ਬੀਮਾਰੀ ਤੋਂ ਪਰੇਸ਼ਾਨ ਬਜ਼ੁਰਗ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ
Monday, Sep 02, 2019 - 12:55 PM (IST)

ਮੋਗਾ (ਵਿਪਨ)—ਮੋਗਾ ਦੇ ਨਾਨਕਨਗਰੀ ’ਚ ਕਰੀਬ 64 ਸਾਲਾ ਬਜ਼ੁਰਗ ਨੇ ਬੀਮਾਰੀ ਦੇ ਚੱਲਦੇ ਅੱਜ ਸਵੇਰੇ ਗਲੇ ’ਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਮੁਤਾਬਕ ਬਜ਼ੁਰਗ ਕਰੀਬ 6-7 ਸਾਲ ਪਹਿਲਾਂ ਸ਼ੂਰਗ ਮਿਲ ਜ਼ੀਰਾ ਤੋਂ ਰਿਟਾਇਰ ਹੋਇਆ ਸੀ ਅਤੇ ਕੁਝ ਮਹੀਨੇ ਤੋਂ ਬੀਮਾਰ ਚੱਲ ਰਿਹਾ ਸੀ, ਜਿਸ ਦੇ ਚੱਲਦਿਆਂ ਉਸ ਨੇ ਅੱਜ ਆਪਣੀ ਜੀਵਨ ਲੀਲਾ ਖਤਮ ਕਰ ਲਈ।