ਸੁੱਚਾ ਸਿੰਘ ਲੰਗਾਹ ਦੇ ਬਿਰਧ ਮਾਤਾ-ਪਿਤਾ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਪੁੱਤ ਦੀ ਮਾਫ਼ੀ ਲਈ ਅਪੀਲ

04/28/2021 2:43:35 PM

ਅੰਮ੍ਰਿਤਸਰ : ਪਿਛਲੇ ਕਈ ਦਿਨਾਂ ਤੋਂ ਪੰਥ ’ਚ ਵਾਪਸੀ ਲਈ ਹੰਭਲਾ ਮਾਰ ਰਹੇ ਸੁੱਚਾ ਸਿੰਘ ਲੰਗਾਹ ਦੇ ਬਜ਼ੁਰਗ ਮਾਤਾ-ਪਿਤਾ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਪੱਤਰ ਲਿੱਖ ਕੇ ਉਨ੍ਹਾਂ ਦੇ ਪੁੱਤਰ ਸੁੱਚਾ ਸਿੰਘ ਲੰਗਾਹ ਨੂੰ ਮਾਫ਼ ਕਰਨ ਅਤੇ ਦੋਬਾਰਾ ਪੰਥ ਵਿਚ ਸ਼ਾਮਲ ਕਰਨ ਦੀ ਅਪੀਲ ਕੀਤੀ ਹੈ। ਲੰਗਾਹ ਦੇ ਮਾਤਾ-ਪਿਤਾ ਨੇ ਪੱਤਰ ਵਿਚ ਲਿਖਿਆ ਹੈ ਕਿ ਬਿਰਧ ਹੋਣ ਕਾਰਣ ਉਨ੍ਹਾਂ ਦੀ ਸਿਹਤ ਠੀਕ ਨਹੀਂ ਰਹਿੰਦੀ, ਜਿਸ ਕਾਰਣ ਉਨ੍ਹਾਂ ਦੇ ਸਾਹਾਂ ਦੀ ਡੋਰ ਕਦੇ ਵੀ ਟੁੱਟ ਸਕਦੀ ਹੈ। ਉਨ੍ਹਾਂ ਲਿਖਿਆ ਕਿ ਕਈ ਪੀੜ੍ਹੀਆਂ ਤੋਂ ਉਨ੍ਹਾਂ ਦਾ ਪਰਿਵਾਰ ਗੁਰੂ ਘਰ ਵਿਚ ਸ਼ਰਧਾ ਰੱਖਣ ਵਾਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਜ਼ਿੰਦਗੀ ਦੇ ਆਖਰੀ ਦੌਰ ਵਿਚ ਇਸ ਸੰਸਾਰ ਤੋਂ ਕੂਚ ਕਰਦੇ ਹੋਏ ਉਨ੍ਹਾਂ ਨੂੰ ਇਹ ਨਾ ਦੇਖਣਾ ਪਵੇ ਕਿ ਉਨ੍ਹਾਂ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਗੁਰੂ ਘਰ ਤੋਂ ਬੇਮੁੱਖ ਜਾਂ ਪੰਥ ’ਚੋਂ ਟੁੱਟਾ ਰਹੇ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਅਦਾਲਤ ਵਲੋਂ ਕੋਟਕਪੂਰਾ ਗੋਲ਼ੀਕਾਂਡ ਮਾਮਲੇ ਦੀ ਫਾਈਲ ਬੰਦ

PunjabKesari

ਇਸ ਲਈ ਸਾਡੇ ਪੁੱਤਰ ਤੋਂ ਬੀਤੇ ਸਮੇਂ ਦੌਰਾਨ ਹੋਈਆਂ ਭੁੱਲਾਂ ਲਈ ਹੱਥ ਜੋੜ ਕੇ ਖਿਮਾ ਯਾਚਨਾ ਕਰਦੇ ਹਾਂ। ਪੰਥ ’ਚੋਂ ਛੇਕੇ ਜਾਣ ਤੋਂ ਬਾਅਦ ਸੁੱਚਾ ਸਿੰਘ ਲੰਗਾਹ ਨੂੰ ਹੀ ਨਹੀਂ ਸਗੋਂ ਸਾਡੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੂੰ ਵੀ ਮਾਨਸਿਕ ਤੇ ਸਮਾਜਿਕ ਪੀੜਾ ’ਚੋਂ ਗੁਜ਼ਰਨਾ ਪਿਆ ਹੈ। ਕੋਈ ਵੀ ਸਿੱਖ ਇਸ ਦੁਨੀਆ ’ਚੋਂ ਗੁਰੂ ਤੋਂ ਬੇਮੁੱਖ ਹੋ ਕੇ ਰੁਖ਼ਸਤ ਨਹੀਂ ਹੋਣਾ ਚਾਹੁੰਦਾ। ਇਸ ਲਈ ਸਾਡੇ ਪੁੱਤਰ ਸੁੱਚਾ ਸਿੰਘ ਲੰਗਾਹ ਨੂੰ ਮਾਫ਼ ਕੀਤਾ ਜਾਵੇ।

ਇਹ ਵੀ ਪੜ੍ਹੋ : ਕੈਪਟਨ ਅਮਰਿੰਦਰ ਸਿੰਘ ਨਾਲ ਆਈ ਤਲਖ਼ੀ ਦਰਮਿਆਨ ਨਵਜੋਤ ਸਿੱਧੂ ਨੇ ਫਿਰ ਦਿੱਤਾ ਵੱਡਾ ਬਿਆਨ

PunjabKesari

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News