ਸ੍ਰੀ ਦਰਬਾਰ ਸਾਹਿਬ ''ਤੇ ਕਰਫਿਊ ਦਾ ਅਸਰ, ਸ਼ਰਧਾਲੂਆਂ ਦੀ ਆਮਦ ਨਾਂ ਦੇ ਬਰਾਬਰ

03/24/2020 6:04:39 PM

ਅੰਮ੍ਰਿਤਸਰ (ਸੁਮਿਤ) : ਕੋਰੋਨਾ ਵਾਇਰਸ ਦੇ ਚੱਲਦਿਆਂ ਪੂਰੇ ਪੰਜਾਬ 'ਚ ਲੱਗੇ ਕਰਫਿਊ ਦਾ ਅਸਰ ਸ੍ਰੀ ਦਰਬਾਰ ਸਾਹਿਬ 'ਚ ਵੀ ਦੇਖਣ ਨੂੰ ਮਿਲਿਆ। ਇੱਥੇ ਅੱਜ ਮੱਸਿਆ ਵਾਲੇ ਦਿਨ ਸ਼ਰਧਾਲੂਆਂ ਦੀ ਗਿਣਤੀ ਨਾ ਦੇ ਬਰਾਬਰ ਹੀ ਸੀ। ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਤੋਂ ਲੈ ਕੇ ਜਾਣ ਦੇ ਰਸਤੇ ਖਾਲੀ ਦਿਖਾਈ ਦਿੱਤੇ ਅਤੇ ਮੁੱਖ ਦੁਆਰ 'ਤੇ ਵੀ ਸੰਗਤਾਂ ਨਾ ਦੇ ਬਰਾਬਰ ਹੀ ਦਿਖਾਈ ਦਿੱਤੀਆਂ। ਕਰਫਿਊ ਲੱਗਿਆ ਹੋਣ ਕਾਰਨ ਸੰਗਤਾਂ ਦਰਸ਼ਨ-ਦੀਦਾਰ ਕਰਨ ਨਹੀਂ ਪੁੱਜ ਰਹੀਆਂ ਹਨ। 

ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਨੇ ਘੇਰਿਆ ਪੰਜਾਬ, ਇਕੋ ਦਿਨ 'ਚ 6 ਮਾਮਲੇ ਪਾਜ਼ੇਟਿਵ

ਚੁੱਪ-ਚੁਪੀਤੇ ਸ੍ਰੀ ਦਰਬਾਰ ਸਾਹਿਬ ਆ ਰਹੇ ਸੀ NRI
ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਬੈਂਗਕਾਕ ਥਾਈਲੈਂਡ ਤੋਂ ਆਇਆ ਅਵਤਾਰ ਸਿੰਘ ਨਾਮ ਦਾ ਵਿਅਕਤੀ ਕਰੋਨਾ ਦਾ ਸ਼ੱਕੀ ਪਾਇਆ ਗਿਆ ਸੀ, ਜੋ ਸ੍ਰੀ ਦਰਬਾਰ ਸਾਹਿਬ ਦੇ ਗੁਰੂ ਅਰਜਨ ਦੇਵ ਨਿਵਾਸ ਵਿਖੇ ਕਮਰਾ ਲੈਣ ਲਈ ਆਇਆ ਸੀ। ਬੀਤੇ ਦੋ ਤਿੰਨ ਦਿਨਾਂ ਤੋਂ ਦੇਖਿਆ ਜਾ ਰਿਹਾ ਹੈ ਕਿ ਰੋਜ਼ਾਨਾ ਕੋਈ ਨਾ ਕੋਈ ਵਿਅਕਤੀ ਸ੍ਰੀ ਦਰਬਾਰ ਸਾਹਿਬ ਵਿਖੇ ਛੁਪਦਾ-ਛੁਪਾਉਂਦਾ ਪਨਾਹ ਲੈਣ ਲਈ ਆ ਰਿਹਾ ਹੈ। ਗੁਰੂ ਅਰਜਨ ਦੇਵ ਨਿਵਾਸ ਦੇ ਬਾਹਰ ਬੈਠੀ ਡਾਕਟਰਾਂ ਦੀ ਟੀਮ ਨੇ ਉਸ ਦੀ ਥਰਮਲ ਸਕ੍ਰੀਨਿੰਗ ਕੀਤੀ ਸੀ।
ਇਹ ਵੀ ਪੜ੍ਹੋ : ਕੋਰੋਨਾ ਨੇ ਬੇਰੌਣਕ ਕੀਤੀਆਂ ਦੋਆਬਾ ਦੀਆਂ ਸੜਕਾਂ, ਤਸਵੀਰਾਂ 'ਚ ਦੇਖੋ ਹਾਲਤ


Babita

Content Editor

Related News