ਦਿੱਲੀ ਤੋਂ ਚੱਲਿਆ ਨਗਰ ਕੀਰਤਨ ਪੁੱਜਾ ਜਲੰਧਰ, ਦੇਖੋ ਤਸਵੀਰਾਂ

Tuesday, Oct 29, 2019 - 06:41 PM (IST)

ਜਲੰਧਰ,(ਚਾਵਲਾ) : ਦਿੱਲੀ ਦੇ ਇਤਿਹਾਸਕ ਅਸਥਾਨ ਗੁਰਦੁਆਰਾ ਨਾਨਕ ਪਿਆਓ ਸਾਹਿਬ ਤੋਂ 5 ਪਿਆਰਿਆਂ ਦੀ ਅਗਵਾਈ ਵਿਚ ਨਨਕਾਣਾ ਸਾਹਿਬ (ਪਾਕਿਸਤਾਨ) ਲਈ ਵਿਸ਼ਾਲ ਨਗਰ ਕੀਰਤਨ ਆਰੰਭ ਹੋਇਆ ਸੀ, ਜੋ ਕਿ ਮੰਗਲਵਾਰ ਦੇਰ ਸ਼ਾਮ ਨੂੰ ਜਲੰਧਰ ਵਿਖੇ ਪੁੱਜਿਆ। ਸਥਾਨਕ ਬੀ. ਐੱਸ. ਐੱਫ. ਚੌਕ ਵਿਖੇ ਗੁਰਦੁਆਰਾ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਨਗਰ ਜਲੰਧਰ ਦੀ ਸਮੁੱਚੀ ਪ੍ਰਬੰਧਕ ਕਮੇਟੀ ਅਤੇ ਸਿੰਘ ਸਭਾਵਾਂ ਵਲੋਂ ਇਸ ਨਗਰ ਕੀਰਤਨ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਨਗਰ ਕੀਰਤਨ ਦੇ ਦਰਸ਼ਨਾਂ ਲਈ ਵੱਡੀ ਗਿਣਤੀ ਵਿਚ ਸੰਗਤਾਂ ਵੱਖ-ਵੱਖ ਇਲਾਕਿਆਂ ਤੋਂ ਸ਼ਰਧਾ ਨਾਲ ਪੁੱਜੀਆਂ ਹੋਈਆਂ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਸਜੇ ਇਸ ਨਗਰ ਕੀਰਤਨ ਦਾ ਸਵਾਗਤ ਵੱਖ-ਵੱਖ ਥਾਵਾਂ 'ਤੇ ਸ਼ਰਧਾਲੂ ਸੰਗਤਾਂ ਵਲੋਂ ਫੁੱਲਾਂ ਦੀ ਵਰਖਾ ਨਾਲ ਕੀਤਾ ਜਾ ਰਿਹਾ ਸੀ। ਦੱਸਣਯੋਗ ਹੈ ਕਿ ਸੋਨੇ ਦੀ ਪਾਲਕੀ ਵਿਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਵਿੱਤਰ ਸਰੂਪ ਸੁਭਾਇਮਾਨ ਸੀ। ਇਸ ਗੱਡੀ ਵਿਚ ਬਾਬਾ ਜਗਤਾਰ ਸਿੰਘ, ਪਰਮਜੀਤ ਸਿੰਘ ਸਰਨਾ, ਹਰਵਿੰਦਰ ਸਿੰਘ ਸਰਨਾ ਵੀ ਬੈਠੇ ਹੋਏ ਸਨ।
PunjabKesari

ਇਹ ਨਗਰ ਕੀਰਤਨ ਸਵੇਰੇ ਲਗਭਗ 9 ਵਜੇ ਮਾਡਲ ਟਾਊਨ ਲੁਧਿਆਣਾ ਤੋਂ ਆਰੰਭ ਹੋ ਕੇ ਫਿਲੌਰ, ਗੁਰਾਇਆ, ਫਗਵਾੜਾ ਤੋਂ ਹੁੰਦਾ ਹੋਇਆ ਬੀ. ਐੱਸ. ਐੱਫ. ਚੌਕ ਜਲੰਧਰ, ਬੀ. ਐੱਮ. ਸੀ. ਚੌਕ, ਕੰਪਨੀ ਬਾਗ ਚੌਕ, ਪਟੇਲ ਚੌਕ, ਕਪੂਰਥਲਾ ਚੌਕ ਤੋਂ ਹੁੰਦਾ ਹੋਇਆ ਦੇਰ ਰਾਤ ਨੂੰ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਪੁੱਜ ਕੇ ਵਿਸ਼ਰਾਮ ਕਰੇਗਾ। 30 ਅਕਤੂਬਰ ਨੂੰ ਇਹ ਨਗਰ ਕੀਰਤਨ ਅੰਮ੍ਰਿਤਸਰ ਲਈ ਰਵਾਨਾ ਹੋਵੇਗਾ। ਬੀ. ਐੱਸ. ਐੱਫ. ਚੌਕ ਵਿਖੇ ਸਿੰਘ ਸਭਾਵਾਂ ਵਲੋਂ ਸੰਗਤਾਂ ਦੀ ਆਓ-ਭਗਤ ਲਈ ਚਾਹ-ਬਿਸਕੁਟ ਦੇ ਲੰਗਰ ਲਾਏ ਹੋਏ ਸਨ, ਜਦਕਿ ਇਸ ਦੌਰਾਨ ਪ੍ਰਬੰਧਕ ਕਮੇਟੀ ਵਲੋਂ ਸ਼ਖਸੀਅਤਾਂ ਨੂੰ ਸਿਰੋਪਾਓ ਦੇ ਕੇ ਸਨਮਾਨਤ ਵੀ ਕੀਤਾ ਗਿਆ।

ਇਸ ਮੌਕੇ ਜਗਜੀਤ ਸਿੰਘ ਗਾਬਾ, ਮਨਜੀਤ ਸਿੰਘ ਠੁਕਰਾਲ, ਦਵਿੰਦਰ ਸਿੰਘ ਰਹੇਜਾ, ਵਿਧਾਇਕ ਰਜਿੰਦਰ ਬੇਰੀ, ਸਰਬਜੀਤ ਸਿੰਘ ਮੱਕੜ, ਸੁਖਵਿੰਦਰ ਸਿੰਘ ਲਾਲੀ, ਪਰਮਜੀਤ ਸਿੰਘ ਰਾਏਪੁਰ, ਕੰਵਲਜੀਤ ਸਿੰਘ ਗ੍ਰੀਨਲੈਂਡ, ਕੰਵਲਜੀਤ ਸਿੰਘ ਟੋਨੀ, ਭੁਪਿੰਦਰ ਸਿੰਘ ਭਿੰਦਾ, ਬਾਬਾ ਜਸਵਿੰਦਰ ਸਿੰਘ, ਪਰਮਜੀਤ ਸਿੰਘ ਕਾਨਪੁਰੀ, ਗਿ. ਸਰਬਜੀਤ ਸਿੰਘ, ਪਰਮਜੀਤ ਸਿੰਘ ਪਹਿਲਵਾਨ, ਭੁਪਿੰਦਰ ਸਿੰਘ ਖਾਲਸਾ ਦਿੱਲੀ, ਭੁਪਿੰਦਰਪਾਲ ਸਿੰਘ ਖਾਲਸਾ ਗੜ੍ਹਾ, ਜਥੇ. ਇੰਦਰਜੀਤ ਸਿੰਘ, ਜਤਿੰਦਰ ਸਿੰਘ ਤਨੇਜਾ, ਜਗਦੀਪ ਸਿੰਘ ਸੋਨੂੰ ਸੰਧਰ, ਗੁਰਚਰਨ ਸਿੰਘ ਗੁਰਦਾਸਪੁਰੀ ਆਦਿ ਮੌਜੂਦ ਸਨ।
 

PunjabKesari

ਇਸੇ ਤਰ੍ਹਾਂ ਬੀ. ਐੱਮ. ਸੀ. ਚੌਕ ਨੇੜੇ ਬੀ. ਐੱਮ. ਸੀ. ਸ਼ਾਪਕੀਪਰ ਐਸੋਸੀਏਸ਼ਨ ਵਲੋਂ ਸੰਗਤਾਂ ਦੀ ਸੇਵਾ ਬ੍ਰੈੱਡ ਦੇ ਪਕੌੜਿਆਂ ਨਾਲ ਕੀਤੀ। ਇਸ ਮੌਕੇ ਪ੍ਰਧਾਨ ਸੁਖਮੋਹਨ ਸਿੰਘ ਸਹਿਗਲ, ਕਮਲਜੀਤ ਸਿੰਘ, ਹਰਪ੍ਰੀਤ ਸਿੰਘ ਗੁਲਾਟੀ, ਮਲਵਿੰਦਰ ਸਿੰਘ ਲੱਕੀ ਆਦਿ ਹਾਜ਼ਰ ਸਨ। ਅਲੀ ਪੁਲੀ ਮੁਹੱਲਾ ਵਿਖੇ ਸਿੱਖ ਤਾਲਮੇਲ ਕਮੇਟੀ ਵਲੋਂ ਨਗਰ ਕੀਰਤਨ ਦਾ ਸਵਾਗਤ ਫੁੱਲਾਂ ਦੀ ਵਰਖਾ ਨਾਲ ਕੀਤਾ ਗਿਆ ਅਤੇ ਖੀਰ ਦੇ ਲੰਗਰ ਲਾਏ ਗਏ, ਜਿਸ ਨੂੰ ਵਰਤਾਉਣ ਦੀ ਸੇਵਾ ਤਜਿੰਦਰ ਸਿੰਘ ਪ੍ਰਦੇਸੀ, ਪ੍ਰਭਦਿਆਲ ਸਿੰਘ ਬਿੱਟੂ, ਭੁਪਿੰਦਰ ਸਿੰਘ ਲਾਡੀ ਐਡਵੋਕੇਟ, ਮਨਵਿੰਦਰ ਸਿੰਘ ਭਾਟੀਆ, ਹਰਪ੍ਰੀਤ ਸਿੰਘ ਨੀਟੂ, ਹਰਪ੍ਰੀਤ ਸਿੰਘ ਰਾਣਾ, ਗੁਰਿੰਦਰ ਸਿੰਘ ਮਝੈਲ ਆਦਿ ਕਰ ਰਹੇ ਸਨ। ਇਸ ਮੌਕੇ ਦਲਜੀਤ ਸਿੰਘ ਲੈਂਡਲਾਰਡ, ਕੁਲਵੰਤ ਸਿੰਘ, ਹਰਸੁਰਿੰਦਰ ਸਿੰਘ, ਸੁਰਿੰਦਰ ਸਿੰਘ ਕੈਰੋਂ, ਗੁਰਵਿੰਦਰ ਸਿੰਘ ਸੰਤ ਮੋਟਰ, ਹਰਜੋਤ ਸਿੰਘ ਲੱਕੀ, ਸਤਪਾਲ ਸਿੰਘ ਸਿਦਕੀ, ਬੀਰਇੰਦਰ ਸਿੰਘ, ਜੇ. ਪੀ. ਐੱਸ. ਬੌਬੀ, ਪਰਮਿੰਦਰ ਸਿੰਘ, ਤਰਲੋਚਨ ਸਿੰਘ ਟਾਇਰ ਹਾਊਸ, ਮੋਹਨ ਸਿੰਘ, ਜਤਿੰਦਰ ਸਿੰਘ ਬੱਤਰਾ, ਬਲਰਾਜ ਸਿੰਘ, ਰਵਿੰਦਰਜੀਤ ਸਿੰਘ ਖੁਰਾਣਾ, ਤਜਿੰਦਰ ਸਿੰਘ ਭਾਟੀਆ, ਹਰਪ੍ਰੀਤ ਸਿੰਘ ਸੋਨੂੰ, ਗੁਰਜੀਤ ਸਿੰਘ ਸਤਨਾਮੀਆ, ਰਜਿੰਦਰ ਸਿੰਘ ਟੱਕਰ, ਤੇਜਿੰਦਰ ਸਿੰਘ ਸੰਤ ਨਗਰ ਆਦਿ ਹਾਜ਼ਰ ਸਨ।

 

PunjabKesari

ਬੀ. ਐੱਸ. ਐੱਫ. ਦੇ ਜਵਾਨਾਂ ਨੇ ਲਾਇਆ ਲੰਗਰ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦਿੱਲੀ ਤੋਂ ਸ੍ਰੀ ਨਨਕਾਣਾ ਸਾਹਿਬ ਜਾ ਰਹੇ ਨਗਰ ਕੀਰਤਨ ਦਾ ਜਲੰਧਰ ਪੁੱਜਣ 'ਤੇ ਬੀ. ਐੱਸ. ਐੱਫ. ਦੇ ਜਵਾਨਾਂ ਨੇ ਵੀ ਸਵਾਗਤ ਬੜੀ ਸ਼ਰਧਾ ਭਾਵਨਾ ਨਾਲ ਕੀਤਾ ਅਤੇ ਲੰਗਰ ਲਾ ਕੇ ਸੇਵਾ ਕੀਤੀ। ਇਸ ਮੌਕੇ ਬੀ. ਐੱਸ. ਐੱਫ. ਦੇ ਆਈ. ਜੀ. ਮਹੀਪਾਲ ਸਿੰਘ ਯਾਦਵ, ਡੀ. ਆਈ. ਜੀ. ਮਧੂ ਸੂਦਨ ਸ਼ਰਮਾ, ਅਸਿਸਟੈਂਟ ਕਮਾਂਡਰ ਬ੍ਰਿਜਪਾਲ ਸਿੰਘ ਅਤੇ ਬੀ. ਐੱਸ. ਐੱਫ. ਦੇ ਹੋਰ ਜਵਾਨ ਸੇਵਾ ਵਿਚ ਯੋਗਦਾਨ ਪਾ ਰਹੇ ਸਨ।

 


Related News