ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸ਼ਰਧਾਲੂ : ‘ਢਾਡੀ ਅਬਦੁੱਲਾ ਤੇ ਨੱਥਾ’

Sunday, May 24, 2020 - 12:09 PM (IST)

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸ਼ਰਧਾਲੂ : ‘ਢਾਡੀ ਅਬਦੁੱਲਾ ਤੇ ਨੱਥਾ’

ਅਲੀ ਰਾਜਪੁਰਾ
94176-79302

ਅਬਦੁੱਲਾ ਆਪਣੇ ਭਰਾ ਨੱਥੇ ਨਾਲ ਸੂਰਮਿਆਂ ਦੀਆਂ ਵਾਰਾਂ ਗਾ ਕੇ ਫੌਜਾਂ ਵਿਚ ਜੋਸ਼ ਭਰਦਾ ਸੀ। ਇਸੇ ਤਰ੍ਹਾਂ ਬਸੰਤ ਪੰਚਮੀ ਦੇ ਦਿਹਾੜੇ ਮੌਕੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਹੁਕਮ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ 22 ਵਾਰਾਂ ਦੀਆਂ ਧੁਨਾਂ ਅਤੇ ਹੋਰ ਵੀ ਬਹੁਤ ਸਾਰੀਆਂ ਬੀਰ ਰਸ ਵਾਰਾਂ ਗਾਉਣੀਆਂ ਆਰੰਭੀਆਂ ਸਨ। ਦੱਸਦੇ ਹਨ ਕਿ ਇਨ੍ਹਾਂ ਦਾ ਲਗਭਗ ਦੋ ਮਹੀਨਿਆਂ ਵਿਚ ਗਾਇਨ ਮੁੱਕਿਆ। ਦੋਵੇਂ ਭਰਾਵਾਂ ਨੇ ਗੁਰੂ ਸਾਹਿਬ ਵੱਲੋਂ ਲੜੀਆਂ 4 ਲੜਾਈਆਂ ਵਿਚ ਪੂਰਾ ਸਾਥ ਦਿੱਤਾ। ਇਹ ਆਪ ਵੀ ਮੈਦਾਨ-ਏ-ਜੰਗ ਵਿਚ ਉਤਰਦੇ ਅਤੇ ਜੰਗ ਮੁੱਕਣ ਉਪਰੰਤ ਸੂਰਮਿਆਂ ਨੂੰ ਜੋਸ਼ੀਲੀਆਂ ਵਾਰਾਂ ਸੁਣਾ ਕੇ ਖ਼ੁਸ਼ ਕਰਦੇ। ਇਹ ਮੀਰ ਆਲਮ ਘਰਾਣੇ ਨਾਲ ਸਬੰਧ ਰੱਖਦੇ ਸਨ। ਵੇਲੇ ਦੀ ਸਰਕਾਰ ਵੇਲੇ ਤਾਂ ਸਦਾ ਬੇ-ਖੌਫ਼ ਰਹੇ ਤੇ ਦਲੇਰੀ ਨਾਲ ਗੁਰੂ ਸਾਹਿਬ ਦਾ ਸਾਥ ਦਿੱਤਾ।

ਗੁਰਬਿਲਾਸ ਛੇਵੀਂ ਪਾਤਸ਼ਾਹੀ ਦੇ ਅੱਠਵੇਂ ਅਧਿਆਏ ਵਿਚ ਵੀ ਇਨ੍ਹਾਂ ਬਾਰੇ ਉੱਕਰਿਆ ਮਿਲਦਾ ਹੈ। ਜਿਵੇਂ:

ਸਾਹਿਬ ਬੱਢੇ ਅਸ ਕਰਾਂ, ਸੁਨੋ ਪ੍ਰਭ ਸੁਖ ਪਾਇ।
ਸ਼ੂਤਰੀ ਔਰ ਨਿਸਾਨ ਕੋ ਢਾਡੀ ਲੇਹੁ ਮੰਗਾਇ।
ਢਾਡੀ ਲੇਹੁ ਮੰਗਾਇ ਰਹੈ ਸੁਰ ਸਿੰਘ ਗੁਰ ਸਦਨਾ।
ਅਬਦੁੱਲ ਤਾ ਕਾ ਨਾਮ, ਰਹੈ ਮਨ ਮੋਹ ਸੋ ਮਦਨਾ।
ਬੁੱਢੇ ਬਚ ਸੁਨ ਸਿੱਖ ਪਠਯੋ, ਗੁਰੂ ਪ੍ਰਭ ਸੁਖ ਪਾਇ।
ਸ਼ੁਤਰੀ ਨਿਸ਼ਾਨ ਮੰਗਾਇਉ, ਅਬਦੁਲ ਮੰਗਾਇ।। 30 ।।

  

ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸ਼ਰਧਾਲੂ - ‘ਕੱਟੂ ਸ਼ਾਹ’

ਕੱਟੂ ਸ਼ਾਹ ਮੋਢੀ ਸਿੱਖਾਂ ਵਿੱਚੋਂ ਇੱਕ ਗਿਣਿਆ ਜਾਂਦਾ ਹੈ। ਇਸ ਪਾਸੋਂ ਵਿਦਾਇਗੀ ਲੇਣ ਉਪਰੰਤ ਹੀ ਸ੍ਰੀ ਗੁਰੂ ਹਰਿਗੋਬਿੰਦ ਸਿੰਘ ਜੀ ਸ੍ਰੀਨਗਰ ਨੂੰ ਗਏ ਸਨ। ਕੱਟੂ ਸ਼ਾਹ ਨੂੰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਕਸ਼ਮੀਰ ਇਲਾਕੇ ਦੇ ਆਦਰਸ਼ਾਂ ਨੂੰ ਪ੍ਰਚਾਰਨ ਵਾਸਤੇ ਨਿਯੁਕਤ ਕੀਤਾ ਸੀ। ਇਹ ਆਪ ਸ੍ਰੀ ਗੁਰੂ ਹਰਿਗੋਬਿੰਦ ਸਿੰਘ ਜੀ ਦਾ ਸ਼ਰਧਾਲੂ ਸੀ, ਜੋ ਕਿ ਕਸ਼ਮੀਰੀ ਮੁਸਲਮਾਨ ਸੀ। ਇਹ ਜ਼ਿਆਦਾ ਸੂਫ਼ੀਆਂ ਤੇ ਸੰਤਾਂ ਦੀ ਸੰਗਤ ਕਰਦਾ ਸੀ। ਜਦੋਂ ਗੁਰੂ ਸਾਹਿਬ ਜੀ ਨੇ ਇਸ ਕੋਲ਼ ਠਹਿਰ ਕੀਤੀ ਸੀ ਤਾਂ ਇਸ ਨੇ ਗੁਰੂ ਜੀ ਦੀ ਤਨੋਂ-ਮਨੋਂ ਪੂਰੀ ਸੇਵਾ ਕੀਤੀ ਸੀ। ਉਂਝ ਇਸ ਦਾ ਮੇਲ 1621 ਦੇ ਕਰੀਬ ਹੋਇਆ ਮਿਲਦਾ ਹੈ।

ਕਾਫ਼ੀ ਮਸ਼ਹੂਰ ਹੈ ਕਿ ਇਕ ਵਾਰ ਸਿੱਖ ਗੁਰੂ ਜੀ ਲਈ ਸ਼ਹਿਦ ਲੈ ਕੇ ਹਾਜ਼ਰ ਹੋਇਆ। ਕੱਟੂ ਸ਼ਾਹ ਨੇ ਉਸ ਪਾਸੋਂ ਸ਼ਹਿਦ ਮੰਗਿਆ ਤਾਂ ਉਸ ਨੇ ਕਿਹਾ, “ ਕਿ ਜਿੰਨਾ ਸਮਾਂ ਉਹ ਗੁਰੂ ਜੀ ਨੂੰ ਭੇਟਾ ਨਹੀਂ ਕਰ ਦਿੰਦਾ ਓਨਾ ਸਮਾਂ ਉਹ ਸ਼ਹਿਦ ਨਹੀਂ ਦੇਵੇਗਾ। ਉਹ ਫਲਾਂ ਨੂੰ ਜੂਠੇ ਨਹੀਂ ਕਰਨਾ ਚਾਹੁੰਦਾ। ” ਜਦੋਂ ਉਸ ਸਿੱਖ ਨੇ ਸ਼ਹਿਦ ਵਾਲਾ ਬਰਤਨ ਗੁਰੂ ਸਾਹਿਬ ਜੀ ਨੂੰ ਭੇਂਟ ਕੀਤਾ ਤਾਂ ਉਨ੍ਹਾਂ ’ਚੋਂ ਬਦਬੂ ਆ ਰਹੀ ਸੀ। ਗੁਰੂ ਜੀ ਨੇ ਸ਼ਹਿਦ ਨੂੰ ਦੇਖਦਿਆਂ ਕਿਹਾ ਕਿ, “ ਜਦੋਂ ਮੈਂ ਤੇਰੇ ਤੋਂ ਮੰਗਿਆ ਸੀ ਉਦੋਂ ਤਾਂ ਤੂੰ ਦਿੱਤਾ ਨਹੀਂ ਹੁਣ ਕਿਸ ਲਈ ਲੈ ਕੇ ਆਇਆ ਐਂ…।” ਤਾਂ ਸਿੱਖ ਬੋਲਿਆ, “ ਗੁਰੂ ਜੀ ਆਪ ਜੀ ਨੇ ਮੇਰੇ ਪਾਸੋਂ ਸ਼ਹਿਦ ਕਦੋਂ ਮੰਗਿਆ ਸੀ….?” ਗੁਰੂ ਜੀ ਬੋਲੇ,´ “ ਕੱਟੂ ਸ਼ਾਹ ਜੋ ਮੰਗ ਰਿਹਾ ਸੀ ਉਹ ਮੈਂ ਹੀ ਮੰਗ ਰਿਹਾ ਸੀ। ਗ਼ਰੀਬ, ਵਿਚ ਹੀ ਪ੍ਰਮਾਤਮਾ ਹੁੰਦਾ ਹੈ।” ਸਿੱਖ ਸੇਵਕ ਬਹੁਤ ਸ਼ਰਮਿੰਦਾ ਹੋਇਆ ਤੇ ਗੁਰੂ ਜੀ ਨੇ ਇਸ ਸੇਵਕ ਨੂੰ ਕੱਟੂ ਸ਼ਾਹ ਪਾਸੋਂ ਮਾਫ਼ੀ ਮੰਗਣ ਲਈ ਕਿਹਾ।


ਸੂਫ਼ੀ ਫ਼ਕੀਰ ਸਾਈਂ ਮੀਆਂ ਮੀਰ ਜੀ ਦਾ ਪਲੇਠਾ ਚੇਲਾ – ਮੀਰਾ ਸ਼ਾਹ

ਮੀਰਾ ਸ਼ਾਹ ਸੂਫ਼ੀ ਫ਼ਕੀਰ ਸਾਈਂ ਮੀਆਂ ਮੀਰ ਜੀ ਦਾ ਪਲੇਠਾ ਚੇਲਾ ਸੀ। ਉਸਦਾ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਹਰਿਗੋਬਿੰਦ ਜੀ ਮਹਾਰਾਜ ਨਾਲ ਬਹੁਤ ਸਨੇਹ ਸੀ। ਉੱਥੋਂ ਹੀ ਮੀਰਾ ਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਸ਼ਰਧਾਲੂ ਬਣਿਆ। ਮੀਰਾ ਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੂੰ ਅਨੰਦਪੁਰ ਸਾਹਿਬ ਵੀ ਮਿਲਣ ਆਇਆ ਸੀ।


author

rajwinder kaur

Content Editor

Related News