ਸੁੱਚਾ ਸਿੰਘ ਲੰਗਾਹ ਵਾਂਟੇਡ, 9 ਸੂਬਿਆਂ ''ਚ ਅਲਰਟ

Tuesday, Oct 03, 2017 - 07:40 PM (IST)

ਸੁੱਚਾ ਸਿੰਘ ਲੰਗਾਹ ਵਾਂਟੇਡ, 9 ਸੂਬਿਆਂ ''ਚ ਅਲਰਟ

ਗੁਰਦਾਸਪੁਰ (ਵਿਨੋਦ) : ਬਲਾਤਕਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਅਕਾਲੀ ਆਗੂ ਅਤੇ ਐੱਸ. ਜੀ. ਪੀ. ਸੀ. ਮੈਂਬਰ ਸੁੱਚਾ ਸਿੰਘ ਲੰਗਾਹ ਦੀਆਂ ਮੁਸ਼ਕਲਾਂ ਹੋਰ ਵੱਧਦੀਆਂ ਨਜ਼ਰ ਆ ਰਹੀਆਂ ਹਨ। ਗੁਰਦਾਸਪੁਰ ਪੁਲਸ ਨੇ ਲੰਗਾਹ ਦੇ ਮਾਮਲੇ ਵਿਚ 9 ਸੂਬਿਆਂ ਵਿਚ ਅਲਰਟ ਜਾਰੀ ਕੀਤਾ ਹੈ। ਗੁਰਦਾਸਪੁਰ ਦੇ ਸੀਨੀਅਰ ਪੁਲਸ ਸੁਪਰਟੈਨਡੈਂਟ ਨੇ ਇਕ ਪੱਤਰ ਜਾਰੀ ਕਰਕੇ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਰਾਜਸਥਾਨ, ਹਿਮਾਚਲ ਪ੍ਰਦੇਸ਼, ਉਤਰ ਪ੍ਰਦੇਸ਼, ਉਤਰਾਖੰਡ ਅਤੇ ਜੰਮੂ ਕਸ਼ਮੀਰ 'ਚ ਅਲਰਟ ਜਾਰੀ ਕੀਤਾ ਹੈ ਅਤੇ ਲੰਗਾਹ ਦੀ ਸੂਚਨਾ ਦਿੱਤੀ ਹੈ।
ਪੁਲਸ ਮੁਤਾਬਕ ਜੇ ਕਿਸੇ ਨੂੰ ਸੁੱਚਾ ਸਿੰਘ ਲੰਗਾਹ ਦੀ ਕੋਈ ਸੂਚਨਾ ਮਿਲਦੀ ਹੈ ਤਾਂ ਉਹ ਗੁਰਦਾਸਪੁਰ ਪੁਲਸ ਨੂੰ 97800-02601, 97800-10923, 01874-245396 ਨੰਬਰਾਂ 'ਤੇ ਸੂਚਿਤ ਕਰ ਸਕਦਾ ਹੈ।


Related News