ਸਬ-ਇੰਸਪੈਕਟਰ ਭਰਤੀ : ਮੈਰਿਟ ਸੂਚੀ ਅਪ੍ਰੈਲ 2023 ਦੇ ਪਹਿਲੇ ਹਫ਼ਤੇ ’ਚ ਕੀਤੀ ਜਾਵੇਗੀ ਜਾਰੀ

03/22/2023 5:36:57 PM

ਚੰਡੀਗੜ੍ਹ : ਵੱਖ-ਵੱਖ ਕਾਡਰਾਂ/ਵਿੰਗਾਂ ਵਿਚ ਸਬ-ਇੰਸਪੈਕਟਰਾਂ (ਐੱਸ.ਆਈਜ਼.) ਦੀਆਂ ਅਸਾਮੀਆਂ ਲਈ ਮੈਰਿਟ ਸੂਚੀ ਅਪ੍ਰੈਲ 2023 ਦੇ ਪਹਿਲੇ ਹਫ਼ਤੇ ਵਿਚ ਜਾਰੀ ਹੋਣ ਦੀ ਆਸ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ, ਪੰਜਾਬ ਪੁਲਸ ਦੇ ਬੁਲਾਰੇ ਨੇ ਬੁੱਧਵਾਰ ਨੂੰ ਦੱਸਿਆ ਕਿ ਪੰਜਾਬ ਪੁਲਸ ਦੇ ਚਾਰ ਕਾਡਰਾਂ/ਵਿੰਗਾਂ (ਇਨਵੈਸਟੀਗੇਸ਼ਨ, ਜ਼ਿਲ੍ਹਾ, ਆਰਮਡ ਪੁਲਸ ਅਤੇ ਇੰਟੈਲੀਜੈਂਸ) ਵਿਚ ਐੱਸ.ਆਈ. ਦੀ ਭਰਤੀ ਲਈ ਓ. ਐੱਮ. ਆਰ. ਅਧਾਰਤ ਟੈਸਟ 16 ਅਕਤੂਬਰ, 2022 ਨੂੰ ਸੂਬੇ ਦੇ ਵੱਖ-ਵੱਖ ਕੇਂਦਰਾਂ ਵਿਚ ਆਯੋਜਿਤ ਕਰਵਾਏ ਗਏ ਸਨ। ਬੁਲਾਰੇ ਨੇ ਦੱਸਿਆ ਕਿ ਮੈਰਿਟ ਸੂਚੀ ਤਿਆਰ ਕਰਨ ਦਾ ਕੰਮ ਪ੍ਰਕਿਰਿਆ ਅਧੀਨ ਹੈ ਅਤੇ ਅੰਤਿਮ ਨਤੀਜੇ ਅਪ੍ਰੈਲ, 2023 ਦੇ ਪਹਿਲੇ ਹਫ਼ਤੇ ਤੱਕ ਸਾਹਮਣੇ ਆ ਜਾਣਗੇ।


Gurminder Singh

Content Editor

Related News