...ਤੇ ਹੁਣ ਫਲਾਂ-ਸਬਜ਼ੀਆਂ ''ਤੇ ਨਹੀਂ ਲੱਗ ਸਕਣਗੇ ''ਸਟਿੱਕਰ''

12/05/2018 9:32:23 AM

ਚੰਡੀਗੜ੍ਹ : ਫੂਡ ਸੇਫਟੀ ਕਮਿਸ਼ਨਰ ਵੱਲੋਂ ਫਲਾਂ ਅਤੇ ਸਬਜ਼ੀਆਂ 'ਤੇ ਸਟਿੱਕਰ ਨਾ ਚਿਪਕਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਸਬੰਧੀ ਫੂਡ ਸੇਫਟੀ ਕਮਿਸ਼ਨਰ ਪੰਜਾਬ ਵੱਲੋਂ ਰਾਜ 'ਚ ਕੰਮ ਕਰ ਰਹੀਆਂ ਸਾਰੀਆਂ ਫੂਡ ਸੇਫਟੀ ਟੀਮਾਂ ਨੂੰ ਪੱਤਰ ਜਾਰੀ ਕਰ ਕੇ ਹੁਕਮ ਦਿੱਤੇ ਗਏ ਹਨ ਕਿ ਸੂਬੇ ਦੀਆਂ ਮੰਡੀਆਂ ਅਤੇ ਸਬਜ਼ੀਆਂ ਤੇ ਫਲਾਂ ਦੇ ਧੰਦੇ ਨਾਲ ਜੁੜੇ ਸਾਰੇ ਵਪਾਰੀਆਂ ਨੂੰ ਇਸ ਸਬੰਧੀ ਜਾਗਰੂਕ ਕੀਤਾ ਜਾਵੇ ਕਿ ਸਟਿੱਕਰ ਵਾਲੇ ਫਲ ਤੇ ਸਬਜ਼ੀਆਂ ਦਾ ਖਰੀਦ-ਵੇਚ ਨਾ ਕੀਤੀ ਜਾਵੇ।

ਇਸ ਸਬੰਧੀ ਕਾਹਨ ਸਿੰਘ ਪੰਨੂ ਨੇ ਦੱਸਿਆ ਕਿ ਫਲਾਂ ਅਤੇ ਸਬਜ਼ੀਆਂ ਦੀ ਗੁਣਵੱਤਾ, ਕੀਮਤ ਤੇ ਹੋਰ ਜਾਣਕਾਰੀ ਪ੍ਰਦਾਨ ਕਰਨ ਦੇ ਉਦੇਸ਼ ਨਾਲ ਖੁਰਾਕੀ ਵਸਤਾਂ 'ਤੇ ਸਟਿੱਕਰ ਚਿਪਕਾਉਣ ਦਾ ਰੁਝਾਨ ਪੂਰੀ ਦੁਨੀਆ 'ਚ ਆਮ ਵਰਤਾਰਾ ਹੈ ਪਰ ਜ਼ਿਆਦਾਤਰ ਇਹ ਪਾਇਆ ਗਿਆ ਹੈ ਕਿ ਇਹ ਸਟਿੱਕਰ ਸਬਜ਼ੀਆਂ ਅਤੇ ਫਲਾਂ ਜਿਵੇਂ ਸੇਬ, ਕੀਵੀ, ਅੰਬ, ਕੇਲਾ, ਸੰਤਰਾ, ਨਾਸ਼ਪਾਤੀ, ਰੰਗ ਬਿਰੰਗੀਆਂ ਸ਼ਿਮਲਾ ਮਿਰਚਾਂ ਆਦਿ ਦੀ ਬਾਹਰੀ ਪਰਤ ਉਪਰ ਸਿੱਧੇ ਤੌਰ 'ਤੇ ਚਿਪਕਾਏ ਹੁੰਦੇ ਹਨ। ਪੰਨੂ ਨੇ ਕਿਹਾ ਪੰਜਾਬ 'ਚ ਇਹ ਦੇਖਿਆ ਗਿਆ ਹੈ ਕਿ ਵਪਾਰੀ ਵੱਲੋਂ ਆਪਣੇ ਪਦਾਰਥਾਂ ਨੂੰ ਚੰਗੀ ਗੁਣਵੱਤਾ ਦਾ ਦਰਸਾਉਣ ਲਈ ਜਾਂ ਕਿਸੇ ਕਿਸਮ ਦੀ ਖਾਮੀ ਨੂੰ ਛਪਾਉਣ ਲਈ ਸਟਿੱਕਰ ਲਾਏ ਜਾਂਦੇ ਹਨ। 'ਟੈਸਟਡ ਓਕੇ', 'ਗੁੱਡ ਕੁਆਲਟੀ' ਜਾਂ 'ਪਦਾਰਥ ਦਾ ਨਾਮ' ਆਦਿ ਸ਼ਬਦ ਸਟਿੱਕਰਾਂ 'ਤੇ ਲਿਖੇ ਹੁੰਦੇ ਹਨ ਅਤੇ ਇਨ੍ਹਾਂ ਸਟਿੱਕਰਾਂ ਦੀ ਕੋਈ ਉਪਯੋਗਤਾ ਨਹੀਂ ਹੁੰਦੀ। ਇਨ੍ਹਾਂ ਸਟਿੱਕਰਾਂ ਨੂੰ ਚਿਪਕਾਉਣ ਲਈ ਕਈ ਕਿਸਮ ਦੇ ਪਦਾਰਥ ਵਰਤੇ ਜਾਂਦੇ ਹਨ , ਜਿਨ੍ਹਾਂ ਦੀ ਗੁਣਵੱਤਾ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਸ ਸਬੰਧੀ ਕੀਤੇ ਅਧਿਐਨ ਤੋਂ ਇਹ ਤੱਥ ਸਾਹਮਣੇ ਆਇਆ ਹੈ ਕਿ ਚਿਪਕਾਉਣ ਲਈ ਵਰਤੇ ਜਾਂਦੇ ਸਰਫੈਕਟੈਂਟਸ ਵਰਗੇ ਪਦਾਰਥਾਂ ਵਿੱਚ ਕਈ ਕਿਸਮ ਦੇ ਜ਼ਹਿਰੀਲੇ ਤੱਤ ਮੌਜੂਦ ਹਨ।
ਉਨ•ਾਂ ਕਿਹਾ ਕਿ ਆਮ ਤੌਰ 'ਤੇ ਲੋਕ ਫਲਾਂ ਤੇ ਸਬਜ਼ੀਆਂ ਤੋਂ ਸਟਿੱਕਰ ਉਤਾਰ ਕੇ ਇਨ੍ਹਾਂ ਪਦਾਰਥਾਂ ਨੂੰ ਵਰਤ ਲੈਂਦੇ ਹਨ, ਜਦੋਂ ਕਿ ਚਿਪਕਾਉਣ ਵਾਲੇ ਪਦਾਰਥ ਦੇ ਕੁਝ ਅੰਸ਼ ਇਨ•ਾਂ ਪਦਾਰਥਾਂ ਵਿੱਚ ਘਰ ਕਰ ਜਾਂਦੇ ਹਨ। ਖੁੱਲ•ੇ ਬਾਜ਼ਾਰਾਂ ਵਿੱਚ ਵਿਕਦੇ ਫਲਾਂ ਤੇ ਸਬਜ਼ੀਆਂ ਵਿੱਚ ਸੂਰਜ ਦੀ ਤਪਸ਼ ਅਤੇ ਰੌਸ਼ਨੀ ਹਾਨੀਕਾਰਕ ਕੈਮੀਕਲਾਂ ਦੇ ਸੰਚਾਰ ਨੂੰ ਵਧਾਉਣ ਵਿੱਚ ਸਹਿਯੋਗੀ ਸਿੱਧ ਹੁੰਦੀ ਹੈ, ਜਿਸ ਕਾਰਨ ਛਿਲਕੇ ਵਾਲੇ ਫਲ ਤੇ ਸਬਜ਼ੀਆਂ ਵਿੱਚ ਇਸ ਕੈਮੀਕਲ ਨੂੰ ਨਿਗਲਣ ਦਾ ਖ਼ਤਰਾ ਹੋਰ ਵੀ ਵਧ ਜਾਂਦਾ ਹੈ।
ਅਜਿਹੇ ਫਲ਼ ਤੇ ਸਬਜ਼ੀਆਂ ਦੀ ਵਿਕਰੀ ਨੂੰ ਰੋਕਣ ਅਤੇ ਵਪਾਰੀਆਂ ਨੂੰ ਫੂਡ ਸੇਫਟੀ ਅਤੇ ਸਟੈਂਡਰਡ ਐਕਟ, 2006 ਤੋਂ ਜਾਣੂੰ ਕਰਾਉਣ ਸਬੰਧੀ ਫੂਡ ਸੇਫਟੀ ਦੀਆਂ ਟੀਮਾਂ ਨੂੰ ਹੁਕਮ ਜਾਰੀ ਕੀਤੇ ਜਾ ਚੁੱਕੇ ਹਨ। ਇਸ ਐਕਟ ਮੁਤਾਬਕ ਕੋਈ ਵਪਾਰੀ ਅਸੁਰੱਖਿਅਤ ਖੁਰਾਕੀ ਵਸਤਾਂ ਦੀ ਵਿਕਰੀ, ਵੰਡ ਨਹੀਂ ਕਰ ਸਕਦਾ। ਟੀਮਾਂ ਨੂੰ ਇਹ ਵੀ ਸਲਾਹ ਦਿੱਤੀ ਗਈ ਕਿ ਵਪਾਰੀਆਂ ਨੂੰ ਜਾਣਕਾਰੀ ਦਿੱਤੀ ਜਾਵੇ ਕਿ ਜੇ ਸੁਪਰ ਮਾਰਕੀਟ ਵਾਂਗ ਗਰੇਡ, ਕੀਮਤ ਜਾਂ ਬਾਰਕੋਡ ਸਬੰਧੀ ਜਾਣਕਾਰੀ ਪ੍ਰਦਾਨ ਕਰਨ ਲਈ ਪਦਾਰਥਾਂ 'ਤੇ ਸਟਿੱਕਰ ਲਾਉਣੇ ਲਾਜ਼ਮੀ ਵੀ ਹੋਣ ਤਾਂ ਇਨ•ਾਂ ਸਟਿੱਕਰਾਂ ਨੂੰ ਸਿੱਧੇ ਤੌਰ 'ਤੇ  ਫਲਾਂ, ਸਬਜ਼ੀਆਂ ਦੀ ਪਰਤ ਉਤੇ ਨਾ ਲਾਇਆ ਜਾਵੇ, ਸਗੋਂ ਪਦਾਰਥ ਉਪਰ ਇਕ ਸੁਰੱਖਿਅਤ ਪਾਰਦਰਸ਼ੀ ਪਤਲੀ ਫਿਲਮ ਚੜ•ਾ ਕੇ ਉਸ ਫਿਲਮ 'ਤੇ ਸਟਿੱਕਰ ਲਾਇਆ ਜਾਵੇ। ਸਟਿੱਕਰਾਂ ਦੀ ਛਪਾਈ ਲਈ ਵਰਤੀ ਗਈ ਸਿਆਹੀ ਫੂਡ ਗਰੇਡ ਦੀ ਹੋਣੀ ਚਾਹੀਦੀ ਹੈ ਅਤੇ ਪਦਾਰਥ ਵਿੱਚ ਸੰਚਾਰਿਤ ਨਹੀਂ ਹੋਣੀ ਚਾਹੀਦੀ।
ਗਾਹਕਾਂ ਨੂੰ ਸੁਚੇਤ ਕਰਦਿਆਂ ਸ੍ਰੀ ਪੰਨੂ ਨੇ ਕਿਹਾ ਕਿ ਇਹ ਜ਼ਰੂਰੀ ਨਹੀਂ ਕਿ ਸਟਿੱਕਰ ਲੱਗੇ ਫਲ਼ ਤੇ ਸਬਜ਼ੀਆਂ ਵਧੀਆ ਗੁਣਵੱਤਾ ਦੇ ਹੀ ਹੋਣ ਅਜਿਹੇ ਪਦਾਰਥਾਂ ਨੂੰ ਖ਼ਰੀਦਣ ਤੋਂ ਪਹਿਲਾਂ ਚੰਗੀ ਤਰ•ਾਂ ਗੁਣਵੱਤਾ ਦੀ ਪਰਖ਼ ਕਰ ਲੈਣੀ ਚਾਹੀਦੀ ਹੈ। ਇਸ ਸਬੰਧੀ ਐਫ.ਐਸ.ਐਸ.ਏ.ਆਈ. ਵੱਲੋਂ ਜਾਰੀ ਕੀਤੀ ਐਡਵਾਇਜ਼ਰੀ ਨੂੰ ਮੁੜ ਦੁਹਰਾਉਂਦਿਆਂ ਸ੍ਰੀ ਪੰਨੂ ਨੇ ਕਿਹਾ ਕਿ ਫਲਾਂ ਤੇ ਸਬਜ਼ੀਆਂ ਨੂੰ ਖਾਣ ਤੋਂ ਪਹਿਲਾਂ  ਸਟਿੱਕਰ ਨੂੰ ਚੰਗੀ ਤਰ੍ਹਾਂ ਉਤਾਰ ਦੇਣਾ ਚਾਹੀਦਾ ਹੈ। ਹਾਨੀਕਾਰਕ ਪਦਾਰਥ ਨੂੰ ਖਾਣ ਤੋਂ ਬਚਣ ਲਈ ਫਲਾਂ ਅਤੇ ਸਬਜ਼ੀਆਂ 'ਤੇ ਸਟਿੱਕਰ ਲੱਗੀ ਥਾਂ ਵਾਲੇ ਹਿੱਸੇ ਨੂੰ ਛਿਲਕੇ ਜਾਂ ਕੱਟ ਕੇ ਛਿਲਕਾ ਉਤਾਰ ਦੇਣਾ ਚਾਹੀਦਾ ਹੈ ਅਤੇ ਚੰਗੀ ਤਰ੍ਹਾਂ ਧੋ ਕੇ ਹੀ ਇਨ੍ਹਾਂ ਪਦਾਰਥਾਂ ਨੂੰ ਵਰਤੋਂ ਵਿੱਚ ਲਿਆਉਣਾ ਚਾਹੀਦਾ ਹੈ।

Babita

This news is Content Editor Babita