵਾਰ ਦੀ ਦਖਲਅੰਦਾਜ਼ੀ ਹੈ। 

ਅੱਗੇ ਬੱਲਦੇ ਹੋਏ ਢੀਂਡਸਾ ਨੇ ਕਿਹਾ ਕਿ ਅਕਾਲੀ ਦਲ ਅੱਜ ਆਪਣੇ ਅਸਲ ਸਿਧਾਂਤਾਂ ਤੋਂ ਭਟਕ ਗਿਆ ਹੈ ਅਤੇ ਅਕਾਲੀ ਦਲ ਦੇ ਸਥਾਪਨਾ ਦਿਵਸ 'ਤੇ ਪਾਰਟੀ ਨੂੰ ਸਿਧਾਂਤਾਂ 'ਤੇ ਮੁੜ ਲਿਆਉਣ ਅਤੇ ਮਜ਼ਬੂਤ ਕਰਨ ਸੰਬੰਧੀ ਵਿਚਾਰਾਂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪਾਰਟੀ ਵਿਚ ਆਪਣੀ ਗੱਲ ਰੱਖਣ ਦਾ ਹੱਕ ਹਰ ਕਿਸੇ ਨੂੰ ਹੈ ਪਰ ਜਦੋਂ ਕੋਈ ਮੀਟਿੰਗ ਵਿਚ ਆਪਣੀ ਗੱਲ ਰੱਖਦਾ ਹੈ ਤਾਂ ਉਸ ਨੂੰ ਪਾਰਟੀ 'ਚੋਂ ਬਾਹਰ ਕੱਢ ਦਿੱਤਾ ਜਾਂਦਾ ਹੈ।


Gurminder Singh

Content Editor

Related News