PAU ਦੀ ਵਿਦਿਆਰਥਣ ਨੇ ਫ਼ਾਹਾ ਲੈ ਕੇ ਕੀਤੀ ਖ਼ੁਦਕੁਸੀ, ਮਰਨ ਤੋਂ ਪਹਿਲਾਂ ਪਾਪਾ ਦੇ ਨਾਂ ''ਤੇ ਲਿਖਿਆ ਖ਼ੁਦਕੁਸ਼ੀ ਨੋਟ
Sunday, May 08, 2022 - 10:32 AM (IST)

ਲੁਧਿਆਣਾ (ਰਾਜ) : ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ. ਏ. ਯੂ.) ਦੇ ਹੋਸਟਲ ਨੰਬਰ-12 'ਚ ਰਹਿਣ ਵਾਲੀ ਪਠਾਨਕੋਟ ਦੀ ਵਿਦਿਆਰਥਣ ਰੇਣੂਕਾ (19) ਨੇ ਬੀਤੀ ਬਾਅਦ ਦੁਪਹਿਰ ਆਪਣੇ ਕਮਰੇ ’ਚ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮਰਨ ਤੋਂ ਪਹਿਲਾਂ ਉਸ ਨੇ ਖ਼ੁਦਕੁਸ਼ੀ ਨੋਟ ਲਿਖਿਆ ਸੀ।
ਇਹ ਵੀ ਪੜ੍ਹੋ : ਲੁਧਿਆਣਾ 'ਚ ਵੱਡੀ ਵਾਰਦਾਤ, ਹੇਅਰ ਡਰੈੱਸਰ ਦਾ ਉਸਤਰੇ ਨਾਲ ਗਲਾ ਵੱਢ ਕੀਤਾ ਕਤਲ
ਉਸ ’ਚ ਉਸ ਨੇ ਲਿਖਿਆ ਸੀ ਕਿ ਪਾਪਾ ਆਪ ਨੇ ਮੈਨੂੰ ਕਾਫ਼ੀ ਖਰਚ ਦਿੱਤਾ ਹੈ, ਹੁਣ ਮੇਰੇ ਭਰਾ ’ਤੇ ਖ਼ਰਚ ਕਰੋ ਤੇ ਆਪਣੀ ਡਰਿੰਕ ਕਰਨ ਦੀ ਆਦਤ ਛੱਡ ਦਿਓ। ਭਾਵੇਂ ਕਿ ਨੋਟ ’ਚ ਮੌਤ ਦਾ ਜ਼ਿੰਮੇਵਾਰ ਕਿਸੇ ਨੂੰ ਨਹੀਂ ਠਹਿਰਾਇਆ ਗਿਆ। ਘਟਨਾ ਦਾ ਪਤਾ ਉਸ ਸਮੇ ਲੱਗਾ, ਜਦ ਉਸ ਦੀ ਸਹੇਲੀ ਕਮਰੇ ’ਚ ਗਈ। ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਥਾਣਾ ਪੀ. ਏ. ਯੂ. ਦੀ ਪੁਲਸ ਨੇ ਲਾਸ਼ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ’ਚ ਪਹੁੰਚਾਈ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਖੁੱਲ੍ਹਿਆ ਪਹਿਲਾ 'ਮਮਾ ਮਿਲਕ ਬੈਂਕ', ਹੁਣ ਨਵਜਨਮੇ ਬੱਚਿਆਂ ਨੂੰ ਮੁਫ਼ਤ ਮਿਲੇਗਾ ਮਾਂ ਦਾ ਦੁੱਧ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ