ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜਾ SGPC ਵੈੱਬਸਾਈਟ ਤੋਂ ਪੁਰਾਤਨ ਕਥਾ ਕੀਰਤਨ ਦੀਆਂ ਫਾਈਲਾਂ ਹਟਾਉਣ ਦਾ ਮਾਮਲਾ

Thursday, May 27, 2021 - 10:43 AM (IST)

ਅੰਮ੍ਰਿਤਸਰ (ਜ.ਬ) - ਸ਼੍ਰੋਮਣੀ ਕਮੇਟੀ ਦੀ ਅਧਿਕਾਰਤ ਵੈੱਬਸਾਈਟ ਤੋਂ ਪਹਿਲਾਂ ਉਪਲੱਬਧ ਸਮੱਗਰੀ ਹਟਾਉਣ ਦਾ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜ ਗਿਆ ਹੈ। ਫੈੱਡਰੇਸ਼ਨ ਆਗੂ ਪ੍ਰੋ. ਸਰਚਾਂਦ ਸਿੰਘ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਇਕ ਪੱਤਰ ਭੇਜਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ’ਤੇ ਵੈੱਬਸਾਈਟ ਤੋਂ ਪੁਰਾਤਨ ਤੇ ਨਵਾਂ ਰਸਭਿੰਨਾ ਕੀਰਤਨ, ਹੁਕਮਨਾਮਾ ਸਾਹਿਬ ਦੀਆਂ ਕਥਾਵਾਂ ਆਦਿ ਕੌਮੀ ਵਿਰਾਸਤ ਦਾ ਅਨਮੋਲ ਖਜ਼ਾਨਾ ਬੇਰਹਿਮੀ ਨਾਲ ਖੁਰਦ-ਬੁਰਦ ਕਰਨ ਦਾ ਦੋਸ਼ ਲਾਇਆ ਤੇ ਪੰਥਕ ਰਵਾਇਤਾਂ ਅਨੁਸਾਰ ਕਾਰਵਾਈ ਕਰਨ ਦੀ ਅਪੀਲ ਕੀਤੀ।

ਪੜ੍ਹੋ ਇਹ ਵੀ ਖਬਰ - Breaking: ਤਰਨਤਾਰਨ ’ਚ ਗੈਂਗਵਾਰ, 2 ਨੌਜਵਾਨਾਂ ਨੂੰ ਗੋਲੀਆਂ ਨਾਲ ਭੁਨ੍ਹਿਆ, ਇਕ ਹੋਰ ਦੀ ਹਾਲਤ ਗੰਭੀਰ (ਤਸਵੀਰਾਂ)

ਉਨ੍ਹਾਂ ਕਿਹਾ ਕਿ ਬੀਬੀ ਜਗੀਰ ਕੌਰ ਨੇ ਕੌਮੀ ਸਰਮਾਇਆ ਖੁਰਦ-ਬੁਰਦ ਕਰ ਕੇ ਪੰਥ ਨਾਲ ਵੱਡਾ ਧ੍ਰੋਹ ਕਮਾਇਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਗੁਰਮਤਿ ਪ੍ਰਚਾਰ ਦੇ ਨਾਲ ਗੁਰੂ ਸਾਹਿਬਾਨ ਵੱਲੋਂ ਪ੍ਰਥਾਈ ਗੁਰਮੁਖੀ ਨੂੰ ਉਤਸ਼ਾਹਿਤ ਕਰਨ ਦੀ ਥਾਂ ਗੁਰਮੁਖੀ (ਪੰਜਾਬੀ) ਨੂੰ ਤਲਾਂਜਲੀ ਦੇ ਕੇ ਅੰਗਰੇਜ਼ੀ ’ਚ ਤਬਦੀਲ ਕੀਤੀ ਗਈ ਨਵੀਂ ਵੈੱਬਸਾਈਟ ਸਿੱਖ ਕੌਮ ਤੇ ਮਹਾਨ ਸ਼ਹੀਦਾਂ ਦੀ ਧਾਰਮਿਕ ਸੰਸਥਾ ਦੀ ਪ੍ਰਤੀਨਿੱਧਤਾ ਦੀ ਥਾਂ ਫਿਲਮੀ ਅਦਾਕਾਰਾਂ ਦੀ ਪ੍ਰਮੋਸ਼ਨ, ਰਾਜਨੀਤਕ ਤੇ ਵਪਾਰਕ ਅਦਾਰੇ ਦੀ ਪ੍ਰਤੀਤ ਹੁੰਦੀ ਹੈ।

ਪੜ੍ਹੋ ਇਹ ਵੀ ਖਬਰ - 2 ਬੱਚਿਆਂ ਦੀ ਮਾਂ ਨਾਲ ਕਰਾਉਣਾ ਚਾਹੁੰਦਾ ਸੀ ਵਿਆਹ, ਇੰਝ ਕੀਤੀ ਆਪਣੀ ਜੀਵਨ ਲੀਲਾ ਖ਼ਤਮ

ਚਾਰ ਮਹੀਨੇ ਤੋਂ ਸ਼ੁਰੂ ਕੀਤੀ ਵੈੱਬਸਾਈਟ ’ਚ ਕਿਤੇ ਵੀ ਸਿੱਖ ਗੁਰੂ ਸਾਹਿਬਾਨ ਦੀ ਜੀਵਨੀ, ਵਿਚਾਰਧਾਰਾ, ਫਲਸਫਾਮ ਸਿੱਖ ਇਤਿਹਾਸ ਤੇ ਸਿੱਖੀ ਸਿਧਾਂਤਾਂ ਬਾਰੇ ਨਿੱਕੀ ਜਿੰਨੀ ਜਾਣਕਾਰੀ ਉਪਲੱਬਧ ਨਹੀਂ। ਬੇਸ਼ੱਕ ਪ੍ਰਮੁੱਖ ਪੰਨੇ ਦੇ ਪੈਰਾਂ ’ਚ ਫਲਾਇੰਗ ਜੱਟ ਤੇ ਹੋਲਰ ਫਿਲਮੀ ਹਸਤੀਆਂ ਦੇ ਸ੍ਰੀ ਦਰਬਾਰ ਸਾਹਿਬ ਦੌਰੇ ਨੂੰ ਜ਼ਰੂਰ ਸ਼ਿੰਗਾਰਿਆ ਗਿਆ ਹੈ। ਉਨ੍ਹਾਂ ਵੈੱਬਸਾਈਟ ਤੋਂ ਸਿੱਖ ਇਤਿਹਾਸ ਤੇ ਗੁਰਬਾਣੀ ਫਲਸਫ਼ਾ ਆਦਿ ਪੁਸਤਕਾਂ ਦੀਆਂ ਪੀ. ਡੀ. ਐੱਫ ਫਾਈਲਾਂ ਗਾਇਬ ਕਰਨ, ਸਿੰਘ ਸਾਹਿਬਾਨ, ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ, ਮੂਂਬਰਾਂ ਤੇ ਅਧਿਕਾਰੀਆਂ ਦੇ ਸੰਪਰਕ ਲਈ ਟੈਲੀਫੋਨ ਨੰਬਰਾਂ ਨੂੰ ਮਨਫ਼ੀ ਕਰ ਦਿੱਤੇ ਜਾਣ, ਦਸਮ ਗ੍ਰੰਥ, ਦਿਨ ਤਿਜ਼ੁਹਾਰਾਂ ਦਾ ਵੇਰਵਾ ਆਦਿ ਗੁੱਲ ਕਰ ਦਿੱਤੇ ਜਾਣ ’ਤੇ ਹੈਰਾਨੀ ਪ੍ਰਗਟਾਈ ਹੈ।

ਪੜ੍ਹੋ ਇਹ ਵੀ ਖ਼ਬਰ - ਗ੍ਰੰਥੀ ਦੀ ਘਿਨੌਣੀ ਕਰਤੂਤ, ਬੱਚੀ ਨਾਲ ਕਰ ਰਿਹਾ ਸੀ ਅਸ਼ਲੀਲ ਹਰਕਤਾਂ, ਖੰਭੇ ਨਾਲ ਬੰਨ ਚਾੜ੍ਹਿਆ ਕੁਟਾਪਾ (ਵੀਡੀਓ)


rajwinder kaur

Content Editor

Related News