ਸ੍ਰੀ ਮੁਕਤਸਰ ਸਾਹਿਬ ''ਚ ਹੋਈ ਗੁਟਕਾ ਸਾਹਿਬ ਦੀ ਬੇਅਦਬੀ

Sunday, Dec 06, 2020 - 06:12 PM (IST)

ਸ੍ਰੀ ਮੁਕਤਸਰ ਸਾਹਿਬ ''ਚ ਹੋਈ ਗੁਟਕਾ ਸਾਹਿਬ ਦੀ ਬੇਅਦਬੀ

ਸ੍ਰੀ ਮੁਕਤਸਰ ਸਾਹਿਬ (ਰਿਣੀ,ਪਵਨ): ਸ੍ਰੀ ਮੁਕਤਸਰ ਸਾਹਿਬ ਵਿਖੇ ਬੀਤੀ ਰਾਤ ਇਕ ਜਨਾਨੀ ਵਲੋਂ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਜਨਾਨੀ ਜੋ ਕਿ ਨਜਦੀਕੀ ਸ਼ਹਿਰ ਕੋਟਕਪੂਰਾ ਦੀ ਵਾਸੀ ਹੈ ਅਤੇ ਪ੍ਰਾਪਤ ਜਾਣਕਾਰੀ ਅਨੁਸਾਰ ਇਕ ਸੇਵਾ ਮੁਕਤ ਅਧਿਆਪਕਾ ਹੈ।

ਇਹ ਵੀ ਪੜ੍ਹੋ:  ਕੈਪਟਨ-ਬਾਦਲ ਦੇ ਫ੍ਰੈਂਡਲੀ ਮੈਚ ਦੀ ਦਹਾਕਿਆਂ ਤੋਂ ਸਜ਼ਾ ਭੁਗਤ ਰਿਹੈ ਪੰਜਾਬ : ਭਗਵੰਤ ਮਾਨ

ਇਸ ਜਨਾਨੀ ਕੋਲੋਂ 4 ਗੁਟਕਾ ਸਾਹਿਬ ਬਰਾਮਦ ਹੋਏ ਹਨ ਜਿੰਨਾਂ 'ਚੋਂ ਦੋ ਗੁਟਕਾ ਸਾਹਿਬ ਤੇ ਇਸ ਜਨਾਨੀ ਵਲੋਂ ਪੈੱਨ ਨਾਲ ਕੁਝ ਲਿਖਿਆ ਗਿਆ ਅਤੇ ਕੁਝ ਅੰਗਾਂ ਦੇ ਕੁਝ ਹਿੱਸੇ ਖੰਡਿਤ ਕੀਤੇ ਗਏ ਹਨ।ਇਹ ਜਨਾਨੀ ਦਿਮਾਗੀ ਤੌਰ ਤੇ ਪਰੇਸ਼ਾਨ ਦੱਸੀ ਜਾ ਰਹੀ ਹੈ। ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸੁਮੇਰ ਸਿੰਘ ਦੇ ਬਿਆਨਾਂ ਤੇ ਇਸ ਜਨਾਨੀ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

PunjabKesari

ਇਹ ਵੀ ਪੜ੍ਹੋ: ਸਾਦਿਕ 'ਚ ਅੰਨ੍ਹੇਵਾਹ ਚੱਲੀਆਂ ਗੋਲੀਆਂ, ਸ਼ਰੇਆਮ ਕੀਤਾ ਨੌਜਵਾਨ ਦਾ ਕਤਲ


author

Shyna

Content Editor

Related News