ਹੋਣਹਾਰ ਵਿਦਿਆਰਥੀ ਸਕਾਲਰਸ਼ਿਪ ਲਈ ਇੰਝ ਕਰਨ ਅਪਲਾਈ

08/02/2018 4:37:01 PM

ਜਲੰਧਰ—ਹੋਣਹਾਰ ਵਿਦਿਆਰਥੀਆਂ ਨੂੰ ਭਵਿੱਖ 'ਚ ਸਿੱਖਿਆ ਸਬੰਧੀ ਆ ਰਹੀਆਂ ਔਕੜਾਂ ਨੂੰ ਦੂਰ ਕਰਨ ਲਈ ਬਡੀ ਫਾਰ ਸਟੱਡੀ ਵਲੋਂ ਜਗ ਬਾਣੀ ਦੇ ਸਹਿਯੋਗ ਨਾਲ ਢੁੱਕਵੇਂ ਕਦਮ ਚੁੱਕੇ ਜਾ ਰਹੇ ਹਨ। ਪਰਿਵਾਰ ਦੀ ਆਰਥਿਕ ਮੰਦਹਾਲੀ ਕਾਰਨ ਕਈ ਹੋਣਹਾਰ ਬੱਚੇ ਸਿੱਖਿਆ ਗ੍ਰਹਿਣ ਕਰਨ ਤੋਂ ਖੁੰਝ ਜਾਂਦੇ ਹਨ। ਇਸ ਤਰ੍ਹਾਂ ਦੇ ਵਿਦਿਆਰਥੀਆਂ ਨੂੰ ਹੱਲਾ-ਸ਼ੇਰੀ ਦੇਣ ਅਤੇ ਉਨ੍ਹਾਂ ਦੇ ਉਜਵਲ ਭਵਿੱਖ ਲਈ ਬਡੀ ਫਾਰ ਸਟੱਡੀ ਵਲੋਂ ਕਈ ਤਰ੍ਹਾਂ ਦੇ ਕੋਰਸ ਸ਼ੁਰੂ ਕੀਤੇ ਗਏ ਹਨ, ਜਿਸ ਤਹਿਤ ਵਿਦਿਆਰਥੀਆਂ ਨੂੰ ਵਜੀਫੇ ਦਿੱਤੇ ਜਾਣਗੇ ਤਾਂ ਜੋ ਉਨ੍ਹਾਂ ਨੂੰ ਪੜਾਈ ਦੇ ਨਾਲ-ਨਾਲ ਪੜ੍ਹਾਈ 'ਚ ਆਉਣ ਵਾਲੇ ਖਰਚ ਲਈ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਦਰਪੇਸ਼ ਨਾ ਆਵੇ।

 

1.  
ਪੱਧਰ: ਰਾਸ਼ਟਰੀ ਪੱਧਰ
ਸਕਾਲਰਸ਼ਿਪ: ਇਲਾ ਡਾਲਮੀਆ ਐੱਫਆਈਸੀਏ ਰਿਸਰਚ ਗਰਾਂਟ
ਬਿਓਰਾ: ਹਿਊਮੈਨਿਟੀਜ਼ 'ਚ ਪੋਸਟ ਗ੍ਰੈਜੂਏਸ਼ਨ ਦੀ ਡਿਗਰੀ ਕਰ ਚੁੱਕੇ ਕਲਾਕਾਰ, ਜੋ ਵਿਜ਼ੂਅਲ ਆਰਟਸ ਦੇ ਖੇਤਰ 'ਚ ਇੰਡੀਅਨ ਮਰਨ ਅਤੇ ਕੰਟੈਂਪਰੇਰੀ ਆਰਟ ਨੂੰ ਮੁੱਖ ਕੇਂਦਰ ਬਣ ਕੇ ਰਿਸਰਚ ਕਰਨੀ ਚਾਹੁੰਦੇ ਹਨ, ਉਹ ਕਲਾਕਾਰ ਇਸ ਗਰਾਂਟ ਲਈ ਅਪਲਾਈ ਕਰ ਸਕਦੇ ਹਨ।
ਯੋਗਤਾ: ਸਿਰਫ਼ ਉਹ ਭਾਰਤੀ ਕਲਾਕਾਰ, ਜੋ ਹਿਊਮੈਨਿਟੀਜ਼ 'ਚ ਪੀਜੀ ਡਿਗਰੀ ਕਰ ਚੁੱਕੇ ਹੋਣ। ਉਮੀਦਵਾਰ ਨੂੰ ਅਪਡੇਟਿਡ ਸੀਵੀ ਦੇ ਨਾਲ ਘੱਟੋ ਘੱਟ 2,000 ਸ਼ਬਦਾਂ 'ਚ ਰਿਸਰਚ ਪ੍ਰਪੋਜ਼ਲ ਬਣਾ ਕੇ ਭੇਜਣੀ ਪਵੇਗੀ।
ਵਜ਼ੀਫ਼ਾ/ਲਾਭ: ਰਿਸਰਚ ਦੇ ਲਈ 2 ਲੱਖ ਰੁਪਏ ਦੀ ਰਾਸ਼ੀ ਪ੍ਰਾਪਤ ਹੋਵੇਗੀ।
ਆਖ਼ਰੀ ਤਰੀਕ: 31 ਅਗਸਤ 2018
ਕਿਵੇਂ ਕਰੀਏ ਅਪਲਾਈ: ਚਾਹਵਾਨ ਵਿਦਿਆਰਤੀ ਆਨਲਾਈਨ ਅਪਲਾਈ ਕਰ ਸਕਦੇ ਹਨ।
ਅਪਲਾਈ ਕਰਨ ਲਈ ਲਿੰਕ http://www.b4s.in/bani/IDF3

 

2.  
ਪੱਧਰ: ਰਾਸ਼ਟਰੀ ਪੱਧਰ
ਸਕਾਲਰਸ਼ਿਪ: ਮਹਿੰਦਰਾ ਆਲ ਇੰਡੀਆ ਟੇਲੈਂਟ ਸਕਾਲਰਸ਼ਿਪ (ਐੱਮਏਆਈਟੀਐੱਸ) 2018
ਬਿਓਰਾ: ਵਿੱਦਿਅਕ ਵਰ੍ਹੇ 2018 ਵਿਚ 10ਵੀਂ, 12ਵੀਂ ਜਾਂ ਫਿਰ ਇਸ ਦੇ ਬਰਾਬਰ ਦੀ ਪ੍ਰੀਖਿਆ ਪਾਸ ਕਰ ਚੁੱਕੇ ਵਿਦਿਆਰਥੀ, ਜਿਨ੍ਹਾਂ ਨੇ ਕਿਸੇ ਸਰਕਾਰੀ ਜਾਂ ਮਾਨਤਾ ਪ੍ਰਾਪਤ ਪੌਲੀਟੈਕਨਿਕ ਸੰਸਥਾ 'ਚ ਡਿਪਲੋਮਾ ਕੋਰਸ ਲਈ ਦਾਖ਼ਲਾ ਲਿਆ ਹੋਵੇ, ਉਹ ਉਕਤ ਸਕਾਲਰਸ਼ਿਪ ਲਈ ਅਪਲਾਈ ਕਰ ਸਕਦੇ ਹਨ।
ਯੋਗਤਾ:

ਘੱਟ ਆਮਦਨ ਵਰਗ ਨਾਲ ਸਬੰਧਤ ਵਿਦਿਆਰਥੀ, ਜਿਨ੍ਹਾਂ ਨੇ ਡਿਪਲੋਮਾ ਕਰਨ ਲਈ ਵਿੱਦਿਅਕ ਵਰ੍ਹੇ 2018 ਵਿਚ ਪਹਿਲੇ ਵਰ੍ਹੇ 'ਚ ਦਾਖ਼ਲਾ ਲਿਆ ਹੋਵੇ ਜਾਂ ਦਾਖ਼ਲਾ ਲੈਣਾ ਚਾਹੁੰਦੇ ਹੋਣ, ਉਹ ਅਪਲਾਈ ਕਰਨ ਦੇ ਯੋਗ ਹਨ।

ਵਜ਼ੀਫ਼ਾ/ਲਾਭ: 10,000 ਰੁਪਏ ਹਰ ਵਰ੍ਹੇ, ਤਿੰਨ ਸਾਲਾਂ ਲਈ ਦਿੱਤੇ ਜਾਣਗੇ।
ਆਖ਼ਰੀ ਤਰੀਕ: 16 ਅਗਸਤ 2018
ਕਿਵੇਂ ਕਰੀਏ ਅਪਲਾਈ: ਚਾਹਵਾਨ ਵਿਦਿਆਰਥੀ ਆਨਲਾਈਨ ਅਪਲਾਈ ਕਰ ਸਕਦੇ ਹਨ।
ਅਪਲਾਈ ਕਰਨ ਲਈ ਲਿੰਕ http://www.b4s.in/bani/MAI8

 

3.  
ਪੱਧਰ: ਰਾਸ਼ਟਰੀ ਪੱਧਰ
ਸਕਾਲਰਸ਼ਿਪ: ਐੱਮ-ਸਕਾਲਰਸ਼ਿਪ 2018
ਬਿਓਰਾ: ਉਹ ਹੋਣਹਾਰ ਭਾਰਤੀ ਵਿਦਿਆਰਥੀ, ਜੋ 12ਵੀਂ ਕਲਾਸ ਪਾਸ ਕਰ ਚੁੱਕੇ ਹੋਣ ਅਤੇ ਗ੍ਰੈਜੂਏਸ਼ਨ ਕਰਨ ਲਈ ਵਿੱਤੀ ਸਹਾਇਤਾ ਪ੍ਰਾਪਤ ਕਰਨੀ ਚਾਹੁੰਦੇ ਹੋਣ, ਉਹ ਉਕਤ ਸਕਾਲਰਸ਼ਿਪ ਲਈ ਅਪਲਾਈ ਕਰ ਸਕਦੇ ਹਨ।
ਯੋਗਤਾ: ਵਿਦਿਆਰਥੀ ਦੀ ਉਮਰ 15 ਤੋਂ 20 ਸਾਲ ਦੇ ਦਰਮਿਆਨ ਹੋਵੇ, ਪਰਿਵਾਰਕ ਮਹੀਨੇਵਾਰ ਆਮਦਨੀ 10,000 ਰੁਪਏ ਤੋਂ ਜ਼ਿਆਦਾ ਨਾ ਹੋਵੇ ਅਤੇ ਆਰਟਸ ਸਟ੍ਰੀਮ ਨਾਲ 80 ਫ਼ੀਸਦੀ ਅਤੇ ਸਾਇੰਸ ਤੇ ਕਾਮਰਸ ਨਾਲ 85 ਫ਼ੀਸਦੀ ਅੰਕਾਂ ਨਾਲ 12ਵੀਂ ਕਲਾਸ ਪਾਸ ਹੋਵੇ, ਉਹ ਅਪਲਾਈ ਕਰਨ ਦੇ ਯੋਗ ਹੈ।
ਵਜ਼ੀਫ਼ਾ/ਲਾਭ: 20,000 ਤੋਂ 50,000 ਰੁਪਏ ਤਕ ਦੀ ਰਾਸ਼ੀ ਹਰ ਸਾਲ ਪ੍ਰਾਪਤ ਹੋਵੇਗੀ।
ਆਖ਼ਰੀ ਤਰੀਕ: 15 ਅਗਸਤ 2018
ਕਿਵੇਂ ਕਰੀਏ ਅਪਲਾਈ: ਚਾਹਵਾਨ ਵਿਦਿਆਰਥੀ ਆਨਲਾਈਨ ਅਪਲਾਈ ਕਰ ਸਕਦੇ ਹਨ।
ਅਪਲਾਈ ਕਰਨ ਲਈ ਲਿੰਕ http://www.b4s.in/bani/M217 

 


Related News