ਕੈਨੇਡਾ ਤੋਂ ਆਈ ਇਕ ਹੋਰ ਦੁਖ਼ਦ ਖ਼ਬਰ, ਡੇਢ ਸਾਲ ਪਹਿਲਾਂ ਵਿਆਹੇ ਨੌਜਵਾਨ ਦੀ ਅਚਾਨਕ ਮੌਤ

Saturday, Sep 02, 2023 - 06:36 PM (IST)

ਕੈਨੇਡਾ ਤੋਂ ਆਈ ਇਕ ਹੋਰ ਦੁਖ਼ਦ ਖ਼ਬਰ, ਡੇਢ ਸਾਲ ਪਹਿਲਾਂ ਵਿਆਹੇ ਨੌਜਵਾਨ ਦੀ ਅਚਾਨਕ ਮੌਤ

ਅਮਲੋਹ (ਜੋਗਿੰਦਰਪਾਲ) : ਬਲਾਕ ਅਧੀਨ ਪੈਂਦੇ ਪਿੰਡ ਸਲਾਣੀ ਦੇ ਨੌਜਵਾਨ ਹਰਪ੍ਰੀਤ ਸਿੰਘ (31) ਪੁੱਤਰ ਬਲਵੀਰ ਸਿੰਘ ਫੋਜੀ ਦੀ ਕੈਨੇਡਾ ’ਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪਿਤਾ ਬਲਬੀਰ ਸਿੰਘ ਨੇ ਦੱਸਿਆ ਕਿ ਮੇਰਾ ਪੁੱਤ ਹਰਪ੍ਰੀਤ ਸਿੰਘ ਜੋ ਪੀ. ਐੱਚ. ਡੀ. ਦੀ ਪੜ੍ਹਾਈ ਪੂਰੀ ਕਰਕੇ ਕੈਨੇਡਾ (ਐਲਬਰਟਾ) ਪੀ. ਆਰ. ਹੋ ਕੇ 22 ਜੂਨ 2023 ਨੂੰ ਗਿਆ ਸੀ ਦੀ ਕੱਲ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। 

ਇਹ ਵੀ ਪੜ੍ਹੋ : ਸਰਕਾਰੀ ਪ੍ਰਾਇਮਰੀ ਸਕੂਲ ’ਚ ਮਚ ਗਿਆ ਚੀਕ-ਚਿਹਾੜਾ, 22 ਸਾਲਾ ਅਧਿਆਪਕਾ ਨੇ ਕਲਾਸ ’ਚ ਕੀਤੀ ਖ਼ੁਦਕੁਸ਼ੀ

ਪਿਤਾ ਨੇ ਹੰਝੂ ਭਰੀਆਂ ਅੱਖਾਂ ਨਾਲ ਦੱਸਿਆ ਕਿ ਹਰਪ੍ਰੀਤ ਸਿੰਘ ਦਾ ਡੇਢ਼ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ। ਹਰਪ੍ਰੀਤ ਸਿੰਘ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਇਲਾਕੇ ਅੰਦਰ ਸੋਗ ਦੀ ਲਹਿਰ ਦੌੜ ਗਈ। ਪਰਿਵਾਰ ਦਾ ਕਹਿਣਾ ਹੈ ਕਿ ਨੌਜਵਾਨ ਪੁੱਤ ਦੀ ਮੌਤ ਨਾਲ ਉਨ੍ਹਾਂ ’ਤੇ ਦੁੱਖਾਂ ਦਾ ਪਹਾੜ ਆ ਟੁੱਟਿਆ ਹੈ। 

ਇਹ ਵੀ ਪੜ੍ਹੋ : 20-25 ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਮੁੰਡੇ ਦਾ ਕਤਲ, ਡੇਢ ਸਾਲਾ ਧੀ ਦਾ ਪਿਓ ਸੀ ਮ੍ਰਿਤਕ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News