Gym ਦੀ ਆੜ 'ਚ ਚੱਲਦਾ ਸੀ ਨਸ਼ੇ ਦਾ ਧੰਦਾ, STF ਵੱਲੋਂ ਕਰੋੜਾਂ ਦੀ ਹੈਰੋਇਨ ਬਰਾਮਦ

Monday, Aug 16, 2021 - 12:47 AM (IST)

Gym ਦੀ ਆੜ 'ਚ ਚੱਲਦਾ ਸੀ ਨਸ਼ੇ ਦਾ ਧੰਦਾ, STF ਵੱਲੋਂ ਕਰੋੜਾਂ ਦੀ ਹੈਰੋਇਨ ਬਰਾਮਦ

ਲੁਧਿਆਣਾ (ਨਰਿੰਦਰ)- ਜ਼ਿਲ੍ਹਾ ਐੱਸ. ਟੀ. ਐੱਫ ਵੱਲੋਂ ਬੀਤੇ ਦਿਨੀਂ 5 ਕਿੱਲੋ 300 ਗ੍ਰਾਮ ਹੈਰੋਇਨ ਸਣੇ ਫੜੇ ਗਏ 2 ਮੁਲਜ਼ਮਾਂ ਤੋਂ ਹੈਰੋਇਨ ਦੇ ਵੱਡੇ ਨੈਟਵਰਕ ਦਾ ਪਰਦਾਫਾਸ਼ ਹੋਇਆ ਹੈ, ਐੱਸ. ਟੀ. ਐੱਫ਼. ਨੇ ਇਨ੍ਹਾਂ ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ ਛਾਪੇਮਾਰੀ ਕਰ ਕੇ 4 ਕਿੱਲੋ 900 ਗ੍ਰਾਮ ਹੈਰੋਇਨ, 1 ਕਿੱਲੋ 900 ਗ੍ਰਾਮ ਅਫੀਮ ਅਤੇ 55 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਜਿਸ ਨੂੰ ਪੁਲਸ ਦੀ ਵੱਡੀ ਉਪਲਬਧੀ ਦੇ ਰੂਪ 'ਚ ਦੇਖਿਆ ਜਾ ਰਿਹਾ ਹੈ। 

PunjabKesari

ਇਹ ਵੀ ਪੜ੍ਹੋ- ਕਮਲਪ੍ਰੀਤ ਨੂੰ ਮਿਲਣ ਉਨ੍ਹਾਂ ਦੇ ਪਿੰਡ ਪੁੱਜੀ ਹਰਸਿਮਰਤ ਬਾਦਲ, 10 ਲੱਖ ਰੁਪਏ ਦੀ ਦਿੱਤੀ ਗ੍ਰਾਂਟ

ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਟੀ. ਐੱਫ਼. ਏ. ਆਈ. ਜੀ. ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਮੁਲਜ਼ਮ ਮਨਦੀਪ ਸਿੰਘ ਉਰਫ (ਪਿਸਤੌਲ) ਅਤੇ ਜਗਜੀਤ ਸਿੰਘ ਉਰਫ (ਇਦੂ) ਕੋਲੋਂ ਪੁੱਛਗਿੱਛ ਦੌਰਾਨ ਇਹ ਬਰਾਮਦਗੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਤਕ ਮੁਲਜ਼ਮਾਂ ਤੋਂ ਕੁੱਲ 10 ਕਿੱਲੋ 200 ਗ੍ਰਾਮ ਦੇ ਕਰੀਬ ਹੈਰੋਇਨ ਬਰਾਮਦ ਹੋ ਚੁੱਕੀ ਹੈ।

ਇਹ ਵੀ ਪੜ੍ਹੋ- ਬਾਦਲਾਂ 'ਤੇ ਇਕ ਵਾਰ ਫਿਰ ਵਰ੍ਹੇ ਨਵਜੋਤ ਸਿੱਧੂ, ਕਿਹਾ- ਸੁਖਬੀਰ ਦੇ ਹੋਟਲਾਂ 'ਚ ਖੋਲ੍ਹਾਂਗੇ ਸਕੂਲ

ਇਸ ਤੋਂ ਇਲਾਵਾ 2 ਲੱਖ ਦੇ ਕਰੀਬ ਦਰਗ ਮਨੀ, 1.5 ਕਿੱਲੋ ਅਫੀਮ ਵੀ ਬਰਾਮਦ ਕੀਤੀ ਜਾ ਚੁੱਕੀ ਹੈ ਮੁਲਜ਼ਮ ਜਿਮ ਚਲਾਉਣ ਦੇ ਨਾਂ ਤੇ ਨਸ਼ੇ ਦਾ ਗੋਰਖ ਧੰਦਾ ਕਰਦੇ ਸਨ ਅਤੇ ਐੱਸ. ਟੀ. ਐੱਫ. ਨੇ ਇਨ੍ਹਾਂ ਦੇ ਧੰਦੇ ਨੂੰ ਸੰਨ੍ਹ ਲਾਈ ਹੈ। ਇਹ ਮੁਲਜ਼ਮ 17 ਅਗਸਤ ਤੱਕ  ਪੁਲਸ ਰਿਮਾਂਡ 'ਚ ਹੀ ਰਹਿਣਗੇ। 
 


author

Bharat Thapa

Content Editor

Related News