ਸ੍ਰੀ ਦਰਬਾਰ ਸਾਹਿਬ ਦੀ ਘਟਨਾ ’ਤੇ ਬੋਲੇ SGPC ਪ੍ਰਧਾਨ, 'ਮੇਰੇ ਮੁਤਾਬਕ ਇਹ ਸਾਜ਼ਿਸ਼ ਤੇ ਸਿਆਸੀ ਪੱਤਾ ਖੇਡਿਆ ਗਿਆ'

Monday, Dec 20, 2021 - 11:14 AM (IST)

ਸ੍ਰੀ ਦਰਬਾਰ ਸਾਹਿਬ ਦੀ ਘਟਨਾ ’ਤੇ ਬੋਲੇ SGPC ਪ੍ਰਧਾਨ, 'ਮੇਰੇ ਮੁਤਾਬਕ ਇਹ ਸਾਜ਼ਿਸ਼ ਤੇ ਸਿਆਸੀ ਪੱਤਾ ਖੇਡਿਆ ਗਿਆ'

ਅੰਮ੍ਰਿਤਸਰ (ਵੈੱਬ ਡੈਸਕ) - ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਘਟਨਾ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ‘ਜਗ ਬਾਣੀ’ ਦੇ ਪੱਤਰਕਾਰ ਸੁਮਿਤ ਖੰਨਾ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ। ਇਸ ਦੌਰਾਨ ਪ੍ਰਧਾਨ ਵੱਲੋਂ ਇਸ ਘਟਨਾ ਨੂੰ ਸਾਜਿਸ਼ ਕਰਾਰ ਦਿੰਦਿਆਂ ਖ਼ਦਸ਼ਾ ਪ੍ਰਗਟਾਇਆ ਗਿਆ ਕਿ ਸਿਆਸੀ ਲਾਭ ਲੈਣ ਲਈ ਕਿਸੇ ਨੇ ਇਹ ਰਾਜਸੀ ਪੱਤਾ ਖੇਡਿਆ ਹੈ। ਹਾਲਾਂਕਿ ਉਹ ਕਿਸੇ ਵੀ ਪਾਰਟੀ ਦਾ ਨਾਂ ਲੈਣ ਤੋਂ ਗੁਰੇਜ਼ ਕਰਦੇ ਹੋਏ ਨਜ਼ਰ ਆਏ ਪਰ ਨਾਲ ਹੀ ਇਹ ਗੱਲ ਹੀ ਕਹਿ ਦਿੱਤੀ ਸਾਡੀ ਤਾਂ ਪੰਜਾਬ ’ਚ ਕਾਂਗਰਸ ਵੀ ਦੁਸ਼ਮਣ ਹੈ ਅਤੇ ਕੇਂਦਰ ਦੀ ਸਰਕਾਰ ਵੀ ਦੁਸ਼ਮਣ ਹੀ ਹੈ। ਇਸ ਸੰਬੰਧੀ ਉਨ੍ਹਾਂ ਨੇ ਹੋਰ ਵੀ ਕਈ ਸਵਾਲਾਂ ਦੇ ਜਵਾਬ ਦਿੱਤੇ ਜੋ ਹੇਠ ਲਿਖੇ ਅਨੁਸਾਰ ਹਨ।

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ: ਸ੍ਰੀ ਹਰਿਮੰਦਰ ਸਾਹਿਬ ਤੋਂ ਬਾਅਦ ਕਪੂਰਥਲਾ ਦੇ ਗੁਰਦੁਆਰਾ ਸਾਹਿਬ ’ਚ ਕੀਤੀ ਗਈ ਬੇਅਦਬੀ ਦੀ ਕੋਸ਼ਿਸ਼

ਸ੍ਰੀ ਹਰਿਮੰਦਰ ਸਾਹਿਬ ’ਚ ਹੋਈ ਘਟਨਾ ਬਾਰੇ ਕੀ ਕਹੋਗੇ।
ਮੇਰੇ ਮੁਤਾਬਕ ਇਹ ਸਾਜਿਸ਼ ਹੈ। ਅਸੀਂ ਸੀ.ਸੀ.ਟੀ.ਵੀ. ਫੁਟੇਜ ਖੰਗਾਲੀ ਹੈ ਜਿਸ ’ਚੋਂ ਪਤਾ ਲੱਗਿਆ ਹੈ ਕਿ ਬੇਅਦਬੀ ਕਰਨ ਵਾਲਾ ਵਿਅਕਤੀ ਸਵੇਰੇ ਕਰੀਬ ਪੌਣੇ ਬਾਰਾ ਵਜੇ ਦਰਬਾਰ ਸਾਹਿਬ ਅੰਦਰ ਦਾਖਲ ਹੋ ਗਿਆ ਸੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਕੋਲ ਘੁੰਮ ਰਿਹਾ ਸੀ। ਦਰਬਾਰ ਸਾਹਿਬ ਦੇ ਅੰਦਰ ਉਹ ਸ਼ਾਮ ਨੂੰ ਕਰੀਬ 5 ਵਜੇ ਘਟਨਾ ਨੂੰ ਅੰਜ਼ਾਮ ਦਿੰਦਾ ਹੈ। ਇਸ ਤੋਂ ਸਾਫ਼ ਹੈ ਕਿ ਉਹ ਪੂਰਾ ਦਿਨ ਸਾਜਿਸ਼ ਹੀ ਘੜ੍ਹਦਾ ਰਿਹਾ ਹੈ। ਮੇਰੇ ਮੁਤਾਬਕ ਉਹ ਯੋਜਨਾ ਤਹਿਤ ਆਇਆ ਸੀ, ਕਿਉਂਕਿ ਜੇਕਰ ਕੋਈ ਮਾਨਿਸਕ ਪੀੜਤ ਹੁੰਦਾ ਤਾਂ ਉਹ ਇੰਨੀਂ ਦੇਰ ਤੱਕ ਅੰਦਰ ਮੌਜੂਦ ਨਾ ਰਹਿੰਦਾ। ਉਕਤ ਵਿਅਕਤੀ ਨੇ ਸੋਚੀ-ਸਮਝੀ ਸਾਜਿਸ਼ ਤਹਿਤ ਸ਼ਾਮ ਦਾ ਸਮਾਂ ਚੁਣਿਆ, ਕਿਉਂਕਿ ਉਸ ਵੇਲੇ ਸ਼ਾਂਤੀ ਦਾ ਸਮਾਂ ਹੁੰਦਾ ਹੈ ਅਤੇ ਗੁਰਬਾਣੀ ਸਰਵਨ ਹੋ ਰਹੀ ਹੁੰਦੀ ਹੈ। ਇਹ ਕੋਈ ਆਮ ਗੱਲ ਨਹੀਂ ਹੈ, ਕਿਉਂਕਿ ਜਿਸ ਥਾਂ ’ਤੇ ਉਸ ਨੇ ਜਾਣ ਦੀ ਜ਼ੁਅਰਤ ਕੀਤੀ, ਉਥੇ ਸਿਰਫ਼ ਉਹ ਲੋਕ ਹੀ ਜਾ ਸਕਦੇ ਹਨ, ਜਿੰਨ੍ਹਾਂ ਨੂੰ ਮਨਜ਼ੂਰੀ ਹੁੰਦੀ ਹੈ। ਉਸ ਨੇ ਪਲਾਨਿੰਗ ਤਹਿਤ ਸ਼ਨੀਵਾਰ ਦਾ ਸਮਾਂ ਚੁਣਿਆ ਹੈ, ਕਿਉਂਕਿ ਉਸ ਦਿਨ ਸੰਗਤ ਜ਼ਿਆਦਾ ਹੁੰਦੀ ਹੈ। ਮੈਂ ਸਮਝਦਾ ਹਾਂ ਕਿ ਸਾਰਾ ਕੁਝ ਗੁਰੂ ਰਾਮ ਦਾਸ ਪਾਤਸ਼ਾਹ ਨੇ ਖੁਦ ਸੰਭਾਲਿਆ ਹੈ, ਕਿਉਂਕਿ ਜੇਕਰ ਕੋਈ ਵੱਡੀ ਘਟਨਾ ਹੋ ਜਾਂਦੀ ਤਾਂ ਅੱਜ ਪੂਰੀ ਪ੍ਰਬੰਧਕੀ ਕਮੇਟੀ ਨੇ ਸਵਾਲਾਂ ਦੇ ਘੇਰੇ ’ਚ ਹੋਣਾ ਸੀ। ਸਿੱਖ ਕਦੇ ਵੀ ਇਸ ਤਰ੍ਹਾਂ ਦੀ ਘਿਨੌਣੀ ਹਰਕਤ ਨੂੰ ਬਰਦਾਸ਼ਤ ਨਹੀਂ ਕਰਨਗੇ। ਇਸ ਦੀ ਮੁਆਫ਼ੀ ਲਈ ਅਸੀਂ ਬਕਾਇਦਾ ਅਖੰਡ ਪਾਠ ਸਾਹਿਬ ਵੀ ਆਰੰਭ ਕੀਤੇ ਹਨ।

ਪੜ੍ਹੋ ਇਹ ਵੀ ਖ਼ਬਰ - ਬਠਿੰਡਾ: ਸਾਗ ਖਾਣ ਨਾਲ ਮਾਂ-ਪਿਓ ਦੀ ਮੌਤ, ਵੈਂਟੀਲੈਂਟਰ 'ਤੇ ਪੁੱਤ ਲੜ ਰਿਹਾ ਜ਼ਿੰਦਗੀ ਦੀ ਲੜਾਈ

ਸਰਕਾਰ ਤੋਂ ਤੁਹਾਨੂੰ ਕੀ ਉਮੀਦ ਹੈ?
ਦੇਖੋ ਇਸ ਸਾਜਿਸ਼ ਤੋਂ ਪਰਦਾ ਤਾਂ ਹੁਣ ਸਰਕਾਰ ਦੀ ਚੁੱਕ ਸਕਦੀ ਹੈ, ਕਿਉਂਕਿ ਹੁਣ ਤਾਂ ਦੋ ਘਟਨਾਵਾਂ ਹੋ ਗਈਆਂ ਹਨ। ਅਸੀਂ ਕਪੂਰਥਲਾ ਵਿਖੇ ਵੀ ਆਪਣੀ ਟੀਮ ਭੇਜੀ ਹੈ। ਲੋਕਾਂ ਦਾ ਗੁੱਸਾ ਉਥੇ ਵੀ ਕਾਬੂ ਨਹੀਂ ਹੋ ਸਕਿਆ। ਮੈਂ ਫਿਰ ਕਹਿੰਦਾ ਹਾਂ ਕਿ ਇਹ ਸਰਾ-ਸਰ ਸਾਜਿਸ਼ ਹੈ, ਕਿਉਂਕਿ ਕਿਸੇ ਹੋਰ ਪਾਸੇ ਇਹ ਲੋਕ ਕਿਉਂ ਨਹੀਂ ਜਾ ਰਹੇ ਅਤੇ ਇਨ੍ਹਾਂ ਦਾ ਨਿਸ਼ਾਨਾ ਸਿਰਫ਼ ਸਿੱਖਾਂ ਦੇ ਧਾਰਮਿਕ ਅਸਥਾਨ ਹੀ ਕਿਉਂ ਹਨ।

ਤੁਹਾਡੇ ਮੁਤਾਬਕ ਸਿਰਫ਼ ਸਿੱਖ ਧਰਮ ਨੂੰ ਹੀ ਟਾਰਗੇਟ ਕਿਉਂ ਕੀਤਾ ਜਾ ਰਿਹਾ ਹੈ?
ਚੁਣੌਤੀ ਹਮੇਸ਼ਾ ਉਸੇ ਨੂੰ ਹੀ ਹੁੰਦੀ ਹੈ, ਜੋ ਵੱਡਾ ਹੋਵੇ। ਪੰਜਾਬ ਗੁਰੂਆਂ ਦੇ ਨਾਂ ’ਤੇ ਵੱਸਦਾ ਹੈ ਅਤੇ ਇਹ ਸਿੱਖੀ ਵੀ ਗੁਰੂਆਂ ਨੇ ਬਖ਼ਸ਼ੀ ਹੈ। ਦੁਨੀਆ ਦੇ ਹਰ ਖੀਤੇ ’ਚ ਸਿੱਖਾਂ ਨੇ ਆਪਣੇ ਝੰਡੇ ਬੁੰਲਦ ਕੀਤੇ ਹਨ। ਬੇਸ਼ੱਕ ਸਿੱਖ ਘੱਟ ਗਿਣਤੀ ਹਨ ਪਰ ਇਨ੍ਹਾਂ ਦੀ ਤਰੱਕੀ ਹੀ ਦੂਜਿਆਂ ਦੀ ਦੁਸ਼ਮਣ ਬਣਦੀ ਹੈ।

ਪੜ੍ਹੋ ਇਹ ਵੀ ਖ਼ਬਰ - ਬਠਿੰਡਾ ਦੇ ਹੋਟਲ ’ਚ ਚੱਲ ਰਹੇ ਦੇਹ ਵਪਾਰ ਦਾ ਪਰਦਾਫਾਸ਼, ਲੁਧਿਆਣਾ ਦੇ 3 ਕਾਰੋਬਾਰੀ ਅਤੇ 1 ਕੁੜੀ ਗ੍ਰਿਫ਼ਤਾਰ

ਬੇਅਦਬੀ ਦੀਆਂ ਘਟਨਾਵਾਂ ਸਿਰਫ਼ ਪੰਜਾਬ ’ਚ ਹੀ ਕਿਉਂ ਹੋ ਰਹੀਆਂ ਹਨ? 
ਪੰਜਾਬ ਨਾਲ ਛੇੜਛਾੜ ਕਰਕੇ ਕੁਝ ਲੋਕਾਂ ਨੇ ਬਹੁਤ ਲੰਬਾ ਸਮਾਂ ਭਾਰਤ ’ਤੇ ਰਾਜ ਕੀਤਾ ਹੈ। ਮੈਨੂੰ ਹੁਣ ਖਦਸ਼ਾ ਹੈ ਕਿ ਅੰਦਰ ਖਾਤੇ ਕਿਤੇ ਇਹੀ ਇੱਛਾ ਨਾ ਹੋਵੇ। ਹਾਲਾਂਕਿ ਕਿ ਮੈਂ ਕਿਸੇ ਪਾਰਟੀ ਦਾ ਨਾਂ ਨਹੀਂ ਲੈਣਾ, ਕਿਉਂਕਿ ਪੰਜਾਬ ’ਚ ਕਾਂਗਰਸ ਹੈ ਅਤੇ ਉੱਪਰ ਕੇਂਦਰ ਦੀ ਸਰਕਾਰ ਹੈ। ਸਾਡੇ ਲਈ ਤਾਂ ਦੋਵੇਂ ਹੀ ਦੁਸ਼ਮਣ ਬਣੇ ਬੈਠੇ ਹਨ। ਬੇਸ਼ੱਕ ਕੋਈ ਸਾਡੀ ਜਾਤੀ ਦੁਸ਼ਮਣੀ ਨਹੀਂ ਹੈ ਪਰ ਸਿਆਸੀ ਮਤਭੇਦ ਜ਼ਰੂਰ ਹੈ। ਤੀਜੀ ਪਾਰਟੀ ਜੋ ਨਵੀਂ ਪੈਦਾ ਹੋ ਗਈ ਹੈ, ਜਿਹੜੀ ਕਿਸੇ ਸਮੇਂ ਗੁਟਕਾ ਸਾਹਿਬ ਦੀਆਂ ਸੁੰਹਾਂ ਖਾਦੇ ਸਨ। ਚੌਥੀ ਪਾਰਟੀ ਟੋਪੀ ਵਾਲਿਆਂ ਦੀ ਆ ਗਈ ਹੈ। ਸੋ ਇਹ ਤਾਂ ਹੁਣ ਸਰਕਾਰ ਜਾਂ ਪੁਲਸ ਹੀ ਸਾਜਿਸ਼ ਤੋਂ ਪਰਦਾ ਚੁੱਕ ਸਕਦੀ ਹੈ। ਮੇਰੇ ਮੁਤਾਬਕ ਇਹ ਸਿਆਸੀ ਪੱਤਾ ਹੀ ਖੇਡਿਆ ਗਿਆ ਹੈ, ਕਿਉਂਕਿ ਉਨ੍ਹਾਂ ਨੂੰ ਇਹ ਸਿੱਖ ਪੱਤਾ ਫਬਦਾ ਬਹੁਤ ਹੈ। ਜਿਹੜੇ ਇਹ ਪੱਤਾ ਖੇਡਦੇ ਹਨ ਉਨ੍ਹਾਂ ਨੂੰ ਲੱਗਦਾ ਹੈ ਕਿ ਸ਼ਾਇਦ ਇਸ ਨਾਲ ਅਸੀਂ ਵਧੇਰੇ ਕਾਮਯਾਬ ਹੋਜਾਵੇਗਾ।

ਪੁਲਸ ਦਾ ਕਹਿਣਾ ਹੈ ਕਿ ਦੋਸ਼ੀ ਦੀ ਪਛਾਣ ਨਹੀਂ ਹੋ ਰਹੀ ਹੈ। ਕੀ ਕਹੋਗੇ?
ਦੇਖੋ ਪਛਾਣ ਹਰ ਚੀਜ਼ ਦੀ ਹੋ ਜਾਂਦੀ ਹੈ। ਮੈਂ ਪੰਜਾਬ ਪੁਲਸ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ, ਇਹ ਤਾਂ ਮੁਰਦਿਆਂ ’ਚੋਂ ਵੀ ਜਾਨ ਕੱਢ ਲਿਆਉਂਦੀ ਹੈ। ਅੱਜ ਸਾਇੰਸ ਦਾ ਯੁੱਗ ਹੈ। ਆਧਾਰ ਕਾਰਡ ਰਾਹੀਂ ਫਿੰਗਰ ਪ੍ਰਿੰਟ ਨਿਕਲ ਆਉਂਦੇ ਹਨ। ਜਾਂਚ ਕਰਨੀ ਹੋਵੇ ਤਾਂ ਡੀ.ਐੱਨ.ਏ. ਸਿਸਟਮ ਵੀ ਹੈ। ਸਾਨੂੰ ਉਮੀਦ ਵੀ ਹੈ ਕਿ ਸਰਕਾਰ ਜ਼ਰੂਰ ਸੱਚ ਲੱਭੇਗੀ, ਅਸੀਂ ਆਪਣੇ ਪ੍ਰਬੰਧ ਮੁਤਾਬਕ ਸਰਕਾਰ ਨੂੰ ਪੂਰਾ ਸਹਿਯੋਗ ਦੇਵਾਂਗੇ।

ਪੜ੍ਹੋ ਇਹ ਵੀ ਖ਼ਬਰ - ਸ੍ਰੀ ਦਰਬਾਰ ਸਾਹਿਬ ਵਿਖੇ ਵਾਪਰੀ ਬੇਅਦਬੀ ਦੀ ਘਟਨਾ: ਸੂਬੇ ’ਚ ਹਾਈ ਅਲਰਟ ਜਾਰੀ, ਗ੍ਰਹਿ ਮੰਤਰੀ ਨੇ ਮੰਗੀ ਰਿਪੋਰਟ 

ਸਿਆਸਤਦਾਨਾਂ ਦੇ ਬਿਆਨਾਂ ਨੂੰ ਕਿਵੇਂ ਦੇਖਦੇ ਹੋ?
ਸਾਡੀ ਸਿੱਖ ਸਿਆਸਤ ਅਤੇ ਰਾਜਨੀਤੀ ਇਕੱਠੀ ਹੀ ਹੈ। ਇਕ ਮਗਰਮੱਛ ਦੇ ਹੰਝੂ ਹਨ ਅਤੇ ਇਕ ਸੱਚ ’ਤੇ ਖੜ੍ਹੇ ਰਹਿਣਾ ਹੈ। ਸਾਡੀ ਇੱਛਾ ਹੈ ਕਿ ਸੱਚ ਪ੍ਰਗਟ ਹੋਵੇ। ਕਾਂਗਰਸ ਨੂੰ ਇਹੀ ਅਪੀਲ ਹੈ ਕਿ ਗੰਭੀਰਤਾ ਨਾਲ ਇਸ ਦੀ ਜਾਂਚ ਹੋਵੇ ਤਾਂ ਜੋਂ ਇਸ ਦੀਆਂ ਜੜ੍ਹਾਂ ਤੱਕ ਪਹੁੰਚਿਆ ਜਾ ਸਕੇ । ਹਾਲਾਂਕਿ ਇਹ ਵੀ ਸੱਚ ਹੈ ਕਿ ਜਿੰਨੀਂਆਂ ਵੀ ਜਾਂਚਾਂ ਹੁੰਦੀਆਂ ਹਨ ਲਗਭਗ ਸਮਾਂ ਲੰਘਾ ਕੇ ਹੁੰਦੀਆਂ ਹਨ ਪਰ ਅਸੀਂ ਪੁਲਸ ਦਾ ਪੂਰਾ ਸਹਿਯੋਗ ਕਰਾਂਗੇ।


author

rajwinder kaur

Content Editor

Related News