ਅਫ਼ਸੋਸਜਨਕ ਖ਼ਬਰ: ਦੋ ਸਕੀਆ ਭੈਣਾਂ ਨੇ ਇਕੱਠੇ ਨਹਿਰ ਵਿਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ

Thursday, Jan 28, 2021 - 06:22 PM (IST)

ਅਫ਼ਸੋਸਜਨਕ ਖ਼ਬਰ: ਦੋ ਸਕੀਆ ਭੈਣਾਂ ਨੇ ਇਕੱਠੇ ਨਹਿਰ ਵਿਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ

ਜ਼ੀਰਾ (ਗੁਰਮੇਲ ਸੇਖਵਾਂ): ਪਿੰਡ ਸੇਖਵਾਂ ਨਿਵਾਸੀ ਦੋ ਸੱਕੀਆਂ ਭੈਣਾਂ ਵਲੋਂ ਪਿੰਡ ਘੱਲ ਖੁਰਦ ਕੋਲ ਵੱਡੀਆਂ ਨਹਿਰਾਂ ਵਿਚ ਛਾਲ ਮਾਰ ਖ਼ੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਮਨਪ੍ਰੀਤ ਕੌਰ ਉਮਰ 19 ਸਾਲ ਅਤੇ ਸਿਮਰਨ ਉਮਰ 17 ਸਾਲ ਪੁੱਤਰੀਆਂ ਗੁਰਸੇਮ ਸਿੰਘ ਅੱਜ ਸਵੇਰੇ ਇਕ ਟੈਂਪੂ ਵਿਚ ਸਵਾਰ ਹੋ ਕੇ ਘਰੋਂ ਤਲਵੰਡੀ ਭਾਈ ਵਿਖੇ ਸਕੂਲ ਗਈਆਂ ਸਨ। ਪਰ ਇਹ ਕੁੜੀਆਂ ਸਕੂਲ ਨਹੀਂ ਪਹੁੰਚੀਆਂ ਤੇ ਇਨ੍ਹਾਂ ਦੋਵਾਂ ਨੇ ਨਹਿਰਾਂ ਵਿਚ ਇਕੱਠੇ ਛਾਲ ਮਾਰ ਦਿੱਤੀ, ਜਿਸਦੀ ਸੂਚਨਾ ਕਿਸੇ ਨਾ-ਮਲੂਮ ਵਿਅਕਤੀ ਨੇ ਫੋਨ ਕਰਕੇ ਕੁੜੀਆਂ ਦੇ ਪਰਿਵਾਰ ਨੂੰ ਦਿੱਤੀ।

ਇਹ ਵੀ ਪੜ੍ਹੋ: ਦਿੱਲੀ ਟਰੈਕਟਰ ਪਰੇਡ ਤੋਂ ਵਾਪਸ ਪਰਤ ਰਹੇ ਕਿਸਾਨ ਦੀ ਸੜਕ ਹਾਦਸੇ ’ਚ ਮੌਤ

ਕੁੜੀਆਂ ਦੇ ਪਿਤਾ ਗੁਰਸੇਮ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਕੌਰ ਨੇ +2 ਕਲਾਸ ਤਲਵੰਡੀ ਭਾਈ ਦੇ ਸਕੂਲ ਤੋਂ ਪਾਸ ਕੀਤੀ ਹੈ ਤੇ ਛੋਟੀ ਕੁੜੀ ਸਿਮਰਨ +2 ਦੀ ਪੜ੍ਹਾਈ ਕਰ ਰਹੀ ਹੈ, ਜੋ ਅੱਜ ਮਨਪ੍ਰੀਤ ਕੌਰ ਆਪਣਾ ਸਰਟੀਫਿਕੇਟ ਸਕੂਲ ਤੋਂ ਲੈਣ ਲਈ ਕਹਿ ਕੇ ਸਿਮਰਨ ਨਾਲ ਗਈ ਸੀ। ਦੱਸਿਆ ਜਾਂਦਾ ਹੈ ਕਿ ਨਹਿਰਾ ਕੋਲੋਂ ਇਕ ਸੁਸਾਈਡ ਨੋਟ ਵੀ ਮਿਲਿਆ ਹੈ ਤੇ ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਮੌਕੇ ’ਤੇ ਪਹੁੰਚ ਗਈ। 

ਇਹ ਵੀ ਪੜ੍ਹੋ: ਹੈੱਡ ਕਾਂਸਟੇਬਲ ਹਰਪਾਲ ਸਿੰਘ ਨੇ ਕੀਤੀ ਖ਼ੁਦਕੁਸ਼ੀ, ਸੁਸਾਇਡ ਨੋਟ 'ਚ ਕੀਤੇ ਗੰਭੀਰ ਖ਼ੁਲਾਸੇ

ਸੰਪਰਕ ਕਰਨ ’ਤੇ ਡੀ.ਐੱਸ.ਪੀ. ਫਿਰੋਜ਼ਪੁਰ ਸਤਨਾਮ ਸਿੰਘ ਨੇ ਦੱਸਿਆ ਕਿ ਪੁਲਸ ਵਲੋਂ ਦੋਵੇਂ ਕੁੜੀਆਂ ਦੀਆਂ ਲਾਸ਼ਾਂ ਬਰਾਮਦ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਸੁਸਾਇਡ ਨੋਟ ਹਾਸਲ ਕਰਕੇ ਇਸ ਘਟਨਾ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਪਤਾ ਲਗਾਇਆ ਜਾ ਰਿਹਾ ਹੈ ਕਿ ਇਨ੍ਹਾਂ ਦੋਵਾਂ ਕੁੜੀਆਂ ਨੇ ਕਿਹੜੇ ਕਾਰਨਾਂ ਕਰਕੇ ਨਹਿਰ ਵਿਚ ਛਾਲ ਮਾਰੀ ਹੈ। ਪਿੰਡ ਸੇਖਵਾਂ ਵਿਚ ਇਸ ਘਟਨਾ ਨੂੰ ਲੈ ਕੇ ਸੋਗ ਦੀ ਲਹਿਰ ਹੈ।

ਇਹ ਵੀ ਪੜ੍ਹੋ: ਕੈਪਟਨ ਨੇ ਮੋਦੀ ਨੂੰ ਲਿਖੀ ਚਿੱਠੀ, ਜੰਮੂ-ਕਸ਼ਮੀਰ ਵਿੱਚ ਪੰਜਾਬੀ ਨੂੰ ਅਧਿਕਾਰਤ ਭਾਸ਼ਾ ਦਾ ਦਰਜਾ ਦੇਣ ਦੀ ਮੰਗ 


author

Shyna

Content Editor

Related News