ਸੁੱਖਾ ਕਾਹਲਵਾਂ ਗੈਂਗ ਨੇ ਸੋਸ਼ਲ ਮੀਡੀਆ ''ਤੇ ਚੈਨਲ ਚਲਾਉਣ ਵਾਲੇ ਨੂੰ ਦਿੱਤੀ ਮਾਰਨ ਦੀ ਧਮਕੀ

Saturday, Mar 23, 2019 - 11:09 AM (IST)

ਸੁੱਖਾ ਕਾਹਲਵਾਂ ਗੈਂਗ ਨੇ ਸੋਸ਼ਲ ਮੀਡੀਆ ''ਤੇ ਚੈਨਲ ਚਲਾਉਣ ਵਾਲੇ ਨੂੰ ਦਿੱਤੀ ਮਾਰਨ ਦੀ ਧਮਕੀ

ਜਲੰਧਰ (ਕਮਲੇਸ਼)— ਸੋਸ਼ਲ ਮੀਡੀਆ 'ਤੇ ਗੈਂਗਸਟਰਾਂ ਦੇ ਅਕਾਊਂਟ 'ਤੇ ਲਗਾਮ ਪਾਉਣ 'ਚ ਪੁਲਸ ਫੇਲ ਰਹੀ ਹੈ, ਜਿਸ ਕਾਰਨ ਗੈਂਗਸਟਰਾਂ ਦੇ ਹੌਂਸਲੇ ਹੋਰ ਵੀ ਬੁਲੰਦ ਹੋ ਗਏ ਹਨ। ਸੁੱਖਾ ਕਾਹਲਵਾਂ ਗੈਂਗ ਦੀ ਸੋਸ਼ਲ ਮੀਡੀਆ 'ਤੇ ਇਕ ਹੋਰ ਕਰਤੂਤ ਨਜ਼ਰ ਆਈ ਹੈ। ਸੁੱਖਾ ਕਾਹਲਵਾਂ ਗੈਂਗ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ (ਸੁੱਖਾ ਕਾਹਲਵਾਂ ਸ਼ਾਰਪ ਸ਼ੂਟਰ) ਅਤੇ ਯੂ-ਟਿਊਬ 'ਤੇ ਪੰਜਾਬੀ ਕਾਮੇਡੀ ਚੈਨਲ ਦੇ ਮਾਲਕ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ। ਪੋਸਟ 'ਚ ਲਿਖਿਆ ਹੈ ਕਿ ਮਾਲਕ 'ਚ ਬਹੁਤ ਹੰਕਾਰ ਹੈ ਅਤੇ ਗੈਂਗ ਵੱਲੋਂ ਉਸ ਦੇ ਹੰਕਾਰ ਨੂੰ ਜਲਦੀ ਹੀ ਤੋੜਿਆ ਜਾਵੇਗਾ। ਗੈਂਗ ਨੇ ਉਕਤ ਚੈਨਲ 'ਤੇ ਅਪਲੋਡ ਇਕ ਵੀਡੀਓ ਦਾ ਵਿਰੋਧ ਕਰਦੇ ਹੋਏ ਧਮਕੀ ਦਿੱਤੀ ਹੈ ਕਿ ਜੇਕਰ ਉਹ ਅੱਗੇ ਤੋਂ ਅਜਿਹੀ ਵੀਡੀਓ ਪਾਉਂਦਾ ਹੈ ਤਾਂ ਉਸ ਨੂੰ ਤਬਾਹ ਕਰ ਦੇਵਾਂਗੇ। ਪੋਸਟ 'ਚ ਗੈਂਗਸਟਰਾਂ ਵੱਲੋਂ ਚੈਨਲ ਦੇ ਮਾਲਕ ਨੂੰ ਲਾਈਵ ਹੋ ਕੇ ਮੁਆਫੀ ਮੰਗਣ ਲਈ ਕਿਹਾ ਗਿਆ ਹੈ ਅਤੇ ਫਿਰ ਹੀ ਉਸ ਨੂੰ ਬਖਸ਼ਿਆ ਜਾਵੇਗਾ। 


ਗੈਂਗਸਟਰ ਦੇ ਸੋਸ਼ਲ ਮੀਡੀਆ ਪੇਜ਼ ਨਾਲ ਜੁੜੇ ਫੈਨਜ਼ ਨੇ ਕੀਤੀ ਪੋਸਟ ਦੀ ਤਰੀਫ ਕਰਦੇ ਕਿਹਾ ਕਿ ਅਜਿਹੇ ਲੋਕਾਂ ਨਾਲ ਵੀ ਇੰਝ ਹੀ ਕਰਨਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੇ ਕਾਫੀ ਨੌਜਵਾਨ ਗੈਂਗਸਟਰਾਂ ਦੇ ਸੋਸ਼ਲ ਮੀਡੀਆ ਅਕਾਊਂਟਾਂ ਨਾਲ ਜੁੜੇ ਹੋਏ ਹਨ ਅਤੇ ਉਨ੍ਹਾਂ ਵੱਲੋਂ ਪਾਏ ਪੋਸਟ ਨੂੰ ਨਾ ਸਿਰਫ ਲਾਈਕ ਕਰਦੇ ਹਨ ਸਗੋਂ ਸ਼ੇਅਰ ਵੀ ਕਰਦੇ ਹਨ। ਪੰਜਾਬ ਦੇ ਨੌਜਵਾਨ ਗੈਂਗਸਟਰਾਂ ਦੀ ਲਾਈਫ ਤੋਂ ਕਾਫੀ ਪ੍ਰਭਾਵਿਤ ਹੋ ਰਹੇ ਹਨ। 


ਨਵੀਂ ਗੱਲ ਨਹੀਂ ਸੋਸ਼ਲ ਮੀਡੀਆ ਅਕਾਊਂਟ 'ਤੇ ਗੈਂਗਸਟਰਾਂ ਵੱਲੋਂ ਦਿੱਤੀ ਜਾਣ ਵਾਲੀ ਧਮਕੀ 
ਦੱਸਣਯੋਗ ਹੈ ਕਿ ਸੋਸ਼ਲ ਮੀਡੀਆ ਅਕਾਊਂਟ ਦੇ ਜ਼ਰੀਏ ਗੈਂਗਸਟਰਾਂ ਵੱਲੋਂ ਦਿੱਤੀ ਜਾਣ ਵਾਲੀ ਧਮਕੀ ਕੋਈ ਨਵੀਂ ਗੱਲ ਨਹੀਂ ਹੈ। ਸੋਸ਼ਲ ਮੀਡੀਆ ਦੇ ਜ਼ਰੀਏ ਗੈਂਗਸਟਰਾਂ ਵੱਲੋਂ ਦਿੱਤੀ ਜਾਣ ਵਾਲੀ ਧਮਕੀ ਕੋਈ ਨਵੀਂ ਗੱਲ ਨਹੀਂ ਹੈ। ਸੋਸ਼ਲ ਮੀਡੀਆ ਦੇ ਜ਼ਰੀਏ ਜੇਲ 'ਚ ਬੰਦ ਗੈਂਗਸਟਰ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਜਾਨ ਤੋਂ ਮਾਰਨ  ਦੀ ਧਮਕੀ ਦਿੱਤੀ ਸੀ। ਇਸ ਤੋਂ ਇਲਾਵਾ ਵਿੱਕੀ ਗੌਂਡਰ ਦਾ ਐਨਕਾਊਂਟਰ ਕਰਨ ਵਾਲੀ ਟੀਮ ਦੇ ਸਬ-ਇੰਸਪੈਕਟਰ ਨੂੰ ਵੀ ਗੈਂਗਸਟਰਾਂ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ।


author

shivani attri

Content Editor

Related News