ਚਰਨਛੋਹ ਗੰਗਾ ਸ੍ਰੀ ਖੁਰਾਲਗੜ੍ਹ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਜਗਵਿੰਦਰ ਲਾਂਬਾ ਦੇ ਗਏ ਸਦੀਵੀ ਵਿਛੋੜਾ
Friday, Mar 19, 2021 - 06:38 PM (IST)
![ਚਰਨਛੋਹ ਗੰਗਾ ਸ੍ਰੀ ਖੁਰਾਲਗੜ੍ਹ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਜਗਵਿੰਦਰ ਲਾਂਬਾ ਦੇ ਗਏ ਸਦੀਵੀ ਵਿਛੋੜਾ](https://static.jagbani.com/multimedia/2021_3image_12_19_535749987sant.jpg)
ਗੜਸ਼ੰਕਰ (ਸ਼ੋਰੀ) : ਆਦਿ ਧਰਮ ਕੌਮ ਲਈ ਇਕ ਬੇਹੱਦ ਮੰਦਭਾਗੀ ਖ਼ਬਰ ਸੁਣਨ ਨੂੰ ਪ੍ਰਾਪਤ ਹੋਈ ਹੈ। ਸ੍ਰੀ ਚਰਨਛੋਹ ਗੰਗਾ (ਅੰਮਿ੍ਰਤ ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਜਗਵਿੰਦਰ ਲਾਂਬਾ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਅੱਜ ਸਵੇਰੇ ਸਦੀਵੀ ਵਿਛੋੜਾ ਦੇ ਗਏ ਹਨ। ਸੰਖੇਪ ਬਿਮਾਰੀ ਉਪਰੰਤ ਸੰਤ ਜਗਵਿੰਦਰ ਲਾਂਬਾ ਦੇ ਸੰਸਾਰਕ ਵਿਛੋੜੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਵੱਲੋਂ ਸੰਗਤ ਅਤੇ ਸਮਾਜ ਲਈ ਇਕ ਨਾ ਭਰਨ ਵਾਲਾ ਘਾਟਾ ਕਰਾਰ ਦਿੱਤਾ।
ਇਹ ਵੀ ਪੜ੍ਹੋ : ਕੋਰੋਨਾ ਦੇ ਮੱਦੇਨਜ਼ਰ ਪੰਜਾਬ ’ਚ ਵਧੇਗੀ ਹੋਰ ਸਖ਼ਤੀ, ਮੋਦੀ ਨਾਲ ਬੈਠਕ ਦੌਰਾਨ ਕੈਪਟਨ ਨੇ ਦਿੱਤੇ ਸੰਕੇਤ
ਮਿਲੀ ਜਾਣਕਾਰੀ ਮੁਤਾਬਕ ਸੰਤ ਜਗਵਿੰਦਰ ਲਾਂਬਾ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਪਿੰਡ ਖਮਾਣੋਂ ਜ਼ਿਲ੍ਹਾ ਫਿਤਹਗੜ੍ਹ ਸਾਹਿਬ ਵਿਖੇ ਅੱਜ ਦੁਪਹਿਰ 12 ਵਜੇ ਕੀਤਾ ਜਾਵੇਗਾ। ਬਹੁਜਨ ਸਮਾਜ ਪਾਰਟੀ ਤੋਂ ਗੁਰਲਾਲ ਸਿੰਘ ਸੈੱਲਾ, ਰਸ਼ਪਾਲ ਸਿੰਘ ਰਾਜ, ਸੁਰਜੀਤ ਖਾਨਪੁਰੀ, ਹਰਭਜਨ ਕਲੇਰ ਸਹਿਤ ਹੋਰ ਸਾਥੀਆਂ ਨੇ ਸੰਤਾਂ ਦੇ ਸਰੀਰਕ ਵਿਛੋੜੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।