550ਵਾਂ ਪ੍ਰਕਾਸ਼ ਪੁਰਬ : ਗੁਰੂ ਸਾਹਿਬ ਦੀ ਜੀਵਨੀ ਦਰਸਾਉਣ ਦਾ ਅਨੋਖਾ ਉਪਰਾਲਾ (ਤਸਵੀਰਾਂ)

06/03/2019 6:37:45 PM

ਸੁਲਤਾਨਪੁਰ ਲੋਧੀ (ਸੋਢੀ)— ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 550 ਸਾਲਾ ਪ੍ਰਕਾਸ਼ ਪੁਰਬ ਲਈ ਜਿੱਥੇ ਸਰਕਾਰਾਂ ਵੱਲੋਂ ਵੱਡੀ ਪੱਧਰ ਕੀਤੇ ਤਿਆਰੀਆਂ ਜਾਰੀ ਹਨ, ਉੱਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਤਿਆਰੀਆਂ ਲਈ ਦਿਨ-ਰਾਤ ਇਕ ਕਰ ਰਹੀ ਹੈ। ਜ਼ਿਲਾ ਕਪੂਰਥਲਾ ਦੇ ਡਿਪਟੀ ਕਮਿਸ਼ਨਰ ਇੰਜੀਨੀਅਰ ਦਵਿੰਦਰਪਾਲ ਸਿੰਘ ਖਰਬੰਦਾ ਵੱਲੋਂ ਸਤਿਗੁਰੂ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਯਾਦਗਾਰੀ ਬਣਾਉਣ ਅਤੇ ਸੁਲਤਾਨਪੁਰ ਲੋਧੀ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਪੂਰਾ ਧਿਆਨ ਹੀ ਪਾਵਨ ਨਗਰੀ ਸੁਲਤਾਨਪੁਰ ਲੋਧੀ 'ਤੇ ਕੇਂਦਰਿਤ ਕੀਤਾ ਹੋਇਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਨੂੰ ਦਰਸਾਉਣ ਲਈ ਇਕ ਅਨੋਖਾ ਉਪਰਾਲਾ ਕੀਤਾ ਗਿਆ ਹੈ। 

PunjabKesari
ਬੀਤੀ ਸ਼ਾਮ 'ਜਗ ਬਾਣੀ' ਦੇ ਇਕ ਪ੍ਰਤੀਨਿਧੀ ਨੇ ਦੇਖਿਆ ਕਿ ਡੀ. ਸੀ. ਸਾਹਿਬ ਦੇ ਆਦੇਸ਼ਾਂ ਅਨੁਸਾਰ ਸੁਲਤਾਨਪੁਰ ਲੋਧੀ ਦੀਆਂ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਰੋਡ ਦੀਆਂ ਦੀਵਾਰਾਂ 'ਤੇ ਅਤੀ ਸੁੰਦਰ ਅਤੇ ਵਿਲੱਖਣ ਚਿੱਤਰਕਾਰੀ ਕਰਦਿਆਂ ਹੋਇਆ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨਾਲ ਸੰਬੰਧਤ ਚਿੱਤਰ ਬਣਾ ਕੇ ਪੁਰਾਤਨ ਇਤਿਹਾਸ ਦਰਸਾਉਣ ਦਾ ਉਪਰਾਲਾ ਵੀ ਸ਼ੁਰੂ ਕੀਤਾ ਗਿਆ ਹੈ। ਪੀ. ਡਬਲਿਊ. ਡੀ. ਦਫਤਰ ਦੀ ਦੀਵਾਰ ਨਾਲ ਬਣਾਏ ਗਏ ਚਿੱਤਰਾਂ ਨੂੰ ਹੋਰ ਸ਼ਾਨਦਾਰ ਬਣਾਉਣ ਲਈ ਜ਼ਮੀਨ ਤੋਂ ਵਿਸ਼ੇਸ਼ ਲਾਈਟਿੰਗ ਵੀ ਕੀਤੀ ਗਈ ਹੈ, ਜਿਸ ਨੂੰ ਦੇਖਣ ਲਈ ਵੱਡੀ ਗਿਣਤੀ 'ਚ ਸ਼ਰਧਾਲੂ ਪਹੁੰਚ ਰਹੇ ਹਨ।

PunjabKesari

ਮੌਕੇ 'ਤੇ ਚਿੱਤਰਕਾਰੀ ਕਰ ਰਹੇ ਇਕ ਮਾਹਿਰ ਚਿੱਤਰਕਾਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ਅਨੁਸਾਰ ਫਿਲਹਾਲ ਇਹ ਡੈਮੋ ਲਈ ਜਾ ਰਹੀ ਹੈ ਅਤੇ ਉਸ ਤੋਂ ਬਾਅਦ ਇਹ ਕੰਮ ਪਾਸ ਹੋ ਗਿਆ ਤਾਂ ਪੂਰੇ ਸ਼ਹਿਰ ਨੂੰ ਗੁਰੂ ਸਾਹਿਬ ਦੇ ਰੰਗ 'ਚ ਰੰਗਿਆ ਜਾਵੇਗਾ, ਜਿਸ ਦੇ ਰਾਹੀਂ ਗੁਰੂ ਪਾਤਸ਼ਾਹ ਨਾਲ ਸੰਬੰਧਤ ਇਤਿਹਾਸ ਨੂੰ ਦਰਸਾਇਆ ਜਾਵੇਗਾ।

PunjabKesari


shivani attri

Content Editor

Related News