ਵੱਡੀ ਖ਼ਬਰ: ਸ੍ਰੀ ਮੁਕਤਸਰ ਸਾਹਿਬ ਵਿਖੇ ਬਲੈਕ ਫੰਗਸ ਨਾਲ ਦੂਜੀ ਮੌਤ

Saturday, May 22, 2021 - 12:52 PM (IST)

ਵੱਡੀ ਖ਼ਬਰ: ਸ੍ਰੀ ਮੁਕਤਸਰ ਸਾਹਿਬ ਵਿਖੇ ਬਲੈਕ ਫੰਗਸ ਨਾਲ ਦੂਜੀ ਮੌਤ

ਸ੍ਰੀ ਮੁਕਤਸਰ ਸਾਹਿਬ (ਰਿਣੀ/ਪਵਨ): ਸ੍ਰੀ ਮੁਕਤਸਰ ਸਾਹਿਬ ਵਿਖੇ ਬਲੈਕ ਫੰਗਸ ਨਾਲ ਦੂਜੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਪਿੰਡ ਭਲਾਈਆਣਾ ਵਾਸੀ ਮ੍ਰਿਤਕ ਦਾ ਲੁਧਿਆਣਾ ਵਿਖੇ ਇਲਾਜ ਚੱਲ ਰਿਹਾ ਸੀ। ਮ੍ਰਿਤਕ ਦੀ ਉਮਰ ਕਰੀਬ 65 ਸਾਲ ਸੀ ਅਤ ਕੋਰੋਨਾ ਨੈਗੇਟਿਵ ਹੋਣ ਉਪਰੰਤ ਉਸ ਨੂੰ ਬਲੈਕ ਫੰਗਸ ਹੋ ਗਿਆ ਸੀ। ਲੁਧਿਆਣਾ ਵਿਖੇ ਉਸਦੀ ਸਥਿਤੀ ਗੰਭੀਰ ਹੋਣ ਕਾਰਨ ਉਸਨੂੰ ਪਿੰਡ ਭਲਾਈਆਣਾ ਵਾਪਸ ਲੈ ਆਏ ਸਨ ਜਿਥੇ ਉਸਦੀ ਅੱਜ ਮੌਤ ਹੋ ਗਈ।

ਇਹ ਵੀ ਪੜ੍ਹੋ:  ਗਿੱਦੜਬਾਹਾ ਹਲਕੇ ਵਿਚ ਬਲੈਕ ਫੰਗਸ ਦੇ 2 ਸ਼ੱਕੀ ਕੇਸ, ਇਕ ਦੀ ਮੌਤ

ਇਸ ਤੋਂ ਪਹਿਲਾ ਗਿੱਦੜਬਾਹਾ ਵਾਸੀ ਦੀ ਬਠਿੰਡਾ ਵਿਖੇ ਇਲਾਜ ਦੌਰਾਨ ਹੋਈ ਮੌਤ ਹੋ ਗਈ ਸੀ। ਸਿਵਲ ਸਰਜਨ ਡਾ. ਰੰਜੂ ਸਿੰਗਲਾ ਨੇ ਦੱਸਿਆ ਕਿ ਇਕ ਵਿਅਕਤੀ ਦੀ ਕੱਲ੍ਹ ਬਠਿੰਡਾ ਵਿਖੇ ਅਤੇ ਇਕ ਦੀ ਅੱਜ ਪਿੰਡ ਭਲਾਈਆਣਾ ਵਿਖੇ ਮੌਤ ਹੋਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਤੋਂ ਇਲਾਵਾ ਸ੍ਰੀ ਮੁਕਤਸਰ ਸਾਹਿਬ ਵਿਖੇ ਦੋ ਸ਼ੱਕੀ ਬਲੈਕ ਫੰਗਸ ਦਾ ਕੇਸ ਹੋਰ ਹਨ।

ਇਹ ਵੀ ਪੜ੍ਹੋ:  ਸਾਵਧਾਨ! ਕੋਰੋਨਾ ਦੇ ਨਾਲ-ਨਾਲ ਪੰਜਾਬ 'ਤੇ ਮੰਡਰਾਉਣ ਲੱਗਾ ਬਲੈਕ ਫੰਗਸ ਦਾ ਖ਼ਤਰਾ


author

Shyna

Content Editor

Related News