ਸ੍ਰੀ ਮੁਕਤਸਰ ਸਾਹਿਬ ਵਿਖੇ ਵੀ ਨਾਈਟ ਕਰਫਿਊ ਦੇ ਹੁਕਮ ਜਾਰੀ

Sunday, Mar 14, 2021 - 12:05 PM (IST)

ਸ੍ਰੀ ਮੁਕਤਸਰ ਸਾਹਿਬ ਵਿਖੇ ਵੀ ਨਾਈਟ ਕਰਫਿਊ ਦੇ ਹੁਕਮ ਜਾਰੀ

ਸ੍ਰੀ ਮੁਕਤਸਰ ਸਾਹਿਬ (ਰਿਣੀ/ਪਵਨ): ਜ਼ਿਲ੍ਹੇ ’ਚ ਵਧ ਰਹੇ ਕੋਰੋਨਾ ਕੇਸਾਂ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਅਰਵਿੰਦਰਪਾਲ ਸਿੰਘ ਨੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ’ਚ ਵੀ ਰਾਤ ਦੇ ਕਰਫਿਊ ਦਾ ਐਲਾਨ ਕਰ ਦਿੱਤਾ ਗਿਆ। ਡਿਪਟੀ ਕਮਿਸ਼ਨਰ ਨੇ ਪੱਤਰ ਜਾਰੀ ਕਰਦਿਆਂ ਲਿਖਿਆ ਕਿ ਜ਼ਿਲ੍ਹੇ ਦੀ ਹਦੂਦ ਅੰਦਰ ਰਾਤ 11 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਰਹੇਗਾ। ਵਰਨਣਯੋਗ ਹੈ ਕਿ ਸ੍ਰੀ ਮੁਕਤਸਰ ਸਾਹਿਬ ਵਿਖੇ ਇਸ ਸਮੇਂ ਕੋਰੋਨਾ ਦੇ 56 ਐਕਟਿਵ ਕੇਸ ਹਨ।

ਇਹ ਵੀ ਪੜ੍ਹੋ:  ਪਰਮਾਤਮਾ ਦੀ ਬਖ਼ਸ਼ਿਸ਼ ਨਾਲ ਮੁੜ ਆਇਆ 'ਫਤਿਹਵੀਰ', ਘਰ ’ਚ ਵਿਆਹ ਵਰਗਾ ਮਾਹੌਲ(ਤਸਵੀਰਾਂ)

ਦੱਸ ਦੇਈਏ ਕਿ ਦੇਸ਼ ਦੇ ਜਿਨ੍ਹਾਂ 6 ਸੂਬਿਆਂ ’ਚ ਤੇਜ਼ੀ ਨਾਲ ਕੋਰੋਨਾ ਲਾਗ ਦੀ ਬੀਮਾਰੀ (ਮਹਾਮਾਰੀ) ਫੈਲ ਰਹੀ ਹੈ, ਉਨ੍ਹਾਂ ’ਚ ਪੰਜਾਬ ਵੀ ਸ਼ਾਮਲ ਹੈ। ਪੰਜਾਬ ’ਚ ਪਿਛਲੇ 24 ਘੰਟਿਆਂ ’ਚ 1309 ਨਵੇਂ ਮਾਮਲੇ ਸਾਹਮਣੇ ਆਏ ਹਨ। ਉੱਥੇ ਹੀ ਕੱਲ 18 ਲੋਕਾਂ ਦੀ ਕੋਰੋਨਾ ਕਾਰਨ ਮੌਤ ਵੀ ਹੋ ਗਈ ਹੈ। ਵਧਦੇ ਕੋਰੋਨਾ ਮਾਮਲਿਆਂ ’ਚ ਹੁਣ ਤੱਕ 6 ਜ਼ਿਲ੍ਹਿਆਂ ’ਚ ਨਾਈਟ ਕਰਫਿਊ ਲਾਗੂ ਕੀਤਾ ਗਿਆ ਹੈ, ਜਿਨ੍ਹਾਂ ’ਚ ਪਟਿਆਲਾ, ਲੁਧਿਆਣਾ, ਜਲੰਧਰ, ਨਵਾਂਸ਼ਹਿਰ, ਹੁਸ਼ਿਆਰਪੁਰ ਅਤੇ ਕਪੂਰਥਲਾ ਸ਼ਾਮਲ ਹਨ।

PunjabKesari

ਇਹ ਵੀ ਪੜ੍ਹੋ:  ਧੀ ਮ੍ਰਿਤਕ ਦੇਖ ਕੁਰਲਾ ਉੱਠੀ ਮਾਂ, ਅਖੀਰ ਤੱਕ ਰੋਂਦੀ ਰਹੀ, ਮੈਨੂੰ ਮੇਰੇ ਪੁੱਤ ਨਾਲ ਮਿਲਵਾ ਦਿਓ!

ਇਨ੍ਹਾਂ ਜ਼ਿਲ੍ਹਿਆਂ ਦੇ ਡੀ. ਸੀ. ਵਲੋਂ ਇਹ ਸਖ਼ਤ ਨਿਰਦੇਸ਼ ਦਿੱਤੇ ਗਏ ਹਨ ਕਿ ਕੋਰੋਨਾ ਲਾਗ ਦੀ ਬੀਮਾਰੀ ਅਜੇ ਖ਼ਤਮ ਨਹੀਂ ਹੋਈ ਹੈ। ਇਸ ਕਾਰਨ ਇਨ੍ਹਾਂ ਜ਼ਿਲ੍ਹਿਆਂ ’ਚ ਰਾਤ 11 ਵਜੇ ਤੋਂ ਸਵੇਰੇ 5 ਵਜੇ ਤੱਕ ਨਾਈਟ ਕਰਫਿਊ ਲਗਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਵੇਲੇ ਪ੍ਰਭਾਵਿਤਾਂ ਦੇ ਸੰਪਰਕ ਦਾ ਪਤਾ ਲਾਉਣ ’ਚ ਕਮੀ, ਕੋਵਿਡ-19 ਸਬੰਧੀ ਢੁਕਵੇਂ ਤੌਰ-ਤਰੀਕੇ ਨਾ ਅਪਣਾਉਣ, ਭਾਰੀ ਭੀੜ ਆਦਿ ਇਸ ਦੇ ਪ੍ਰਮੁੱਖ ਕਾਰਣ ਹਨ।

ਇਹ ਵੀ ਪੜ੍ਹੋ:   ਅੰਮਿ੍ਰਤਸਰ ਦੇ ਸਿਵਿਲ ਹਸਪਤਾਲ ’ਚ ਚੱਲੀਆਂ ਗੋਲੀਆਂ, ਲਹੂ-ਲੁਹਾਣ ਹੋਇਆ ਡਾਕਟਰ


author

Shyna

Content Editor

Related News